ਸੰਗਰੂਰ, 20 ਮਾਰਚ (ਜਗਸੀਰ ਲੌਂਗੋਵਾਲ) – ਸਕੂਲ ਅਕੇਡੀਆ ਵਰਲਡ ਸਕੂਲ ਵਿਖੇ ਸਾਲਾਨਾ ਇਮਤਿਹਾਨ ਖਤਮ ਹੋਣ ਤੋਂ ਬਾਅਦ ਅੱਪਰ ਕੇ.ਜੀ ਦੇ ਬੱਚਿਆਂ ਦੀ
ਗ੍ਰੈਜੂਏਸ਼ਨ ਸੈਰੇਮਨੀ ਮਨਾਈ ਗਈ।ਜਿਸ ਦੌਰਾਨ ਬੱਚਿਆਂ ਦੇ ਮਾਪਿਆਂ ਨੇ ਵੀ ਪ੍ਰੋਗਰਾਮ ‘ਚ ਸ਼ਿਰਕਤ ਕੀਤੀ।ਪ੍ਰੋਗਰਾਮ ਦਾ ਸੰਚਾਲਨ ਕਿੰਡਰਗਾਰਟਨ ਦੀ ਹੈਡ ਸ਼੍ਰੀਮਤੀ ਯੋਗਿਤਾ ਨੇ ਕੀਤਾ।ਸਟੇਜ ਹੋਸਟਿੰਗ ਸ੍ਰੀਮਤੀ ਨੀਲਮ ਸਤੀਜਾ ਨੇ ਕੀਤੀ।ਯੂ.ਕੇ.ਜੀ ਦੇ ਜਯੰਤ ਜੈਨ ਨੇ ਵੈਲਕਮ ਸਪੀਚ ਵਿੱਚ ਸਾਰੇ ਮਾਪਿਆਂ ਨੂੰ ‘ਜੀ ਆਇਆਂ’ ਕਿਹਾ।ਕੇ.ਜੀ ਦੇ ਛੋਟੇ-ਛੋਟੇ ਬੱਚਿਆਂ ਨੇ ਸਟੇਜ਼ ‘ਤੇ ਡਾਂਸ, ਗੀਤ ਅਤੇ ਰੋਲ ਪਲੇ ਪੇਸ਼ ਕੀਤੇ। ਮਾਪੇ ਆਪਣੇ ਛੋਟੇ ਛੋਟੇ ਬੱਚਿਆਂ ਦੀ ਪੇਸ਼ਕਾਰੀ ਦੇਖ ਕੇ ਖੁਸ਼ ਹੋਏ।ਕਮੇਟੀ ਚੇਅਰਮੈਨ ਅਤੇ ਪ੍ਰਿੰਸੀਪਲ ਮੈਡਮ ਨੇ ਕਿੰਡਰਗਾਰਟਨ ਗ੍ਰੈਜੂਏਟ ਹੋਣ ਦੇ ਸਰਟੀਫੀਕੇਟ ਵੰਡੇ।ਪਰਮਰਾਜ ਸਿੰਘ ਨੇ ਧੰਨਵਾਦ ਸਪੀਚ ਕੀਤੀ।ਉਨਾਂ ਨੇ ਬੱਚਿਆਂ ਦੇ ਮਾਪਿਆਂ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ।ਸਾਰੇ ਮਾਪਿਆਂ ਦੀ ਤਰਫੋਂ ਅਸਿਸਟੈੰਂਟ ਪ੍ਰੋਫੈਸਰ ਸ਼੍ਰੀਮਤੀ ਰਮਨਦੀਪ ਕੌਰ ਸੁਨਾਮ ਨੇ ਕੁਆਲਿਟੀ ਐਜੂਕੇਸ਼ਨ ਦੇਣ ‘ਤੇ ਸਕੂਲ ਮੈਨੇਜਮੈਂਟ ਦਾ ਸ਼ੁਕਰਾਨਾ ਅਤੇ ਪ੍ਰਿੰਸੀਪਲ ਰਣਜੀਤ ਕੌਰ ਨੇ ਬੱਚਿਆਂ ਨੂੰ ਵਧਾਈ ਦਿੱਤੀ ਅਤੇ ਕੋਵਿਡ-19 ਦੇ ਦੌਰਾਨ ਮਾਪਿਆਂ ਦੁਆਰਾ ਦਿੱਤੇ ਗਏ ਸਹਿਯੋਗ ਲਈ ਉਨਾਂ ਦਾ ਸ਼ੁਕਰਾਨਾ ਕੀਤਾ।ਉਹਨਾਂ ਨੇ ਅਪੀਲ ਕੀਤੀ ਕਿ ਮਾਪੇ ਆਪਣੇ ਬੱਚਿਆਂ ਨੂੰ ਕਿਤਾਬਾਂ ਪੜ੍ਹਨ ਲਈ ਪ੍ਰੇਰਿਤ ਕਰਨ ਤਾਂ ਜੋ ਉਨਾਂ ਦੀ ਮੋਬਾਇਲ ਫੋਨ ‘ਤੇ ਰਿਭਰਤਾ ਘਟਾਈ ਜਾ ਸਕੇ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media