ਸੰਗਰੂਰ, 3 ਅਪ੍ਰੈਲ (ਜਗਸੀਰ ਲੌਂਗੋਵਾਲ) – ਸਟੱਡੀ ਸਰਕਲ ਦੇ 50ਵੇਂ ਸਥਾਪਨਾ ਦਿਵਸ ਨੂੰ ਸਮਰਪਿਤ ਯੁਵਕ ਮੇਲਾ ਬਠਿੰਡਾ ਵਿੱਚ ਸੰਗਰੂਰ ਜ਼ੋਨ ਦੇ ਵਿਦਿਆਰਥੀ
ਅਤੇ ਛਿਮਾਹੀ ਕਾਰਜਸ਼ਾਲਾ ਲੁਧਿਆਣਾ ਵਿਖੇ ਸੰਗਰੂਰ ਜ਼ੋਨ ਦੇ ਵਰਕਰ ਭਾਗ ਲੈਣਗੇ।ਇਸ ਸਬੰਧੀ ਅੱਜ ਆਰਗੇਨਾਈਜੇਸ਼ਨ ਵਰਕਿੰਗ ਕੌਂਸਲ ਅਤੇ ਜ਼ੋਨ ਪੱਧਰ ਦੀਆਂ ਸੇਵਾਵਾਂ ਬਾਰੇ ਨਿਯੁਕਤੀਆਂ ਕੀਤੀਆਂ ਗਈਆਂ।ਸਥਾਨਕ ਜ਼ੋਨਲ ਦਫਤਰ ਵਿਖੇ ਜ਼ੋਨ ਦੀ ਇਕੱਤਰਤਾ ਲਾਭ ਸਿੰਘ ਐਡੀਸ਼ਨਲ ਚੀਫ ਆਰਗੇਨਾਈਜ਼ਰ ਅਤੇ ਸੁਰਿੰਦਰ ਪਾਲ ਸਿੰਘ ਸਿਦਕੀ ਦੀ ਦੇਖ-ਰੇਖ ਹੇਠ ਹੋਈ।ਕੁਲਵੰਤ ਸਿੰਘ ਨਾਗਰੀ ਜ਼ੋਨ ਸਕੱਤਰ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 50ਵੇਂ ਗੋਲਡਨ ਜੁਬਲੀ ਵਰ੍ਹੇ ਅਧੀਨ ਛਿਮਾਹੀ ਕਾਰਜਸ਼ਾਲਾ 9 ਅਤੇ 10 ਅਪ੍ਰੈਲ ਨੂੰ ਕੇਂਦਰੀ ਦਫਤਰ ਲੁਧਿਆਣਾ ਵਿਖੇ ਹੋ ਰਹੀ ਹੈ।ਜਿਸ ਵਿੱਚ ਪਿਛਲੇ ਕਾਰਜ਼ਾਂ ਦਾ ਮੁਲੰਕਣ ਅਤੇ ਅਗਲੇਰੇ ਕਾਰਜ਼ਾਂ ਦੀ ਵਿਉਂਤਬੰਦੀ ਕੀਤੀ ਜਾਵਾਗੀ।
ਲਾਭ ਸਿੰਘ ਨੇ ਦੱਸਿਆ ਕਿ ਸੁਰਿੰਦਰ ਪਾਲ ਸਿੰਘ ਸਿਦਕੀ ਮੈਂਬਰ ਸੁਪਰੀਮ ਕੌਂਸਲ ਦੀਆਂ ਸੇਵਾਵਾਂ ਨੂੰ ਮੁੱਖ ਰੱਖਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਡਿਪਟੀ ਚੀਫ਼ ਆਰਗੇਨਾਈਜ਼ਰ ਆਰਥਿਕ ਤੇ ਸਮਾਜਿਕ ਵਿਕਾਸ ਕੌਂਸਲ ਵਜੋਂ ਸੇਵਾ ਸੌਂਪੀ ਗਈ।ਇਸੇ ਤਰਾਂ ਜਥੇਬੰਦਕ ਢਾਂਚੇ ਅਨੁਸਾਰ ਸੰਗਰੂਰ-ਬਰਨਾਲਾ-ਮਾਲੇਰਕੋਟਲਾ-ਮਾਨਸਾ ਜ਼ੋਨ ਅਧੀਨ ਨਿਯੁੱਕਤੀਆਂ ਕੀਤੀਆਂ ਗਈਆਂ।ਜਿਸ ਅਨੁਸਾਰ ਗੁਰਜੰਟ ਸਿੰਘ ਰਾਹੀ ਨੂੰ ਜ਼ੋਨਲ ਪ੍ਰਧਾਨ, ਅਵਤਾਰ ਸਿੰਘ ਲੀਲਾ ਬਰਨਾਲਾ ਨੂੰ ਜ਼ੋਨਲ ਮੀਤ ਪ੍ਰਧਾਨ, ਗੁਰਮੇਲ ਸਿੰਘ ਸੰਗਰੂਰ ਨੂੰ ਜ਼ੋਨਲ ਜਥੇਬੰਧਕ ਸਕੱਤਰ, ਗੁਰਮੀਤ ਸਿੰਘ ਬਰਨਾਲਾ ਨੂੰ ਐਡੀਸ਼ਨਲ ਜ਼ੋਨਲ ਸਕੱਤਰ ਸਮਾਜਿਕ ਵਿੰਗ, ਗਿਆਨ ਸਿੰਘ ਭਵਾਨੀਗੜ੍ਹ ਨੂੰ ਐਡੀਸ਼ਨਲ ਜ਼ੋਨਲ ਸਕੱਤਰ ਭਾਸ਼ਾਵਾਂ ਅਤੇ ਸਾਹਿਤ ਦੇ ਨਾਲ ਜ਼ੋਨਲ ਇਸਤਰੀ ਕੌਂਸਲ ਵਿੱਚ ਹਰਵਿੰਦਰ ਕੌਰ ਸੰਗਰੂਰ ਨੂੰ ਸਕੱਤਰ, ਸੁਰਿੰਦਰ ਪਾਲ ਕੌਰ ਰਸੀਆ ਧਨੌਲਾ ਨੂੰ ਕੋਆਰਡੀਨੇਟਰ, ਡਾ. ਕੁਲਵੰਤ ਕੌਰ ਮਹਿਲਾਂ ਕਾਲਜ ਨੂੰ ਕੋ-ਕੋਆਰਡੀਨੇਟਰ ਤੇ ਹਰਕੀਰਤ ਕੌਰ ਸੰਗਰੂਰ ਨੂੰ ਮੈਂਬਰ ਨਿਯੁੱਕਤ ਕੀਤਾ ਗਿਆ ਹੈ।ਜ਼ੋਨਲ ਸਕੱਤਰ ਨੇ ਦੱਸਿਆ ਕਿ ਇਹ ਸਾਰੇ ਆਗੂ ਲੁਧਿਆਣਾ ਵਿਖੇ ਕਾਰਜਸ਼ਾਲਾ ਵਿੱਚ ਭਾਗ ਲੈਣਗੇ।ਇਸੇ ਤਰਾਂ ਸਥਾਪਨਾ ਦਿਵਸ ਨੂੰ ਸਮਰਪਿਤ ਆਦੇਸ਼ ਕਾਲਜ ਬਠਿੰਡਾ ਵਿਖੇ 6 ਅਪ੍ਰੈਲ ਨੂੰ ਕਾਲਜ ਵਿਦਿਆਰਥੀਆਂ ਦੇ ਹੋ ਰਹੇ ਯੁਵਕ ਮੇਲੇ ਵਿੱਚ ਸੰਗਰੂਰ ਅਤੇ ਬਰਨਾਲਾ ਕਾਲਜਾਂ ਦੇ ਵਿਦਿਆਰਥੀ ਵੀ ਭਾਗ ਲੈ ਰਹੇ।
ਇਸ ਮੌਕੇ ਸੁਰਿੰਦਰ ਪਾਲ ਸਿੰਘ ਸਿਦਕੀ, ਗੁਰਜੰਟ ਸਿੰਘ ਰਾਹੀ ਤੇ ਗੁਰਮੇਲ ਸਿੰਘ ਨੂੰ ਲਾਭ ਸਿੰਘ, ਗੁਰਨਾਮ ਸਿੰਘ ਤੇ ਕੁਲਵੰਤ ਸਿੰਘ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media