Monday, July 20, 2026

ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਮਨਾਇਆ ਵਿਸਾਖੀ ਦਾ ਤਿਓਹਾਰ

ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਵਿਸਾਖੀ ਦੇ ਸਬੰਧ ਵਿੱਚ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਦੀ ਅਗਵਾਈ ;ਚ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਪ੍ਰਾਰਥਨਾ ਸਭਾ ‘ਚ ਵਿਦਿਯਾਆਰਥੀਆਂ ਨੇ ਵੈਸ਼ਾਖੀ ਦਾ ਮਹੱਤਵ ਦੱਸਿਆ ਅਤੇ ਸ਼ਬਦ ਗਾਇਣ ਕੀਤਾ।ਵਿਦਿਆਰਥਥਣਾਂ ਨ ਪੰਜਾਬੀ ਲੋਕ ਗੀਤ ਤੇ ਲੋਕ ਨਾਚ ਭੰਗੜਾ ਪੇਸ਼ ਕੀਤਾ।ਪ੍ਰਿੰਸੀਪਲ ਡਾ. ਅੰਜ਼ਨਾ ਨੇ ਵਿਸਾਖੀ ਦੀ ਵਧਾਈ ਦਿੱਤੀ।ਉਨਾਂ ਕਿਹਾ ਕਿ ਪੰਜਾਬ ਵਿਚ ਇਤਿਹਾਸਕ ਵੈਸਾਖੀ ਤਿਓਹਾਰ ਦਾ ਧਾਰਮਿਕ ਤੇ ਸਮਾਜਿਕ ਮਹੱਤਵ ਹੈ।ਇਹ ਦਿਨ ਦੇਸ਼ ਕੇ ਸ਼ਹੀਦਾਂ ਨੂੰ ਯਾਦ ਕਰਨ ਦਾ ਦਿਨ ਵੀ ਹੈ, ਕਿਉਂਕਿ ਇਸੇ ਦਿਨ 1919 ‘ਚ ਜਲਿਆਂਵਾਲੇ ਬਾਗ ਵਿਚ ਜਨਰਲ ਡਾਇਰ ਨੇ ਨਿਰਦੋਸ਼ ਭਾਰਤੀਆਂ ‘ਤੇ ਗੋਲੀਆਂ ਚਲਾ ਕੇ ਹਜ਼ਾਰਾਂ ਲੋਕਾਂ ਨੂੰ ਸ਼ਹੀਦ ਕਰ ਦਿੱਤਾ ਸੀ।ਉਸ ਦਿਨ ਨੂੰ ਯਾਦ ਕਰ ਕਰਕੇ ਅੱਜ ਵੀ ਦੇਸ਼ ਦੇ ਲੋਕਾਂ ਦਾ ਖੂਨ ਖੌਲ ਉਠਤਾ ਹੈ ।
                  ਮਾਨਵਤਾ ਕੀ ਰੱਖਿਆ ਤੇ ਅਤਿਆਚਾਰ ਦਾ ਨਾਸ਼ ਕਰਨ ਲਈ ਇਸੇ ਦਿਨ ਗੁੁਰੂ ਗੋਬਿਂਦ ਸਿੰਘ ਜੀ ਨੇ 1699 ਨੂੰ ਖਾਲਸਾ ਪੰਥ ਕਦੀ ਸਥਾਪਨਾ ਕੀਤੀ ਸੀ।ਦੇਸ਼ ਦੇ ਅੰਨਦਾਤਾ ਕਿਸਾਨ ਇਸੇ ਦਿਨ ਆਪਣੇ ਖੇਤਾਂ ‘ਚ ਖੜੀ ਕਣਕ ਦੀ ਸੁਨਹਿਰੀ ਫਸਲ ਦੀ ਕਟਾਈ ਸ਼ੁਰੂ ਕਰਦੇ ਹਨ ਅਤੇ ਭੰਗੜਾ ਪਾ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰਦੇ ਹਨ।ਰੰਗ-ਬਿਰੰਗੇ ਪੰਜਾਬੀ ਪਹਿਰਾਵੇ ‘ਚ ਸੱਜੇ ਬੱਚਿਆਂ ਨੇ ਪੰਜਾਬੀ ਲੋਕ ਨਾਚ ਭੰਗੜਾ ਪੇਸ਼ ਕਰ ਕੇ ਸਭ ਦਾ ਮਨ ਮੋਹ ਲਿਆ।ਵਿਦਿਆਰਥੀਆਂ ਵਲੋਂ ਪੰਜਾਬੀ ਸਭਿਅਚਾਰ ਅਤੇ ਸੰਸਕ੍ਰਿਤੀ ਦੀ ਪ੍ਰਦਰਸ਼ਨੀ ਵੀ ਲਗਾਈ ਗਈ।
                  ਇਸ ਸਮੇ ਬੱਚਿਆਂ ਵਲੋਂ ਹੱਥਾਂ ਨਾਲ ਤਿਆਰ ਕੀਤੇ ਸੁੰਦਰ ਛੱਜ, ਉਨ ਤੋਂ ਬਣੇ ਪੰਜਾਬੀ ਗਹਿਣੇ, ਮਟਕੀਆਂ, ਪੱਖੀਆਂ ਤੇ ਹੋਰ ਕਈ ਵਸਤਾਂ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਸਨ।

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …