ਅੰਮ੍ਰਿਤਸਰ, 30 ਮਾਰਚ (ਸੁਖਬੀਰ ਸਿੰਘ) – ਕਾਰਜਕਾਰੀ ਮੈਜਿਸਟਰੇਟ-ਕਮ-ਡਿਪਟੀ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸ਼ਹਿਰ ਪਰਮਿੰਦਰ ਸਿੰਘ ਭੰਡਾਲ
ਪੀ.ਪੀ.ਐਸ ਨੇ ਫ਼ੌਜ਼ਦਾਰੀ ਜ਼ਾਬਤਾ ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦਿਆਂ ਹੋਇਆ ਉਨਾਂ ਦੇ ਅਧਿਕਾਰ ਖੇਤਰ ਵਿੱਚ ਪੈਂਦੇ ਥਾਣਿਆਂ ਅਧੀਨ ਮੁਕੰਮਲ ਤੌਰ ‘ਤੇ ਪਾਬੰਦੀ ਲਗਾਉਂਦਿਆਂ ਕਿਹਾ ਹੈ ਕਿ ਜਦੋਂ ਵੀ ਕੋਈ ਮਕਾਨ ਮਾਲਕ ਆਪਣੀ ਜਗਾ ਰਿਹਾਇਸ਼/ਵਪਾਰਕ ਮਕਸਦ ਲਈ ਕਿਰਾਏ ‘ਤੇ ਦੇਂਦੇ ਹਨ ਤਾਂ ਉਸ ਸਮੇਂ ਕਿਰਾਏਦਾਰ ਆਪਣਾ ਸਹੀ ਪਤਾ ਨਹੀਂ ਦਿੰਦੇ ਅਤੇ ਅਜਿਹੇ ਕਈ ਲੋਕ ਜੁਰਮ ਕਰਨ ਤੋਂ ਬਾਅਦ ਕਿਰਾਏ ਵਾਲੀ ਜਗਾ ਛੱਡ ਕੇ ਚਲੇ ਜਾਂਦੇ ਹਨ।ਇਸ ਲਈ ਜ਼ਰਮਾਂ ਦੀ ਰੋਕ-ਥਾਮ ਲਈ ਇਹ ਜ਼ਰੂਰੀ ਹੈ ਕਿ ਜਦੋਂ ਵੀ ਕਿਸੇ ਮਕਾਨ ਮਾਲਕ ਨੇ ਆਪਣੀ ਕੋਈ ਜਗਾ ਕਿਰਾਏ ‘ਤੇ ਦੇਣੀ ਹੋਵੇ ਤਾਂ ਉਹ ਮਾਲਕ ਮਕਾਨ ਅਜਿਹੇ ਕਿਰਾਏਦਾਰ ਦਾ ਪਤਾ ਅਤੇ ਵੇਰਵਾ ਪ੍ਰਾਪਤ ਕਰਕੇ ਅਗਾਂਊਂ ਤੌਰ ‘ਤੇ ਆਪਣੇ ਇਲਾਕੇ ਦੇ ਪੁਲਿਸ ਸਟੇਸ਼ਨ ‘ਚ ਦੇਵੇ ਤਾਂ ਜੋ ਪੁਲਿਸ ਉਸ ਦੀ ਤਸਦੀਕ ਕਰ ਸਕੇ।ਇਹ ਹੁਕਮ 29 ਮਈ 2022 ਤੱਕ ਲਾਗੂ ਰਹੇਗਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media