Wednesday, July 22, 2026

ਲ਼ਾਇਨਜ਼ ਕਲੱਬ ਇੰਦੌਰ ਦਾ ਡੈਲੀਗੇਸ਼ਨ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ

ਜਲਿਆਂਵਾਲਾ ਬਾਗ ਮੂਹਰੇ ਦਿੱਤਾ ਗ੍ਰੀਨ ਸਿਟੀ-ਕਲੀਨ ਸਿਟੀ ਦਾ ਸੁਨੇਹਾ

ਅੰਮ੍ਰਿਤਸਰ, 27 ਮਾਰਚ (ਲਾਇਨ ਜਸਬੀਰ ਸਿੰਘ) – ਲ਼ਾਇਨਜ਼ ਕਲੱਬ ਇੰਦੌਰ ਦਾ ਡੈਲੀਗੇਸ਼ਨ ਲਾਇਨ ਪਰਮਿੰਦਰ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਗੁਰੂ ਨਗਰੀ ਅੰਮ੍ਰਿਤਸਰ ਪੁੱਜਾ।ਇਸ 40 ਮੈਂਬਰੀ ਵਫਦ ਵਿੱਚ ਸ਼ਾਮਲ ਸਮਾਜ ਸੇਵੀ ਲਾਇਨ ਡਾਕਟਰ ਜਵਾਹਰ ਥਿਆਣੀ, ਮਨਿੰਦਰ ਸਿੰਘ ਚੰਡੋਕ, ਮਦਨ ਮਹੇਸ਼ਵਰੀ ਸ਼ੰਕਰ ਅਗਰਵਾਲ, ਡੀ.ਪੀ ਵਾਸਤਵ, ਡਾ. ਐਸ.ਐਸ ਉਥੇਜਾ, ਵੀਨਸ ਵਾਣੀ, ਸਚਿਨ ਸੇਠੀ, ਬੰਸੀ ਖੰਡੇਲਵਾਲ ਤੇ ਪਲਵਿੰਦਰ ਸਿੰਘ ਆਦਿ ਨੇ ਜਲਿਆਂਵਾਲਾ ਬਾਗ ਦੇ ਸਾਹਮਣੇ ਵੱਖ-ਵੱਖ ਸਰਗਰਮੀਆਂ ਕਰਕੇ ਗ੍ਰੀਨ ਸਿਟੀ-ਕਲੀਨ ਸਿਟੀ ਦਾ ਸੁਨੇਹਾ ਦਿੱਤਾ।ਉਨਾਂ ਨੇ ਲੋਕਾਂ ਨੂੰ ਸਾਫ ਸਫਾਈ ਅਤੇ ਵਾਤਾਵਰਣ ਤੇ ਪਾਣੀ ਦੀ ਸੰਭਾਲ ਪ੍ਰਤੀ ਜਾਣੂ ਕਰਾਉਣ ਲਈ ਮਨੁੱਖੀ ਕਤਾਰ ਬਣਾ ਕੇ, ਪਲਾਸਟਿਕ ਦੀ ਵਰਤੋਂ ਰੋਕਣ ਬਾਬਤ, ਸਫਾਈ ਸੰਬੰਧੀ ਨਿੱਕੇ ਨਿੱਕੇ ਟਿਪਸ ਆਮ ਲੋਕਾਂ ਨੂੰ ਦੱਸੇ।ਉਨਾਂ ਕਿਹਾ ਕਿ ਜਿਥੇ ਵੀ ਕੋਈ ਰਹਿੰਦਾ ਹੈ, ਜਿਥੇ ਉਹ ਆਪਣੇ ਆਲੇ ਦੁਆਲੇ ਨੂੰ ਸਾਫ ਸੁਥਰਾ ਰੱਖੇ।ਲਾਇਨਜ਼ ਕਲੱਬ ਮੈਂਬਰਾਂ ਵਲੋਂ ਲੋਕਾਂ ਨੂੰ ਕੱਪੜੇ ਦੀਆਂ ਬਣੀਆ ਥੈਲੀਆਂ, ਪੋਸਟਰ ਤੇ ਹੋਰ ਸਮੱਗਰੀ ਵੀ ਵੰਡੀ ਗਈ।
                    ਮੀਡੀਆ ਨਾਲ ਗੱਲਬਾਤ ਕਰਦੇ ਹੋਏ ਲਾਇਨ ਪਰਮਿੰਦਰ ਸਿੰਘ ਸੇਠੀ ਨੇ ਕਿਹਾ ਇੰਦੌਰ ਭਾਰਤ ਦਾ ਸਭ ਤੋਂ ਸਾਫ਼ ਸੁਥਰਾ ਸ਼ਹਿਰ ਦਾ ਐਵਾਰਡ ਹਾਸਲ ਕਰ ਚੁੱਕਾ ਹੈ।ਉਨਾਂ ਦੀ ਦਿਲੀ ਇੱਛਾ ਹੈ ਕਿ ਇੰਦੌਰ ਵਾਂਗ ਸ੍ਰੀ ਅੰਮਿਤਸਰ ਸਾਹਿਬ ਪਵਿਤਰ ਸ਼ਹਿਰ ਦੇ ਨਾਲ-ਨਾਲ ਭਾਰਤ ਦਾ ਸਭ ਤੋਂ ਸਾਫ ਸੁਥਰਾ ਸ਼ਹਿਰ ਬਣੇ।ਉਨ੍ਹਾ ਅੱਗੇ ਦੱਸਿਆ ਕਿ ਪੰਜਾਬ ਦੀ ਚਾਰ ਦਿਨਾ ਯਾਤਰਾ ਦੌਰਾਨ ਇਹ ਜਥਾ ਵੱਖ-ਵੱਖ ਸ਼ਹਿਰਾਂ ਵਿੱਚ ਜਾਏਗਾ।ਜਿਥੇ ਗ੍ਰੀਨ ਸਿਟੀ-ਕਲੀਨ ਸਿਟੀ ਦਾ ਸੁਨੇਹਾ ਦਿੱਤਾ ਜਾਵੇਗਾ।
                  ਇਸ ਤੋਂ ਪਹਿਲਾਂ ਵਫਦ ਵਿੱਚ ਸ਼ਾਮਲ ਲਾਇਨ ਮੈਬਰਾਂ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋ ਕੇ ਗੁਰੂ ਮਹਾਰਾਜ ਦੇ ਹਜ਼ੂਰ ਮੱਥਾ ਟੇਕਿਆ, ਕੀਰਤਨ ਸੁਣਿਆ ਅਤੇ ਸਰਬਤ ਦੇ ਭਲੇ ਦੀ ਅਰਦਾਸ ਕੀਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …