ਸਮਰਾਲਾ, 10 ਮਾਰਚ (ਇੰਦਰਜੀਤ ਸਿੰਘ ਕੰਗ) -ਇੱਥੋਂ ਨਜਦੀਕੀ ਨੀਲੋਂ ਪੁਲ ਨੇੜੇ ਹਿਰਨ ਪਾਰਕ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ ਖਿੱਜਰ ਵਲੀ (ਝੂਲੇ ਲਾਲ ਜੀ) ਦਾ 22ਵਾਂ ਸਲਾਨਾ ਵਿਸਾਖੀ ਭੰਡਾਰਾ ਅਤੇ ਧਾਰਮਿਕ ਸਮਾਗਮ ਬਾਬਾ ਮਨਜੋਤ ਸਿੰਘ (ਨੀਲੋਂ ਪੁਲੱ ਵਾਲੇ) ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ (ਨੀਲੋਂ ਪੁੱਲ) ‘ਤੇ ਸ਼ਰਧਾ ਨਾਲ ਅੱਜ 10 ਅਪ੍ਰੈਲ ਦਿਨ ਐਤਵਾਰ ਨੂੰ ਮਨਾਇਆ ਜਾ ਰਿਹਾ ਹੈ।ਧਾਰਮਿਕ ਜੋੜ ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਇਸ ਵਾਰ ਦੇ ਇਹ ਸਲਾਨਾ ਜੋੜ ਮੇਲੇ ਅਤੇ ਧਾਰਮਿਕ ਸਮਾਗਮ ਵਿੱਚ ਪੰਜਾਬ ਦੇ ਨਾਮਵਰ ਕਲਾਕਾਰ ਜਿਨ੍ਹਾਂ ਵਿੱਚ ਜਨਾਬ ਸਾਜਨ ਅਲੀ ਕਵਾਲ ਐਂਡ ਪਾਰਟੀ, ਭੁਪਿੰਦਰ ਬੱਬਲ (ਪੰਜਾਬੀ ਫੋਕਲ ਸਿੰਗਰ), ਗੁਰਕੀਰਤ ਕੌਰ ਰਾਏ ਵਿਨਰ ਵਾਈਸ ਆਫ ਪੰਜਾਬ ਸੀਜ਼ਨ-8, ਮੁਸਕਾਨ ਚੋਪੜਾ (ਪੰਜਾਬੀ ਸਿੰਗਰ), ਸੋਹਣ ਸਿਕੰਦਰ, ਮੈਡਮ ਜਸਨੂਰ ਆਦਿ ਤੋਂ ਇਲਾਵਾ ਪੰਜਾਬ ਦੇ ਹੋਰ ਕਲਾਕਾਰ ਬਾਬਾ ਜੀ ਦਾ ਗੁਣਗਾਣ ਕਰਨਗੇ।
ਇਸ ਮੌਕੇ ਬਤੌਰ ਮੁੱਖ ਮਹਿਮਾਨ ਵਜੋਂ ਇਲਾਕੇ ਦੇ ਨਾਮਵਰ ਸਮਾਜਿਕ, ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਦੇ ਨੁਮਾਇੰਦੇ ਸ਼ਿਰਕਤ ਕਰਨਗੇ।ਮੇਲੇ ਦੌਰਾਨ ਬਾਬਾ ਦਾ ਲੰਗਰ ਦਾ ਭੰਡਾਰਾ ਅਤੁੱਟ ਵਰਤੇਗਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media