ਸੰਗਰੂਰ, 5 ਮਾਰਚ (ਜਗਸੀਰ ਲੌਂਗੋਵਾਲ) – ਭਾਖੜਾ ਬਿਆਸ ਇੰਪਲਾਈਜ਼ ਯੂਨੀਅਨ ਏਟਕ ਐਫੀ ਬ੍ਰਾਂਚ ਸੰਗਰੂਰ, ਪਟਿਆਲਾ ਤੇ ਬਰਨਾਲਾ ਯੂਨੀਅਨ ਨੇ ਸੰਗਰੂਰ
ਸਬ ਸਟੇਸ਼ਨ ਵਿਖੇ ਗੇਟ ਰੈਲੀ ਕਰ ਕੇ ਬੀ.ਬੀ.ਐਮ.ਬੀ ਪ੍ਰਸ਼ਾਸ਼ਨ ਵਿਰੁਧ ਰੋਸ ਪ੍ਰਦਰਸ਼ਨ ਕੀਤਾ।ਯੂਨੀਅਨ ਪ੍ਰਧਾਨ ਪ੍ਰਿਤਪਾਲ ਅਤੇ ਸੁਰੇਸ਼ ਸੈਣੀ ਨੇ ਬੀ.ਬੀ.ਐਮ.ਬੀ ਪ੍ਰਸਾਸ਼ਨ ਅਤੇ ਚੀਫ ਇੰਜੀਨੀਅਰ ਟਾਂਾਸਸੀਸਨ ਤੋਂ ਮੰਗ ਕਰਦਿਆਂ ਕਿਹਾ ਕਿ ਕਰਮਚਾਰੀਆਂ ਦੀਆਂ ਰਹਿਦੀਆਂ ਮੰਗਾਂ ਨੂੰ ਤੁਰੰਤ ਲਾਗੂ ਕੀਤਾ ਜਾਵੇ।ਪ੍ਰਧਾਨ ਪ੍ਰਿਤਪਾਲ ਨੇ ਬੀ.ਬੀ.ਐਮ.ਬੀ ਪ੍ਰਸਾਸ਼ਨ ਨੂੰ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਸਾਡੀਆਂ ਮੰਗਾਂ ਨਾ ਲਾਗੂ ਕੀਤੀਆਂ ਗਈਆਂ ਤਾਂ ਯੂੂਨੀਅਨ ਸੰਘਰਸ਼ ਲਈ ਮਜ਼ਬੂਰ ਹੋਵੇਗੀ।ਯੂਨੀਅਨ ਦੇ ਸਕਤੱਰ ਸੁਰੇਸ਼ ਕੁਮਾਰ ਨੇ ਦੱਸਿਆ ਕਿ ਬੀ.ਬੀ.ਐਮ.ਬੀ ਪ੍ਰਸਾਸ਼ਨ ਹੁਣ ਆਪਣੀ ਤਾਨਾਸ਼ਾਹੀ ਹਰਕਤਾਂ ‘ਤੇ ਆ ਗਿਆ ਹੈ।ਐਡਹੋਕ ਪ੍ਰਮੋਸ਼ਨ ਦੇ ਮੁਲਾਜਮਾਂ ਨੂੰ ਪੱਕਾ ਕਰਵਾਉਣ ਦੇ ਮਾਮਲੇ ਸਮੇਤ ਮੁਲਾਜ਼ਮਾਂ ਕਈ ਮੁੱਦੇ ਲਮਕ ਰਹੇ ਹਨ।
ਇਸ ਮੌਕੇ ਰਣਜੀਤ ਸਿੰਘ, ਉਪ ਪ੍ਰਧਾਨ ਸਰਬਜੀਤ ਸਿੰਘ, ਰਛਪਾਲ ਸਿੰਘ ਉਪ ਪ੍ਰਧਾਨ ਅਤੇ ਜਤਿੰਦਰ ਪਾਲ ਸਿੰਘ ਜੁਆਇੰਟ ਸਕੱਤਰ ਨੇ ਵੀ ਸੰਬੋਧਨ ਕੀਤਾ।
Check Also
ਵਿਧਾਇਕ ਡਾ. ਗੁਪਤਾ ਨੇ ‘ਲੋਕ ਮਿਲਨੀ’ ਪ੍ਰੋਗਰਾਮ ਦੌਰਾਨ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ
50 ਤੋਂ ਵੱਧ ਪਰਿਵਾਰ ਰਵਾਇਤੀ ਪਾਰਟੀਆਂ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਅੰਮ੍ਰਿਤਸਰ, …
Punjab Post Daily Online Newspaper & Print Media