Monday, March 23, 2026

ਸ਼ਹੀਦ ਅੰਗਰੇਜ ਸਿੰਘ ਬਾਕੀਪੁਰ ਦੀ 18ਵੀਂ ਬਰਸੀ ਮਨਾਉਣਗੇ ਕਿਸਾਨ – ਕੋਟ ਬੁੱਢਾ

ਅੰਮ੍ਰਿਤਸਰ, 16 ਮਾਰਚ (ਸੁਖਬੀਰ ਸਿੰਘ) – ਕਿਸਾਨ ਸੰਘਰਸ਼ ਕਮੇਟੀ ਪੰਜਾਬ ਦੀ ਮੀਟਿੰਗ ਗੁਰਦੁਆਰਾ ਬਾਬਾ ਨੌਧ ਸਿੰਘ ਚੱਬਾ ਵਿਖੇ ਕੀਤੀ ਗਈ।ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਮੰਡ ਫਿਰੋਜ਼਼ਪੁਰ ਸੋਹਣ ਸਿੰਘ ਸਭਰਾ, ਪਰਮਜੀਤ ਸਿੰਘ ਬਾਊਪੁਰ ਕਪੂਰਥਲਾ, ਪਰਮਜੀਤ ਸਿੰਘ ਵਰਪਾਲ ਨੇ ਕੀਤੀ।ਜਥੇਬੰਦੀ ਦੇ ਸੂਬਾ ਪ੍ਰਧਾਨ ਇੰਦਰਜੀਤ ਸਿੰਘ ਕੋਟਬੁੱਢਾ ਜ਼ਿਲ੍ਹਾ ਪ੍ਰਧਾਨ ਦਵਿੰਦਰ ਸਿੰਘ ਚਾਟੀਵਿੰਡ ਜ਼ੋਨ ਪ੍ਰਧਾਨ ਮੰਗਲ ਸਿੰਘ ਰਾਮਪੁਰਾ ਨੇ ਕਿਹਾ ਕਿ 29 ਮਾਰਚ 2004 ਨੂੰ ਕਿਸਾਨਾ ਆਪਣੀਆਂ ਹੱਕੀ ਮੰਗਾਂ ਵਾਸਤੇ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ ਰੇਲਾਂ ਦਾ ਚੱਕਾ ਜ਼ਾਮ ਕੀਤਾ ਸੀ।ਉਸ ਵੇਲੇ ਦੀ ਕਾਂਗਰਸ ਸਰਕਾਰ ਨੇ ਜਮਹੂਰੀਅਤ ਦਾ ਘਾਣ ਕਰਦੇ ਹੋਏ ਕਿਸਾਨਾਂ ਉਪਰ ਅੰਨ੍ਹੇਵਾਹ ਲਾਠੀਆਂ ਅਤੇ ਗੋਲੀਆਂ ਚਲਾਈਆਂ ਗਈਆਂ ।ਉਸ ਦੌਰਾਨ ਸੈਂਕੜੇ ਹੀ ਕਿਸਾਨ ਅਤੇ ਬੀਬੀਆਂ ਪੁਲਿਸ ਦੀਆਂ ਗੋਲੀਆਂ ਨਾਲ ਜ਼ਖ਼ਮੀ ਹੋਏ ਉਥੇ ਸ਼ਹੀਦ ਅੰਗਰੇਜ਼ ਸਿੰਘ ਬਾਕੀਪੁਰ ਸ਼ਹੀਦੀ ਜ਼ਾਮ ਪੀ ਗਏ ਸਨ।ਉਨ੍ਹਾਂ ਦੀ 18 ਵੀਂ ਬਰਸੀ ਮਾਨਾਂਵਾਲਾ ਰੇਲਵੇ ਸਟੇਸ਼ਨ ‘ਤੇ 29 ਮਾਰਚ ਨੂੰ ਮਨਾਈ ਜਾਵੇਗੀ।ਜਿਸ ਵਿੱਚ ਹਜ਼ਾਰਾਂ ਹੀ ਕਿਸਾਨ ਮਜ਼ਦੂਰ ਅਤੇ ਬੀਬੀਆਂ ਸ਼ਹੀਦ ਨੂੰ ਸ਼ਰਧਾ ਦੇ ਫੁੱਲ ਭੇਟ ਕਰਨਗੇ।ਕਿਸਾਨ ਆਗੂਆਂ ਨੇ ਬੋਲਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜਥੇਬੰਦੀ ਸੰਯੁਕਤ ਕਿਸਾਨ ਮੋਰਚੇ ਦਾ ਹਰ ਪ੍ਰੋਗਰਾਮ ਲਾਗੂ ਕਰੇਗੀ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਦਿੱਤੇ ਹੋਏ ਪ੍ਰੋਗਰਾਮ ਵਿਚ ਵਧ ਚੜ੍ਹ ਕੇ ਹਿੱਸਾ ਲਵੇਗੀ।
              ਇਸ ਮੌਕੇ ਹੋਰਨਾਂ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਸੁੱਚਾ ਸਿੰਘ ਲੱਧੂ, ਪਰਗਟ ਸਿੰਘ ਚੰਬਾ ਅੰਗਰੇਜ਼ ਸਿੰਘ ਚਾਟੀਵਿੰਡ, ਸੋਨੂੰ ਮਾਲ ਮੁਖਤਾਰ ਸਿੰਘ ਤਲਵੰਡੀ ਸਾਹਿਬ ਸਿੰਘ ਸਭਰਾ, ਗੁਰਭੇਜ ਸਿੰਘ ਕੋਟਲੀ ਸੁਖਦੇਵ ਸਿੰਘ ਸੀਤੋ, ਜਗਜੀਤ ਸਿੰਘ ਸਰਹਾਲੀ ਮੰਡ, ਕਾਬਲ ਸਿੰਘ ਵਰਿਆ, ਬਚਿੱਤਰ ਸਿੰਘ ਮਾਡਲ ਮਨਜੀਤ ਸਿੰਘ, ਪਰਮਜੀਤ ਸਿੰਘ ਬਾਘਾ, ਜਸਬੀਰ ਸਿੰਘ ਮੰਗਾ, ਰਾਜਪਾਲ ਸਿੰਘ ਸੁਲਤਾਨਵਿੰਡ, ਕੁਲਦੀਪ ਸਿੰਘ ਨਿੱਜ਼ਰਪੁਰਾ, ਗੁਰਸਾਹਬ ਸਿੰਘ ਚਾਟੀਵਿੰਡ, ਸੰਦੀਪ ਸਿੰਘ ਮਿੱਠਾ, ਗੱਜਣ ਸਿੰਘ ਸਰਪੰਚ, ਰਪਿੰਦਰਜੀਤ ਸਿੰਘ ਰਿੰਪੀ, ਮਿਲਖਾ ਸਿੰਘ ਸੁਲਤਾਨਵਿੰਡ, ਹਰਪਾਲ ਸਿੰਘ ਝੀਤੇ ਆਦਿ ਆਗੂ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …