Saturday, May 30, 2026

ਅੰਮ੍ਰਿਤਸਰ ਪੂਰਬੀ ਦੀ ਵੱਕਾਰੀ ਸੀਟ ਤੋਂ ‘ਆਪ’ ਉਮੀਦਵਾਰ ਬੀਬੀ ਜੀਵਨਜੋਤ ਕੌਰ ਅੱਗੇ

ਅੰਮ੍ਰਿਤਸਰ, 10 ਮਾਰਚ (ਪੰਜਾਬ ਪੋਸਟ ਬਿਊਰੋ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋ ਆਮ ਆਦਮੀ ਪਾਰਟੀ ਉਮੀਦਵਾਰ ਜੀਵਨਜੋਤ ਕੌਰ ਤਕਰੀਬਨ 5000 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਹਨ।ਜਦਕਿ ਹਲਕੇ ਤੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੂਜੇ ਨੰਬਰ ‘ਤੇ, ਅਕਾਲੀ-ਬਸਪਾ ਗਠਜੋੜ ਦੇ ਸਾਂਝੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਤੀਜੇ ਨੰਬਰ ‘ਤੇ ਅਤੇ ਭਾਜਪਾ ਉਮੀਦਵਾਰ ਜਗਮੋਹਨ ਸਿੰਘ ਰਾਜੂ ਚੌਥੇ ਨੰਬਰ ‘ਤੇ ਹਨ।ਜਿਕਰਯੋਗ ਹੈ ਕਿ ਹਲਕਾ ਪੂਰਬੀ ਦੀ ਸੀਟ ਉਹ ਵੱਕਾਰੀ ਸੀਟ ਹੈ ਜਿਸ ‘ਤੇ ਸਿੱਧੂ ਪਰਿਵਾਰ 10 ਸਾਲਾਂ ਤੋਂ ਕਾਬਜ਼ ਹੈ ਅਤੇ ਬਿਕਰਮ ਸਿੰਘ ਮਜੀਠੀਆ ਨੇ ਨਵਜੋਤ ਸਿੰਘ ਸਿੱਧੂ ਨਾਲ ਚੱਲਦੀ ਸਿਆਸੀ ਖਹਿਬਾਜ਼ੀ ਕਾਰਣ ਇਥੋਂ ਚੋਣ ਲੜਣ ਦਾ ਫੈਸਲਾ ਕੀਤਾ ਸੀ।

Check Also

ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …