ਸੰਗਰੂਰ, 31 ਮਾਰਚ (ਜਗਸੀਰ ਲੌਂਗੋਵਾਲ) – ਬਾਬਾ ਹੀਰਾ ਸਿੰਘ ਭੱਠਲ ਇੰਜਨੀਅਰਿੰਗ ਕਾਲਜ ਦੇ ਮੁਲਾਜ਼ਮ ਵਲੋਂ 36 ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਾਰਨ
ਆਰਥਿਕ ਤੰਗੀਆਂ ਦੀ ਪ੍ਰੇਸ਼ਾਨੀ ਕਾਰਨ ਕੀਤੀ ਖੁਦਕੁਸ਼ੀ ਨੂੰ ਲੌਂਗੋਵਾਲ ਇਲਾਕੇ ਦੀਆਂ ਵੱਖ-ਵੱਖ ਜਥੇਬੰਦੀਆਂ ਵਲੋਂ ਸਰਕਾਰੀ ਕਤਲ ਕਿਹਾ ਜਾ ਰਿਹਾ ਹੈ।ਉਨਾਂ ਦਾ ਕਹਿਣਾ ਕਿ ਪ੍ਰਸਾਸ਼ਨਿਕ ਅਧਿਕਾਰੀਆਂ ‘ਤੇ ਪਿਛਲੇ 3 ਸਾਲ ਤੋਂ ਆਪਣੇ ਘਰਾਂ ਦੇ ਚੁੱਲੇ ਜਲਾਉਣ ਲਈ ਆਪਣੇ ਹੱਕ ਦੀ ਕਮਾਈ ਲਈ ਸੰਘਰਸ਼ ਦਾ ਕੋਈ ਅਸਰ ਨਾ ਹੋ ਸਕਿਆ।ਅੰਤ ਇਕ ਬੇਕਸੂਰ ਨੌਜਵਾਨ ਕਰਮਚਾਰੀ ਨੂੰ ਆਪਣੀ ਜੀਵਨ ਲੀਲਾ ਖਤਮ ਕਰਨ ਵਰਗਾ ਦਿਲ ਹਿਲਾਊ ਫੈਸਲਾ ਲੈਣਾ ਪਿਆ।
ਤਰਕਸ਼ੀਲ ਸੁਸਾਇਟੀ ਪੰਜਾਬ ਦੇ ਸੂਬਾ ਆਗੂ ਜੁਝਾਰ ਲੌਂਗੋਵਾਲ, ਡੈਮੋਕਰੈਟਿਕ ਟੀਚਰਜ਼ ਫਰੰਟ ਦੇ ਸੂਬਾ ਆਗੂ ਮਾਸਟਰ ਬਲਵੀਰ ਲੌਂਗੋਵਾਲ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਨਿਲ ਕੁਮਾਰ ਭਾਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸੋਮਾ, ਇਕਾਈ ਮੁੱਖੀ ਕਮਲਜੀਤ ਵਿੱਕੀ, ਕਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਲਖਵੀਰ ਲੌਂਗੋਵਾਲ ਆਦਿ ਆਗੂਆਂ ਨੇ ਪਿਛਲੀ ਸਰਕਾਰ ਦੇ ਸਬੰਧਿਤ ਮੰਤਰੀ, ਮੈਨੇਜਮੈਟ ਦੇ ਅਧਿਕਾਰੀਆਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ‘ਤੇ ਕਤਲ ਦਾ ਮੁਕੱਦਮਾ ਦਰਜ਼ ਕਰਨ, ਮਰਹੂਮ ਕਰਮਚਾਰੀ ਦੀ ਜੀਵਨ ਸਾਥਣ ਨੂੰ ਨੌਕਰੀ ਅਤੇ ਤਨਖਾਹ ਲਈ ਸੰਘਰਸ਼ ਕਰਦੇ ਹੋਰ ਮੁਲਾਜ਼ਮਾਂ ਦੀ ਤਨਖਾਹ ਤੁਰੰਤ ਜਾਰੀ ਕਰਨ ਦੀ ਮੰਗ ਕੀਤੀ ਹੈ।
Check Also
ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ
ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …
Punjab Post Daily Online Newspaper & Print Media