Monday, July 20, 2026

ਡੀ.ਏ.ਵੀ ਪਬਲਿਕ ਸਕੂਲ ਵਿਖੇ ਮਹਾਂਵੀਰ ਜੈਅੰਤੀ, ਪਾਖੰਡ ਖੰਡਨੀ ਪਤਾਕਾ ਦਿਵਸ, ਵਿਸਾਖੀ ਤੇ ਅੰਬੇਦਕਰ ਜੈਅੰਤੀ ਮਨਾਈ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ. ਪਬਲਿਕ ਸਕੂਲ ਲਾਰੰਸ ਰੋਡ ਵਿਖੇ ਮਹਾਂਵੀਰ ਜੈਅੰਤੀ, ਪਾਖੰਡ ਖੰਡਨੀ ਪਤਾਕਾ ਦਿਵਸ, ਵਿਸਾਖੀ ਅਤੇ ਅੰਬੇਦਕਰ ਜੈਅੰਤੀ ਜਿਹੇ ਇਤਿਹਾਸਕ ਦਿਨ ਰਵਾਇਤੀ ਜੋਸ਼ ਤੇ ਉਤਸ਼ਾਹ ਨਾਲ ਸਾਂਝੇ ਰੂਪ ਵਿੱਚ ਮਨਾਏ ਗਏ ਅਤੇ ਵਿਸ਼ੇਸ਼ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵਿਦਿਆਰਥੀਆਂ ਨੇ ਆਪਣੇ ਅਧਿਆਪਕਾਂ ਦੇ ਨਿਰਦੇਸ਼ਾਂ ਹੇਠ ਉਪਰੋਕਤ ਦਿਨਾਂ ਦੀ ਇਤਿਹਾਸਕ ਮਹੱਤਤਾ ਬਿਆਨ ਕਰਦਿਆਂ ਇਹਨਾਂ ਦੀ ਸਾਰਥਿਕਤਾ `ਤੇ ਚਾਨਣਾ ਪਾਇਆ।ਭਗਵਾਨ ਮਹਾਂਵੀਰ ਜੀ ਦੀਆਂ ਸਿੱਖਿਆਵਾਂ ਦੀ ਚਰਚਾ ਕੀਤੀ।ਸਵਾਮੀ ਦਇਆਨੰਦ ਸਰਸਵਤੀ ਜੀ ਦੇ ਉਹਨਾਂ ਯਤਨਾਂ ਦੀ ਸ਼ਲਾਘਾ ਕੀਤੀ ਜਿੰਨ੍ਹਾਂ ਕਾਰਨ ਉਹਨਾਂ ਨੇ ਸਮਾਜ ਵਿੱਚੋਂ ਪਾਖੰਡ ਅਤੇ ਕਰਮਸ਼ਕਾਂਡ ਦੂਰ ਕੀਤੇ।ਵਿਸਾਖੀ ਦੇ ਧਾਰਮਿਕ, ਇਤਿਹਾਸਕ ਤੇ ਸਭਿਆਚਾਰਕ ਪੱਖ ਨੂੰ ਉਜਾਗਰ ਕੀਤਾ ਅਤੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾੀ ਬੀ.ਆਰ ਅੰਬੇਦਕਰ ਜੀ ਦੇ ਸੰਘਰਸ਼ ਭਰਪੂਰ ਜੀਵਨ ਨੂੰ ਰੂਪਮਾਨ ਕੀਤਾ ਗਿਆ ।
                     ਪੰਜਾਬ ਜ਼ੋਨ-ਏ ਦੇ ਖੇਤਰੀ ਅਫ਼ਸਰ ਡਾ. ਸ਼੍ਰੀਮਤੀ ਨੀਲਮ ਕਾਮਰਾ ਨੇ ਆਪਣੀਆਂ ਸ਼ੁੱਭਕਾਮਨਾਵਾ ਭੇਜੀਆਂ ਅਤੇ ਵਿਦਿਆਰਥੀਆਂ ਨੂੰ ਮਹਾਂਵੀਰ ਸਵਾਮੀ ਦਇਆਨੰਦ ਸਰਸਵਤੀ ਅਤੇ ਡਾ. ਬੀ.ਆਰ. ਅੰਬੇਦਕਰ ਜੀ ਦੇ ਰਾਹਾਂ `ਤੇ ਚੱਲਣ ਲਈ ਪ੍ਰੇਰਿਆ।ਸਕੂਲ ਦੇ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ.ਡੀ.ਏ.ਵੀ ਕਾਲਜ ਵੁਮੈਨ ਅੰਮ੍ਰਿਤਸਰ ਨੇ ਦੇਸ਼ ਦੇ ਇੰਨ੍ਹਾਂ ਮਹਾਨ ਸਪੂਤਾਂ ਦੇ ਆਦਰਸ਼ਾਂ `ਤੇ ਚੱਲਣ ਲਈ ਪ੍ਰੇਰਿਤ ਕੀਤਾ।
                    ਸਕੂਲ ਦੇ ਕਾਰਜਕਾਰੀ ਅਧਿਆਪਕ ਇੰਚਾਰਜ਼ ਬਲਵਿੰਦਰ ਸਿੰਘ ਨੇ ਵਿਦਿਆਰਥੀਆਂ ਵੱਲੋਂ ਕੀਤੀ ਪੇਸ਼ਕਾਰੀ ਦੀ ਸ਼ਲਾਘਾ ਕੀਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …