ਅੰਮ੍ਰਿਤਸਰ, 3 ਅਪ੍ਰੈਲ (ਸੁਖਬੀਰ ਸਿੰਘ) – ਸਿਵਲ ਸਰਜਨ ਡਾ. ਚਰਨਜੀਤ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਿਹਤ ਵਿਭਾਗ ਵਲੋਂ ਕੋਟਪਾ ਐਕਟ ਨੂੰ
ਸਖਤੀ ਨਾਲ ਲਾਗੂ ਕਰਨ ਸੰਬਧੀ ਜਿਲਾ ਨੋਡਲ ਅਫਸਰ ਐਨ.ਟੀ.ਸੀ.ਪੀ ਡਾ. ਕਰਨ ਮਹਿਰਾ ਵਲੋਂ ਗਠਿਤ ਕੀਤੀ ਗਈ ਇਕ ਸਪੈਸ਼ਲ ਟੀਮ ਵਿੱਚ ਸ਼ਾਮਲ ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਏ.ਐਮ.ਓ ਤਰਲੋਕ ਸਿੰਘ, ਗੁਜਿੰਦਰ ਸਿੰਘ, ਰਸ਼ਪਾਲ ਸਿੰਘ ਅਤੇ ਵਿਜੈ ਕੁਮਾਰ ਵਲੋਂ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਲਗਭਗ 22 ਤੰਬਾਕੂ ਵਿਕਰੇਤਾਵਾਂ ਦੀ ਜਾਂਚ ਕੀਤੀ ਗਈ।ਇਸ ਦੌਰਾਨ ਕਵੀਨਜ਼ ਰੋਡ, ਹਾਲ ਬਜਾਰ, ਕਟੜਾ ਸ਼ੇਰ ਸਿੰਘ ਅਤੇ ਪਿੰਕ ਪਲਾਜ਼ਾ ਦੇ ਨੇੜੇਲੇ ਇਲਾਕਿਆਂ ਵਿੱਚ 11 ਦੁਕਾਨਦਾਰਾਂ ਦੇ ਮੌਕੇ ‘ਤੇ ਚਲਾਣ ਕੱਟੇ ਗਏ ਅਤੇ ਪਬਲਿਕ ਸਥਾਨਾਂ ‘ਤੇ ਸਿਗਰਟ ਪੀਣ ਵਾਲੇ 2 ਲੋਕਾਂ ਦੇ ਮੌਕੇ ਤੇ ਜੁਰਮਾਨੇ ਦੇ ਚਲਾਣ ਕੀਤੇ ਗਏ।ਪੰਜਾਬ ਸਰਕਾਰ ਵਲੋਂ ਐਨ.ਟੀ.ਸੀ.ਪੀ ਤਹਿਤ ਸਮੂਹ ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਦਿੰਦਿਆ ਹਦਾਇਤਾਂ ਜਾਰੀ ਕੀਤੀਆਂ ਗਈਆਂ।
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਦੱਸਿਆ ਕਿ ਜੇਕਰ ਕੋਈ ਵੀ ਤੰਬਾਕੂ ਵਿਕ੍ਰੇਤਾ ਬਿਨਾਂ ਮਾਪਦੰਡ ਵਾਲਾ ਤੰਬਾਕੂ ਸਮਾਨ (ਇਮਪੋਰਟਿਡ ਸਿਗਰਟ) ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਧਾਰਾ 20 ਤਹਿਤ ਸਖਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।ਇਸ ਤੋਂ ਇਲਾਵਾ ਪਬਲਿਕ ਸਥਾਨਾਂ ਤੇ ਸਿਗਰਟਨੋਸ਼ੀ ਕਰਨਾਂ ਅਤੇ ਖੁੱਲੀ ਸਿਗਰਟ ਵੇਚਣਾਂ ਵੀ ਸਜ਼ਾ/ਜੁਰਮਾਨੇ ਯੋਗ ਅਪਰਾਧ ਹੈ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media