Saturday, May 30, 2026

ਡੀ.ਟੀ.ਐਫ ਵੋਲੋਂ 32ਵੀਂ ਸਲਾਨਾ ਵਜ਼ੀਫਾ ਪ੍ਰੀਖਿਆ ਦਾ ਆਯੋਜਨ

ਸੰਗਰੂਰ, 28 ਫਰਵਰੀ (ਜਗਸੀਰ ਲੌਂਗੋਵਾਲ) – ਡੈਮੋਕ੍ਰੈਟਿਕ ਟੀਚਰਜ਼ ਫਰੰਟ ਸੰਗਰੂਰ ਵਲੋਂ ਅੱਜ 32ਵੀਂ ਸਲਾਨਾ ਵਜ਼ੀਫਾ ਪ੍ਰੀਖਿਆ ਦਾ ਆਯੋਜਨ ਕੀਤਾ ਗਿਆ।ਇਸ ਸਾਲ ਇਹ ਪ੍ਰੀਖਿਆ ਕਿਸਾਨੀ ਸੰਘਰਸ਼ ਦੇ ਸ਼ਹੀਦਾਂ ਨੂੰ ਸਮਰਪਿਤ ਕੀਤੀ ਗਈ।ਪ੍ਰੀਖਿਆ ਵਿੱਚ ਪੰਜਵੀਂ, ਅੱਠਵੀਂ, ਦਸਵੀਂ ਤੇ ਬਾਰਵੀਂ ਦੇ ਵਿਦਿਆਰਥੀਆਂ ਨੇ ਭਾਗ ਲਿਆ।ਬਲਾਕ ਚੀਮਾਂ ਵਿੱਚ ਸ਼ਹੀਦ ਭਾਈ ਮਤੀ ਦਾਸ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਅਤੇ ਸਰਕਾਰੀ ਹਾਈ ਸਕੂਲ ਸਾਹੋਕੇ ਢੱਡਰੀਆਂ ਵਿਖੇ ਪ੍ਰੀਖਿਆ ਕੇਂਦਰ ਬਣਾਏ ਗਏ ਸਨ।ਜਿਥੇ ਵੱਖ-ਵੱਖ ਕਲਾਸਾਂ ਦੇ 402 ਵਿਦਿਆਰਥੀਆਂ ਨੇ ਭਾਗ ਲਿਆ।229 ਵਿਦਿਆਰਥੀਆਂ ਨੇ ਲੌਂਗੋਵਾਲ ਅਤੇ 172 ਵਿਦਿਆਰਥੀਆਂ ਨੇ ਢੱਡਰੀਆਂ ਵਿਖੇ ਪ੍ਰੀਖਿਆ ਦਿੱਤੀ।ਲੌਂਗੋਵਾਲ ਸੈਂਟਰ ਵਿਖੇ ਪਰਵਿੰਦਰ ਸਿੰਘ ਢੀਂਡਸਾ ਅਤੇ ਢੱਡਰੀਆਂ ਵਿਖੇ ਸਤਨਾਮ ਉਭਾਵਾਲ ਨੇ ਮੁੱਖ ਪ੍ਰਬੰਧਕ ਦੀ ਭੂਮਿਕਾ ਨਿਭਾਈ।ਪ੍ਰੀਖਿਆ ਤੋਂ ਪਹਿਲਾਂ ਮੁੱਖ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਸ਼ੁਭ ਇੱਛਾਵਾਂ ਦੇ ਨਾਲ-ਨਾਲ ਪ੍ਰੀਖਿਆ ਦੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ।ਪ੍ਰੀਖਿਆ ਵਿੱਚ ਸਫਲ ਹੋਣ ਵਾਲੇ ਵਿਦਿਆਰਥੀਆਂ ਦਾ ਜਿਲਾ ਪੱਧਰ ‘ਤੇ ਸਨਮਾਨ ਕੀਤਾ ਜਾਂਦਾ ਹੈ।
                    ਇਸ ਸਮੇਂ ਰਿਟਾਇਰਡ ਲੈਕਚਰਾਰ ਜੋਰਾ ਸਿੰਘ ਵਾਲੀਆ, ਲੈਕਚਰਾਰ ਮਨਜੀਤ ਕੁਮਾਰ, ਮੈਡਮ ਸ਼ੁਭਜੀਤ ਕੌਰ, ਘੁਮੰਡ ਸਿੰਘ ਝਾੜੋਂ, ਪ੍ਰੀਤਪਾਲ ਸ਼ੇਰੋਂ, ਮੱਖਣ ਸ਼ੇਰੋਂ, ਸਤਗੁਰ ਸ਼ੇਰੋਂ, ਗੁਰਮੀਤ ਖਾਂ ਲਾਡੀ, ਦਵਿੰਦਰ ਸਿੰਘ ਮਾਨ, ਇੰਦਰਜੀਤ ਸਿੰਘ, ਅਸ਼ੋਕ ਦੀਨ, ਰਾਮ ਕ੍ਰਿਸ਼ਨ, ਜਸਬੀਰ ਨਮੋਲ, ਮੈਡਮ ਮਨੀਸ਼ਾ ਉੱਭਾਵਾਲ, ਮਨਜਸ਼ਨ ਰੱਤੋਕੇ, ਲਵਪ੍ਰੀਤ ,ਸਹਿਜ਼, ਰਾਜ ਕੁਮਾਰ, ਬਿੰਦਰ ਕੌਰ ਅਤੇ ਮਿੱਠੂ ਸਿੰਘ ਹਾਜ਼ਰ ਸਨ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …