‘ਪੰਜਾਬੀਆਂ ਨਾਲ ਕੀਤਾ ਹਰ ਵਾਅਦਾ ਕੀਤਾ ਜਾਵੇਗਾ ਪੂਰਾ – ਵਿਧਾਇਕ ਦਿਆਲਪੁਰਾ
ਸ਼ਮਰਾਲਾ, 16 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਨੂੰ ਇੱਕ ਮਹੀਨਾ ਪੂਰਾ ਹੋਣ ਉਪਰੰਤ, ਪੰਜਾਬ ਦੇ ਮੁੱਖ
ਮੰਤਰੀ ਭਗਵੰਤ ਸਿੰਘ ਮਾਨ ਵਲੋਂ ਪੰਜਾਬ ਦੇ ਖੱਪਤਕਾਰਾਂ ਨੂੰ ਬਿਜਲੀ ਦੀਆਂ ਇੱਕ ਮਹੀਨੇ ਦੇ 300 ਯੂਨਿਟ ਮੁਫਤ ਕੀਤੇ ਜਾਣ ਦੇ ਐਲਾਨ ਪਿਛੋਂ ਪੂਰੇ ਪੰਜਾਬ ਵਿੱਚ ਖੁਸ਼ੀ ਵਾਲਾ ਮਹੌਲ ਬਣ ਗਿਆ ਹੈ। ਇਹ ਪ੍ਰਗਟਾਵਾ ਹਲਕਾ ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕੀਤਾ।ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਉਨ੍ਹਾਂ ਰਾਜਨੀਤਕ ਪਾਰਟੀਆਂ ਵਿਚੋਂ ਨਹੀਂ ਹੈ, ਜਿਨ੍ਹਾਂ ਨੇ ਸਿਰਫ ਪੰਜਾਬ ਅਤੇ ਪੰਜਾਬੀਆਂ ਨੂੰ ਲੁੱਟਣ ਦੀ ਨੀਯਤ ਰੱਖੀ।ਉਨ੍ਹਾਂ ਸਿਰਫ ਆਪਣਾ ਵਿਕਾਸ ਕੀਤਾ ਹੈ, ਪੰਜਾਬ ਦੇ ਲੋਕਾਂ ਪ੍ਰਤੀ ਕੁੱਝ ਨਹੀਂ ਸੋਚਿਆ। ਪ੍ਰੰਤੂ ਅਸੀਂ ਪੰਜਾਬ ਦੇ ਲੋਕਾਂ ਨਾਲ ਜੋ ਵਾਅਦਾ ਕੀਤਾ ਸੀ, ਉਸ ਹਰੇਕ ਵਾਅਦੇ ਨੂੰ ਪੂਰਾ ਕੀਤਾ ਜਾਵੇਗਾ।ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਇੱਕ ਜੁਲਾਈ ਤੋਂ ਪੰਜਾਬ ਭਰ ਵਿੱਚ ਹਰੇਕ ਖੱਪਤਕਾਰ ਲਈ ਬਿਜਲੀ ਦੇ 300 ਯੂਨਿਟ ਪ੍ਰਤੀ ਮਹੀਨਾ ਮੁਫਤ ਦਿੱਤੇ ਜਾਣਗੇ ਭਾਵ ਦੋ ਮਹੀਨੇ ਦੇ 600 ਯੂਨਿਟ ਮੁਫਤ ਹੋਣਗੇ।ਐਸ.ਸੀ/ਬੀ.ਸੀ, ਫਰੀਡਮ ਫਾਈਟਰ ਪਰਿਵਾਰਾਂ ਨੂੰ ਉਨੇ ਯੂਨਿਟਾਂ ਦਾ ਬਿੱਲ ਆਵੇਗਾ, ਜੋ 600 ਤੋਂ ਉਪਰ ਖੱਪਤ ਹੋਵੇਗੀ।ਉਨ੍ਹਾਂ ਅੱਗੇ ਕਿਹਾ ਕਿ ਸਮਰਾਲਾ ਵਿਧਾਨ ਸਭਾ ਹਲਕੇ ਦੇ ਲੋਕਾਂ ਨਾਲ ਵੀ ਜੋ ਉਨਾਂ ਨੇ ਵਾਅਦੇ ਕੀਤੇ ਹਨ, ਉਹ ਵੀ ਜਲਦੀ ਪੂਰੇ ਕੀਤਾ ਜਾਣਗੇ।ਅੱਜ ਦੇ ਐਲਾਨ ਪਿਛੋਂ ਸਮਰਾਲਾ ਵਿਖੇ ਆਮ ਆਦਮੀ ਪਾਰਟੀ ਦੇ ਮੁੱਖ ਦਫਤਰ ਅੱਗੇ ਵਰਕਰਾਂ ਵੱਲੋਂ ਸੜਕ ‘ਤੇ ਆਉਂਦੇ ਜਾਂਦੇ ਰਾਹਗੀਰਾਂ ਨੂੰ ਲੱਡੂ ਵੰਡੇ ਗਏ।
ਇਸ ਮੌਕੇ ਮੇਜਰ ਸਿੰਘ ਬਾਲਿਓਂ, ਕਸ਼ਮੀਰੀ ਲਾਲ, ਸੁਖਵਿੰਦਰ ਸਿੰਘ ਗਿੱਲ, ਕੇਵਲ ਸਿੰਘ ਹੇਡੋਂ, ਬਲਵਿੰਦਰ ਸਿੰਘ ਮਾਨ, ਤੇਜਵੰਤ ਸਿੰਘ ਬਾਲਿਓਂ, ਮਨਪ੍ਰੀਤ ਸਿੰਘ ਰਿਐਤ, ਮਲਕੀਤ ਸਿੰਘ ਬਾਲਿਓਂ, ਮੋਨੂੰ ਮੱਕੜ, ਮਲਾਗਰ ਸਿੰਘ ਬੌਂਦਲੀ, ਮੇਜਰ ਸਿੰਘ ਭੱਟੀਆਂ, ਜਸਵੀਰ ਸਿੰਘ ਗਿੱਲ, ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ ਆਦਿ ਤੋਂ ਇਲਾਵਾ ਦਰਜ਼ਨਾਂ ਵਰਕਰ ਹਾਜ਼ਰ ਸਨ।
Punjab Post Daily Online Newspaper & Print Media