Thursday, October 8, 2026

ਬੰਦ ਪਏ ਸੀਵਰੇਜ਼ ਸੰਬੰਧੀ ਵਫਦ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ ਵਫਦ

ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਮਾਸਟਰ ਪਰਮ ਵੇਦ, ਵੀ.ਕੇ ਗੁਪਤਾ, ਸੁਦੇਸ਼ ਕੁਮਾਰ, ਗੁਲਜ਼ਾਰ ਸਿੰਘ, ਗੁਰਤੇਜ ਸਿੰਘ ਚਹਿਲ, ਜਸਪਾਲ ਸਿੰਘ, ਗੁਰਮੇਲ ਸਿੰਘ, ਦਰਸ਼ਨ ਸਿੰਘ ਆਧਾਰਿਤ ਸਥਾਨਕ ਅਫਸਰ ਕਲੋਨੀ ਵਾਸੀਆਂ ਦਾ ਇਕ ਵਫਦ ਬੰਦ ਪਏ ਸੀਵਰੇਜ ਦੇ ਕੰਮ ਨੂੰ ਦੁਬਾਰਾ ਛੇਤੀ ਚਲਾਉਣ ਦੀ ਮੰਗ ਨੂੰ ਲੈ ਕੇ ਵਿਧਾਇਕਾ ਨਰਿੰਦਰ ਕੌਰ ਭਰਾਜ ਨੂੰ ਮਿਲਿਆ।ਮਾਸਟਰ ਪਰਮ ਵੇਦ ਨੇ ਕਿਹਾ ਕਿ ਇਸ ਸਮੇਂ ਸਾਰੀਆਂ ਗਲੀਆਂ ਪੁੱਟੀਆਂ ਪਈਆਂ ਹਨ। ਬਰਸਾਤੀ ਰੁੱਤ ਸਿਰ ‘ਤੇ ਹੈ।ਸੀਵਰੇਜ ਦਾ ਕੰਮ ਬੰਦ ਰਹਿਣ ਦੀ ਹਾਲਤ ਵਿੱਚ ਲੋਕਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।ਮੈਡਮ ਭਰਾਜ ਨੇ ਕਿਹਾ ਕਿ ਪਿੰਡ ਵਾਸੀਆਂ ਨੂੰ ਸੀਵਰੇਜ਼ ਸੰਬੰਧੀ ਕੋਈ ਸਮੱਸਿਆ ਨਾ ਆਵੇ, ਇਸ ਲਈ ਇਹ ਕੰਮ ਰੋਕਿਆ ਹੈ।ਆਉਣ ਵਾਲੇ ਹਫਤੇ ਸਾਰੇ ਨੁਕਤੇ ਜਿਲਾ ਪ੍ਰਸ਼ਾਸਨ ਨਾਲ ਵਿਚਾਰ ਕੇ ਇਹ ਕੰਮ ਦੁਬਾਰਾ ਸ਼ੁਰੂ ਕਰਵਾ ਦਿੱਤਾ ਜਾਵੇਗਾ।

Check Also

ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ

ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …