ਸੰਗਰੂਰ, 16 ਅਪ੍ਰੈਲ (ਜਗਸੀਰ ਲੌਂਗੋਵਾਲ) – ਵਾਤਾਵਰਣ ਬਚਾਓ ਪੰਛੀ ਬਚਾਓ ਮੁਹਿੰਮ ਤਹਿਤ ਉੱਘੇ ਵਾਤਾਵਰਣ ਪ੍ਰੇਮੀ ਤੇ ਸਮਾਜ ਸੇਵੀ ਮਾਸਟਰ ਲਛਮਣ ਸਿੰਘ
ਚੱਠਾ ਵਲੋਂ ਪੰਛੀਆਂ ਲਈ ਪਾਣੀ ਭਰ ਕੇ ਰੱਖਣ ਲਈ ਪਿੰਡ ਕਾਲਾਝਾੜ ਵਿੱਚ ਬੱਚਿਆਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ। ਮਾਸਟਰ ਚੱਠਾ ਪਿਛਲੇ ਲੰਮੇ ਸਮੇ ਤੋਂ ਇਹ ਕਾਰਜ਼ ਕਰਦੇ ਆ ਰਹੇ ਹਨ ਅਤੇ ਹਰ ਸਾਲ ਗਰਮੀ ਸ਼ੁਰੂ ਹੁੰਦਿਆਂ ਹੀ ਪਿੰਡ-ਪਿੰਡ ਜਾ ਕੇ ਮਿੱਟੀ ਦੇ ਕਟੋਰੇ ਵੰਡਦੇ ਹਨ।ਮਾਸਟਰ ਲਛਮਣ ਸਿੰਘ ਚੱਠਾ ਕਟੋਰਿਆਂ ਦੇ ਨਾਲ ਡਰਾਇੰਗਾਂ ਅਤੇ ਰੰਗ ਵੀ ਵੰਡਦੇ ਹਨ।ਜਿਨਾਂ ‘ਤੇ ਬੱਚਿਆਂ ਨੂੰ ਰੁੱਖਾਂ ਤੇ ਪੰਛੀਆਂ ਦੇ ਚਿੱਤਰ ਬਣਾਉਣ ਲਈ ਪ੍ਰੇਰਿਤ ਕਰਦੇ ਹਨ, ਤਾਂ ਜੋ ਬੱਚਿਆਂ ਵਿੱਚ ਕੁਦਰਤ ਪ੍ਰਤੀ ਪਿਆਰ ਵਧੇ । ਮਾਸਟਰ ਲਛਮਣ ਸਿੰਘ ਚੱਠਾ ਪੰਛੀਆਂ ਦੀਆਂ ਅਲੋਪ ਹੋ ਰਹੀਆਂ ਪ੍ਰਜਾਤੀਆ ਨੂੰ ਬਚਾਉਣ ਲਈ ਉਪਰਾਲੇ ਕਰ ਰਹੇ ਹਨ ਅਤੇ ਲੋਕਾਂ ਨੂੰ ਧਰਤੀ ਤੇ ਵੱਧ ਤੋਂ ਵੱਧ ਰੁੱਖ ਲਗਾਉਣ ਹੋਕਾ ਦੇ ਰਹੇ ਹਨ।ਉਹ ਕਟੋਰੇ ਵੰਡ ਕੇ ਲੋਕਾਂ ਨੂੰ ਇਹ ਸੁਨੇਹਾ ਦੇ ਰਹੇ ਹਨ ਕਿ ਗਰਮੀ ਬਹੁਤ ਪੈ ਰਹੀ ਹੈ ਆਪੋ ਆਪਣੇ ਘਰਾ ਦੇ ਵਿਹੜਿਆਂ ਵਿੱਚ ਮਿੱਟੀ ਦੇ ਭਾਂਡਿਆਂ ਵਿੱਚ ਛਾਵੇਂ ਪੰਛੀਆਂ ਲਈ ਪਾਣੀ ਭਰ ਕੇ ਜਰੂਰ ਰਖਣ।ਮਾਸਟਰ ਚੱਠਾ ਦਾ ਕਹਿਣਾ ਹੈ ਕਿ ਪੰਛੀ ਸਾਡੇ ਮਿੱਤਰ ਹਨ ਇੰਨਾਂ ਨਾਲ ਸਾਡੀ ਪੁਰਖਿਆਂ ਤੋਂ ਲੈ ਕੇ ਪੀੜੀ ਦਰ ਪੀੜੀ ਸਾਂਝ ਹੈ।ਜਿਸ ਨੂੰ ਬਣਾਈ ਰੱਖਣ ਲਈ ਸਾਨੂੰ ਇੰਨਾਂ ਦੇ ਮਦਦਗਾਰ ਬਣਨਾ ਚਾਹੀਦਾ ਹੈ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media