Monday, September 14, 2026

ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਵਿਖੇ ਐਲਾਨਿਆ ਨਾਨ-ਬੋਰਡ ਜਮਾਤਾਂ ਦਾ ਨਤੀਜਾ

ਭੀਖੀ, 6 ਅਪ੍ਰੈਲ (ਕਮਲ ਜਿੰਦਲ) – ਸਰਕਾਰੀ ਸੈਕੰਡਰੀ ਸਕੂਲ (ਮੁੰਡੇ) ਭੀਖੀ ਵਿਖੇ ਨਾਨ-ਬੋਰਡ ਜਮਾਤਾਂ ਦਾ ਨਤੀਜਾ ਐਲਾਨਿਆ ਗਿਆ।ਇੰਚਾਰਜ਼ ਪ੍ਰਿੰਸੀਪਲ ਪਰਮਜੀਤ ਸਿੰਘ ਸੇਖੋਂ ਨੇ ਦੱਸਿਆ ਕਿ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਬਹੁਤ ਮਿਹਨਤ ਕੀਤੀ।ਜਿਸ ਕਾਰਣ ਸਾਰੀਆਂ ਹੀ ਜਮਾਤਾ ਦੇ ਨਤੀਜੇ ਸ਼ਾਨਦਾਰ ਰਹੇ।ਛੇਵੀਂ ਜਮਾਤ ਵਿਚੋਂ ਜਸਲੀਨ ਖਾਂ ਪੁੱਤਰ ਦੀਪ ਖਾਂ, ਨੇ 86 % ਅੰਕ ਪ੍ਰਾਪਤ ਕੀਤੇ, ਜਸਦੀਪ ਸਿੰਘ ਪੁੱਤਰ ਬੀਰਬਲ ਸਿੰਘ ਨੇ 81% ਅੰਕ, ਮਨਵੀਰ ਸਿੰਘ ਪੁੱਤਰ ਕੁਲਵਿੰਦਰ ਸਿੰਘ ਨੇ 77% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਸੱਤਵੀਂ ਜਮਾਤ ਵਿਚੋਂ ਭੁਪੇਸ਼ ਸਿੰਗਲਾ ਪੁੱਤਰ ਸੰਜੀਵ ਕੁਮਾਰ, ਨੇ 93 % ਅੰਕ ਪ੍ਰਾਪਤ ਕੀਤੇ, ਮਨੀਕਰਨ ਸ਼ਰਮਾ ਪੁੱਤਰ ਜੈਪਾਲ ਸ਼ਰਮਾ ਨੇ 91% ਅੰਕ, ਚਿਰਾਗ ਜਿੰਦਲ ਪੁੱਤਰ ਗਗਨਦੀਪ ਜ਼ਿੰਦਲ ਨੇ 87% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।ਨੌਵੀਂ ਜਮਾਤ ਵਿਚੋਂ ਪਰਵਿੰਦਰ ਸਿੰਘ ਪੁੱਤਰ ਕੇਵਲ ਸਿੰਘ, ਨੇ 90.1% ਅੰਕ ਪ੍ਰਾਪਤ ਕੀਤੇ, ਸੁਖਮਨਦੀਪ ਸਿੰਘ ਪੁੱਤਰ ਦਰਸ਼ਨ ਸਿੰਘ ਨੇ 89.6% ਅੰਕ, ਅਮਰਿੰਦਰ ਸਿੰਘ ਪੁੱਤਰ ਜਗਦੀਪ ਸਿੰਘ ਨੇ 88.07% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ।ਗਿਆਰਵੀਂ ਜਮਾਤ ਵਿਚੋਂ ਅਕਾਸ਼ਦੀਪ ਸਿੰਘ ਪੁੱਤਰ ਗੁਰਤੇਜ ਸਿੰਘ ਨੇ 85% ਅੰਕ ਪ੍ਰਾਪਤ ਕੀਤੇ, ਪ੍ਰਸ਼ਾਂਤ ਸ਼ਰਮਾ ਪੁੱਤਰ ਹੇਤਰਾਮ ਨੇ 82% ਅੰਕ, ਸਤਗੁਰ ਸਿੰਘ ਪੁੱਤਰ ਰਾਮ ਸਿੰਘ ਨੇ 81.6% ਅੰਕ ਪ੍ਰਾਪਤ ਕਰਕੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ।
ਪ੍ਰਿੰਸੀਪਲ ਵਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
                 ਇਸ ਮੌਕੇ ਐਸ.ਐਮ.ਸੀ ਚੇਅਰਮੈਨ ਧੰਨਜੀਤ ਸਿੰਘ, ਕਮੇਟੀ ਮੈਬਰਜ਼ ਹੇਤਰਾਮ, ਅੰਮ੍ਰਿਤਪਾਲ ਸਿੰਘ ਤੇ ਵਿਦਿਆਰਥੀਆਂ ਦੇ ਮਪਿਆਂ ਨੇ ਸ਼ਿਰਕਤ ਕੀਤੀ, ਜਦਕਿ ਸਕੂਲ ਸਟਾਫ ਮੈਬਰ ਮਨਦੀਪ ਸਿੰਘ, ਜਰਨੈਲ ਸਿੰਘ, ਅਭੀਸ਼ੇਕ ਬਾਂਸਲ, ਮਨੌਜ ਕੁਮਾਰ, ਵਰਿੰਦਰਜੀਤ ਸਿੰਘ, ਬਲਰਾਜ ਕੁਮਾਰ, ਅਨੀਤਾ ਰਾਣੀ, ਰਮਨ ਜਿੰਦਲ, ਹਰਪ੍ਰੀਤ ਕੌਰ, ਦਿਲਪ੍ਰੀਤ ਕੌਰ, ਰੀਤੂ ਬਾਲਾ, ਰੇਨੂੰ ਬਾਲਾ, ਮਨਦੀਪ ਕੌਰ, ਦਲਜੀਤ ਕੌਰ ਆਦਿ ਵੀ ਹਾਜ਼ਰ ਸਨ।

Check Also

ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ ਕਵਿਜ਼ ਸਬੰਧੀ ਵੱਧ ਤੋਂ ਵੱਧ ਨੌਜਵਾਨ ਆਪਣੇ ਨਾਮ ਰਜਿਸਟਰਡ ਕਰਵਾਉਣ

ਅੰਮ੍ਰਿਤਸਰ, 12 ਸਤੰਬਰ (ਜਗਦੀਪ ਸਿੰਘ) – ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ (ਕਵਿਜ਼)-2027 ਸਬੰਧੀ ਸਰਕਾਰੀ ਆਈ.ਟੀ.ਆਈ …