Wednesday, August 26, 2026

ਖ਼ਾਲਸਾ ਕਾਲਜ ਵਿਖੇ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ

ਅੰਮ੍ਰਿਤਸਰ, 29 ਮਾਰਚ (ਖੁਰਮਣੀਆਂ) – ਖ਼ਾਲਸਾ ਕਾਲਜ ਦੇ ਯੁਵਕ ਭਲਾਈ ਵਿਭਾਗ ਵਲੋਂ ਵਿਸ਼ਵ ਰੰਗਮੰਚ ਦਿਵਸ ਮਨਾਇਆ ਗਿਆ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸਹਿਯੋਗ ਨਾਲ ਕਰਵਾਏ ਗਏ ਇਸ ਪ੍ਰੋਗਰਾਮ ਸਮੇਂ ਸਾਬਕਾ ਵਿਦਿਆਰਥੀ, ਅਦਾਕਾਰ ਅਤੇ ਗਾਇਕ ਗੁਰਸ਼ਬਦ ਸਿੰਘ ਨੂੰ ‘ਖ਼ਾਲਸਾ ਕਾਲਜ ਰੰਗਮੰਚ ਐਵਾਰਡ-2022’ ਨਾਲ ਸਨਮਾਨਿਤ ਕੀਤਾ ਗਿਆ।
                   ਡਾ. ਮਹਿਲ ਸਿੰਘ ਨੇ ਕਿਹਾ ਕਿ ਗੁਰਸ਼ਬਦ ਜਿਸ ਨੇ ਕਾਲਜ ਦੇ ਦਿਨਾਂ ’ਚ ਰੰਗਮੰਚ ’ਚ ਅਹਿਮ ਭੂਮਿਕਾ ਨਿਭਾਈ, ਅੱਜ ਪੰਜਾਬੀ ਫ਼ਿਲਮਾਂ ’ਚ ਬਤੌਰ ਅਦਾਕਾਰ ਅਤੇ ਪਿੱਠ ਭੂਮੀ ਗਾਇਕ ਵਜੋਂ ਆਪਣਾ ਯੋਗਦਾਨ ਪਾ ਰਹੇ ਹਨ।ਉਨ੍ਹਾਂ ਨੇ ਰੰਗਮੰਚ ਦੀਆਂ ਪ੍ਰਾਪਤੀਆਂ ’ਚ ਵਿਦਿਆਰਥੀਆਂ ਅਤੇ ਸਟਾਫ਼ ਦੀ ਭੂਮਿਕਾ ਦੀ ਸ਼ਲਾਘਾ ਕੀਤੀ ਅਤੇ ਰੰਗਮੰਚ ਦਿਵਸ ’ਤੇ ਵਧਾਈ ਦਿੱਤੀ।ਉਨ੍ਹਾਂ ਕਿਹਾ ਕਿ ਰੂੜੀਵਾਦੀ ਵਿਵਸਥਾ ਨੂੰ ਬਦਲਣ ’ਚ ਰੰਗਮੰਚ ਇਕ ਵੱਡੀ ਭੂਮਿਕਾ ਨਿਭਾਉਂਦਾ ਹੈ।
                       ਗੁਰਸ਼ਬਦ ਸਿੰਘ ਨੇ ਡਾ. ਮਹਿਲ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਨੇ ਉਸ ਦੀਆਂ ਯੋਗਤਾਵਾਂ ਨੂੰ ਵਿਕਸਿਤ ਕਰਨ ਲਈ ਢੁੱਕਵਾਂ ਮੰਚ ਪ੍ਰਦਾਨ ਕੀਤਾ ਹੈ।ਗੁਰਸ਼ਬਦ ਨ ਦਰਸ਼ਕਾਂ ਨਾਲ ਕੁੱਝ ਗੀਤਾਂ ਦੀ ਸਾਂਝ ਵੀ ਪਾਈ।ਇਮੈਨੂਅਲ ਸਿੰਘ ਦੁਆਰਾ ਨਿਰਦੇਸ਼ਿਤ ਅਤੇ ਪ੍ਰੋ. ਦਵਿੰਦਰ ਸਿੰਘ ਵਲੋਂ ਲਿਖਿਆ ਨਾਟਕ ‘ਬਨਵਾਸ’ ਦਾ ਵੀ ਮੰਚਨ ਕੀਤਾ ਗਿਆ।ਡਾ. ਮਹਿਲ ਸਿੰਘ ਨੇ ਗੁਰਸ਼ਬਦ ਨੂੰ ਕਾਲਜ ਦੀ ਯਾਦਗਾਰੀ ਤਸਵੀਰ ਭੇਂਟ ਕਰਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕੇਵਲ ਧਾਲੀਵਾਲ, ਮਨਦੀਪ ਘਈ, ਗੁਰਤੇਜ ਸਿੰਘ, ਹਰਿੰਦਰ ਸੋਹਲ ਆਦਿ ਰੰਗ ਕਰਮੀਆਂ ਤੋਂ ਇਲਾਵਾ ਕਾਲਜ ਸਟਾਫ਼ ਤੇ ਵਿਦਿਆਰਥੀ ਵੀ ਮੌਜ਼ੂਦ ਸਨ।

Check Also

BBK DAV College for Women bags top University Position in Gndu Exams

Amritsar,  August 25 (Punjab Post Bureau) – BBK DAV College for Women has once again …