ਸੰਗਰੂਰ, 29 ਮਾਰਚ (ਜਗਸੀਰ ਲੌਂਗਵਾਲ) – ਗੁਰੂ ਨਾਨਕ ਕਲੋਨੀ ਬਲਾਕ ਡੀ ਵੈਲਫੇਅਰ ਸੁਸਾਇਟੀ (ਰਜਿ.) ਸੰਗਰੂਰ ਵਲੋਂ ਕਲੋਨੀ ਨਿਵਾਸੀਆਂ, ਸਮਾਜ ਦੀ ਸੁੱਖ
ਸ਼ਾਂਤੀ, ਚੜਦੀ ਕਲਾ ਤੇ ਤੰਦਰੁਸਤੀ ਲਈ ਸ੍ਰੀ ਸੁੰਦਰ ਕਾਂਡ ਦੇ ਪਾਠ ਕਰਵਾਏ ਗਏ।ਜਿਸ ਵਿੱਚ ਸਮੂਹ ਕਲੋਨੀ ਨਿਵਾਸੀਆਂ ਨੇ ਵੱਡੀ ਗਿਣਤੀ ‘ਚ ਸ਼ਮੂਲੀਅਤ ਕਰਕੇ ਆਪਣੇ ਆਪ ਨੂੰ ਪੁੰਨ ਦਾ ਭਾਗੀਦਾਰ ਬਣਾਇਆ।ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ, ਐਸ.ਡੀ.ਓ ਡੀ.ਆਰ ਗੋਇਲ, ਸੁਰਿੰਦਰ ਕੁਮਾਰ ਗੁਪਤਾ ਬੀ.ਕੇ.ਓ, ਇੰਸਪੈਕਟਰ ਰੋਬਿਨ ਕੁਮਾਰ, ਡਾਕਟਰ ਰਵਿੰਦਰ ਮਿੱਤਲ, ਵਿਜੈ ਕੁਮਾਰ ਸਿੰਗਲਾ, ਜਗਮੋਹਣ ਠਾਕੁਰ ਦੀ ਦੇਖ-ਰੇਖ ‘ਚ ਕਰਵਾਏ ਇਸ ਸਮਾਗਮ ਵਿੱਚ ਪੰਡਿਤ ਰਵੀ ਸ਼ੰਕਰ ਨੇ ਆਪਣੇ ਮੁਖਾਰ ਬਿੰਦ ਤੋਂ ਧਾਰਮਿਕ ਪ੍ਰਵਚਨ ਕਰਦੇ ਹੋਏ ਚੰਗੇ ਕਰਮ ਕਰਨ ਦੀ ਪ੍ਰੇਰਨਾ ਦਿੱਤੀ।ਉਹਨਾਂ ਸਮੂਹ ਕਲੋਨੀ ਨਿਵਾਸੀਆਂ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਸਮਾਜ ਦੀ ਸੁੱਖ ਸ਼ਾਂਤੀ ਲਈ ਸਾਂਝੇ ਤੌਰ ‘ਤੇ ਅਜਿਹੇ ਧਾਰਮਿਕ ਸਮਾਗਮ ਕਰਵਾਉਣਾ ਬਹੁਤ ਔਖਾ ਹੈ।
ਸਮਾਗਮ ਦੌਰਾਨ ਨੰਨ੍ਹੀ ਬੱਚੀ ਵੈਦਿਤਾ ਨੇ ਵੀ ਸੁਰੀਲੀ ਆਵਾਜ ਵਿੱਚ ਸੰਗਤ ਨੂੰ ਭਜਣ ਗਾ ਕੇ ਨਿਹਾਲ ਕੀਤਾ।ਸਮੂਹ ਕਲੋਨੀ ਵਾਸੀਆਂ ਨੇ ਇਕੱਠੇ ਹੋ ਕੇ ਸਮਾਜ ਤੇ ਸਮੂਹ ਜਨਤਾ ਦੇ ਭਲੇ ਤੇ ਤੰਦਰੁਸਤੀ ਲਈ ਅਰਦਾਸ ਕੀਤੀ।ਸੁਸਾਇਟੀ ਦੇ ਪ੍ਰਧਾਨ ਪਰਮਿੰਦਰ ਕੁਮਾਰ ਲੌਂਗੋਵਾਲ ਨੇ ਸਾਰੇ ਕਲੋਨੀ ਨਿਵਾਸੀਆ ਤੇ ਪ੍ਰਬੰਧਕਾਂ, ਸਹਿਯੋਗੀਆਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਸਾਰੇ ਉਸ ਪਰਮ ਪਿਤਾ ਪ੍ਰਮੇਸ਼ਵਰ ਦਾ ਸ਼ੁਕਰੀਆ ਅਦਾ ਕਰਦੇ ਹਨ ਜਿਸ ਦੀ ਅਪਾਰ ਕਿਰਪਾ ਸਦਕਾ ਕੋਵਿਡ ਦੇ ਸਮੇਂ ਦੌਰਾਨ ਕਿਸੇ ਮਾੜੀ ਘਟਨਾ ਤੋ ਕਲੋਨੀ ਸੁਰੱਖਿਅਤ ਰਹੀ।
ਇਸ ਸਮਾਗਮ ਵਿੱਚ ਪਰਮਿੰਦਰ ਸ਼ਰਮਾ, ਪ੍ਰੋ. ਰਜਿੰਦਰ ਕੁਮਾਰ, ਐਡਵੋਕੇਟ ਸਰਜੀਵਨ ਜੈਨ, ਐਡਵੋਕੇਟ ਅਰਸ਼ਦੀਪ ਜੌਹਲ, ਮਹੇਸ਼ ਕੁਮਾਰ, ਸ਼ਿਵਨਰਾਇਣ ਵਰਮਾ, ਸ਼ਿਵਚਰਨ ਕਾਂਸਲ, ਡਾ. ਸੁਖਪ੍ਰੀਤ ਸਿੰਘ, ਨਰੇਸ਼ ਜਿੰਦਲ ਸੀ.ਏ, ਗੀਤਾ ਰਾਣੀ, ਬਬੀਤਾ ਗੁਪਤਾ, ਸਰੋਜ ਮਿੱਤਲ, ਡਾ. ਅਨੁਜ ਬਾਂਸਲ, ਮੁਕੇਸ਼ ਕੁਮਾਰ ਪਾਲੀ, ਸਪਰਨ ਸਿੰਗਲਾ, ਵੀਰਪਾਲ ਕੌਰ, ਫਕੀਰ ਸਿੰਘ ਟਿੱਬਾ, ਪਵਨ ਕੁਮਾਰ, ਰਮੇਸ਼ ਮਾਰਕੰਡਾ, ਰਜਨੀ ਬਾਲਾ, ਸੋਨਾਲੀ ਅਗਰਵਾਲ, ਪ੍ਰਿੰਯਕਾ ਗੋਇਲ, ਰਾਹੁਲ ਗੋਇਲ, ਧੰਨੂ ਸਿੰਗਲਾ ਤੇ ਹੋਰ ਕਲੋਨੀ ਵਾਸੀ ਹਾਜ਼ਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media