Sunday, March 29, 2026

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਛਾਜਲੀ ਰੇਲਵੇ ਸਟੇਸ਼ਨ ‘ਤੇ ਦਿੱਤਾ ਧਰਨਾ

ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਛਾਜ਼ਲੀ ਰੇਲਵੇ ਸਟੇਸ਼ਨ ‘ਤੇ ਧਰਨਾ ਲਾ ਕੇ ਜੋਰਦਾਰ ਮੰਗ ਕੀਤੀ ਕਿ ਸੁਨਾਮ ਅਤੇ ਛਾਜਲੀ ਸਟੇਸ਼ਨਾਂ ‘ਤੇ ਟਰੇਨਾਂ ਦਾ ਪੱਕਾ ਠਹਿਰਾਉ ਕੀਤਾ ਜਾਵੇ।
                 ਧਰਨੇ ਦੀ ਅਗਵਾਈ ਜਿਲ੍ਹਾ ਜਨਰਲ ਸਕੱਤਰ ਦਰਵਾਰਾ ਸਿੰਘ ਛਾਜਲਾ ਨੇ ਕੀਤੀ।ਜਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਲੰਬੇ ਸਮੇਂ ਤੋਂ ਸਵਾਰੀ ਗੱਡੀਆਂ ਬੰਦ ਹਨ।ਜਿਸ ਨਾਲ ਲੋਕਾਂ ਨੂੰ ਬਹੁਤ ਪ੍ਰੇਸ਼ਾਨੀਆਂ ਆ ਰਹੀਆਂ ਹਨ।ਲੋਕਾਂ ਨੂੰ ਲੁਧਿਆਣਾ ਤੇ ਅੰਮ੍ਰਿਤਸਰ ਸਾਹਿਬ ਤੋਂ ਇਲਾਵਾ ਧਾਰਮਿਕ ਸਥਾਨਾਂ ਆਦਿ ‘ਤੇ ਜਾਣ ਲਈ ਬੱਸਾਂ ‘ਤੇ ਖੱਜ਼ਲ ਖ਼ੁਆਰੀ ਹੋ ਰਹੀ ਹੈ।ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕੇਂਦਰ ਨੂੰ ਚਿਤਾਵਨੀ ਦਿੱਤੀ ਕਿ ਪਸੰਜਰ ਗੱਡੀਆਂ ਦਾ ਮੁਕੰਮਲ ਠਹਿਰਾਓ ਕੀਤਾ ਜਾਵੇ।ਕਿਉਂਕਿ ਇਸ ਸਟੇਸ਼ਨ ਤੋਂ ਸਵਾਰੀਆਂ ਵੱਡੀ ਗਿਣਤੀ ‘ਚ ਅਪ ਡਾਉਨ ਕਰਦੀਆਂ ਸਨ।ਇਸ ਸਟੇਸ਼ਨ ‘ਤੇ ਹੁਣ ਰਾਤ ਦੀਆਂ ਗੱਡੀਆਂ ਹੀ ਖੜਦੀਆਂ ਹਨ।ਉਨ੍ਹਾਂ ਲੰਬੀ ਵਿਖੇ ਹੱਕ ਮੰਗਦੇ ਕਿਸਾਨਾਂ, ਮਜ਼ਦੂਰਾਂ ‘ਤੇ ਕੀਤੇ ਲਾਠੀਚਾਰਜ ਦੀ ਵੀ ਨਿਖੇਧੀ ਕੀਤੀ ।
                   ਇਸ ਮੌਕੇ ਸੁਖਪਾਲ ਮਾਣਕ ਕਣਕਵਾਲ, ਅਜੈਬ ਸਿੰਘ ਜਖੇਪਲ, ਗਗਨਦੀਪ ਸਿੰਘ ਚੱਠਾ, ਹਰੀ ਸਿੰਘ ਛਾਜਲੀ, ਗੁਰਸੇਵਕ ਸਿੰਘ ਛਾਜਲੀ, ਪਾਲਾ ਸਿੰਘ ਛਾਜਲਾ, ਗੁਰਦੀਪ ਸਿੰਘ ਛਾਜਲਾ, ਸੰਨੀ ਛਾਜਲੀ, ਸੁਖਜਿੰਦਰ ਸਿੰਘ ਛਾਜਲੀ, ਮਨੀ ਭੈਣੀ, ਜਸਵੀਰ ਕੌਰ ਉਗਰਾਹਾਂ, ਮਨਜੀਤ ਕੌਰ ਤੋਲਾਵਾਲ, ਮੇਲੋ ਕੌਰ ਭੈਣੀ, ਕਰਮਜੀਤ ਕੌਰ ਅਤੇ ਵੱਡੀ ਗਿਣਤੀ ‘ਚ ਕਿਸਾਨ ਅਤੇ ਬੀਬੀਆਂ ਸ਼ਾਮਲ ਸਨ।

Check Also

ਯੂਨੀਵਰਸਿਟੀ ਵਿਖੇ `ਸਰਦਾਰਨੀ ਬਲਬੀਰ ਕੌਰ ਬਰਾੜ ਯਾਦਗਾਰੀ ਭਾਸ਼ਣ` ਦਾ ਆਯੋਜਨ

ਅੰਮ੍ਰਿਤਸਰ, 28 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …