ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਨੇਤਰ ਬੈਂਕ ਸਮਿਤੀ ਸੁਨਾਮ ਵਲੋਂ 37ਵਾਂ ਅੱਖਾਂ ਦਾ ਮੁਫ਼ਤ ਵਿਸ਼ਾਲ ਕੈਂਪ ਪਟਿਆਲਾ ਰੋਡ ਗੁਰਦੁਆਰਾ ਸਾਹਿਬ
ਮੋਰਾਂਵਾਲੀ ਵਿਖੇ ਲਗਾਇਆ ਗਿਆ।ਇਹ ਕੈਂਪ ਸਵ: ਕੁਸ਼ੱਲਿਆ ਦੇਵੀ ਦੀ ਯਾਦ ਵਿੱਚ ਉਨ੍ਹਾਂ ਦੇ ਪਤੀ ਸੁਰੇਸ਼ ਕੁਮਾਰ ਜਿੰਦਲ ਤੇ ਸਪੁੱਤਰ ਧਨੀ ਰਾਮ ਜਿੰਦਲ ਅਤੇ ਸਮੂਹ ਪਰਿਵਾਰ ਦੇ ਸਹਿਯੋਗ ਨਾਲ ਲਗਾਇਆ ਗਿਆ।ਨੇਤਰ ਬੈਂਕ ਸਮਿਤੀ ਸੁਨਾਮ ਦੇ ਪ੍ਰਧਾਨ ਗੋਪਾਲ ਸ਼ਰਮਾ ਨੇ ਦੱਸਿਆ ਕਿ ਇਹ ਮੁਫਤ ਕੈਂਪ ਪਿਛਲੇ ਕਈ ਸਾਲਾਂ ਤੋਂ ਲਗਾਇਆ ਜਾ ਰਿਹਾ ਹੈ।ਜਿਸ ਵਿਚ ਮਰੀਜ਼ਾਂ ਨੂੰ ਐਨਕਾਂ ਤੇ ਦਵਾਈਆਂ ਫ੍ਰੀ ਦਿੱਤੀਆਂ ਜਾਂਦੀਆਂ ਹਨ।ਹੁਣ ਤੱਕ ਕੈਂਪ ਵਿੱਚ 14000 ਦੇ ਕਰੀਬ ਮਰੀਜ਼ ਮੁਫਤ ਆਪ੍ਰੇਸ਼ਨ ਕਰਵਾ ਚੁੱਕੇ ਹਨ।ਅੱਜ ਵੀ ਤੀਹ ਮਰੀਜ਼ਾਂ ਨੂੰ ਅੱਖਾਂ ਦੇ ਆਪ੍ਰੇਸ਼ਨ ਕਰਨ ਲਈ ਬੱਸ ਰਾਹੀਂ ਡਾ. ਸ਼ਰੂਤੀ ਹਸਪਤਾਲ ਧੂਰੀ ਵਿਖੇ ਭੇਜਿਆ ਗਿਆ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਚੇਅਰਮੈਨ ਪ੍ਰਿਤਪਾਲ ਸਿੰਘ ਹਾਂਡਾ, ਪ੍ਰਧਾਨ ਗੋਪਾਲ ਸ਼ਰਮਾ, ਸਕੱਤਰ ਪ੍ਰਮੋਦ ਕੁਮਾਰ ਨੀਟੂ, ਵਿਕਰਮ ਗਰਗ, ਜਸਵੰਤ ਸਿੰਘ ਹਰੀਕਾ, ਮਾਸਟਰ ਸ਼ਾਮ ਲਾਲ ਜ਼ਿਲ੍ਹਾ ਪ੍ਰਧਾਨ ਅਗਰਵਾਲ ਸਭਾ, ਡਾ. ਸੋਮਨਾਥ, ਡਾ. ਸੁਰੇਸ਼ ਐਮ.ਐਲ ਅਰੋੜਾ, ਨਰੇਸ਼ ਜ਼ਿੰਦਲ, ਪੁਨੀਤ ਕੁਮਾਰ, ਮੈਡਮ ਸੁਨੀਤਾ ਸ਼ਰਮਾ, ਡਾ. ਧਰਮਪਾਲ, ਪ੍ਰਿੰਸੀਪਲ ਬਿਕਰਮ ਸ਼ਰਮਾ, ਪੰਕਜ਼ ਜ਼ਿੰਦਲ, ਬਿਪਨ ਜੈਨ, ਚਮਕੌਰ ਸਿੰਘ ਸਰਪੰਚ, ਰਾਕੇਸ਼ ਗਰਗ, ਹੀਰਾ ਲੱਕੀ, ਗਿਆਨ ਸਿੰਘ ਸੰਧੇ ਤੇ ਜੀਵਨ ਬਾਂਸਲ ਹਾਜ਼ਰ ਸਨ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media