ਅੰਮ੍ਰਿਤਸਰ, 19 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਸਰਕਾਰੀ ਸਿਹਤ ਵਿਭਾਗ ਦੇ ਸੀਨੀਅਰ ਮੈਡੀਕਲ ਅਫਸਰ ਡਾ. ਰਾਜ ਕੁਮਾਰ
ਦੀ ਅਗਵਾਈ ਹੇਠ ਕੋਰੋਨਾ ਤੋਂ ਬਚਅ ਲਈ ਦੂਜਾ ਵੈਕਸੀਨੇਸ਼ਨ ਕੈਂਪ ਲਗਾਇਆ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੀ ਦੇਖ-ਰੇਖ ‘ਚ ਲਗਾਏ ਗਏ ਇਸ ਕੈਂਪ ਦੌਰਾਨ ਅੱਠਵੀਂ ਤੋਂ ਬਾਹਰਵੀਂ ਕਲਾਸ ਤੱਕ ਦੇ 464 ਵਿਦਿਾਅਰਥੀਆਂ ਨੂੰ ਉਮਰ ਵਰਗ ਅਨੁਸਾਰ ਕੋਵਾਸ਼ੀਲਡ ਤੇ ਕੋਵੈਕਸੀਨ ਟੀਕਾ ਲਗਾਇਆ ਗਿਆ।ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਉਹ ਸਿਹਤ ਵਿਭਾਗ ਕੀ ਬਹੁਤ ਸ਼ੁਕਰਗੁਜ਼ਾਰ ਹੈ ਕਿ ਉਨਾਂ ਨੇ ਸਕੂਲ ‘ਚ ਦੂਸਰੀ ਵਾਰ ਵੈਕਸੀਨੇਸ਼ਨ ਕੈੰਪ ਲਗਾਇਆ ਹੈ।29 ਜਨਵਰੀ 2022 ਨੂੰ ਪਹਿਲੇ ਕੈਂਪ ‘ਚ 177 ਵਿਦਿਆਰਥੀਆਂ ਨੂੰ ਕੋਰੋਨਾ ਦਾ ਟੀਕਾ ਲਗਾਇਆ ਗਿਆ ਸੀ।ਮੈਡਮ ਅੰਜ਼ਨਾ ਨੇ ਕਿਹਾ ਅਤੇ ਅੱਜ ਸਕੂਲ ਪੂਰੀ ਤਰਾਂ ਖੁੱਲ ਗਿਆ ਹੈ।ਪ੍ਰੰਤੂ ਫਿਰ ਵੀ ਟੀਕਾਕਰਣ ਨਾ ਹੋਣ ਕਰਕੇ ਕੇ ਬੱਚਿਆਂ ਦੇ ਮਨ ‘ਚ ਬੱਚਿਆਂ ਦੀ ਸਿਹਤ ਸਬੰਧੀ ਹਮੇਸ਼ਾਂ ਡਰ ਬਣਿਆ ਰਹਿੰਦਾ ਸੀ।ਜਿਸ ਕਰਕੇ ਉ ਬੱਚਿਆਂ ਨੂੰ ਸਕੂਲ਼ ਭੇਜਣ ਤੋਂ ਕਤਰਾਉਂਦੇ ਸਨ।ਉਨਾਂ ਨੇ ਟੀਕਾ ਲਗਵਾਉਣ ਆਏ ਬੱਚਿਆਂ ਦੇ ਮਾਪਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਿਹਾ ਕਿ ਜਿੰਨਾਂ ਬੱਚਿਆਂ ਨੂੰ ਅਜੇ ਟੀਕੇ ਨਹੀਂ ਲੱਗੇ ਉਹ ਵੈਕਸੀਨ ਜਰੂਰ ਲਗਵਾਉਣ।ਉਨਾਂ ਇਹ ਵੀ ਕਿਹਾ ਕਿ ਵੈਕਸੀਨ ਲਗਵਾਉਣ ਤੋਂ ਬਾਅਦ ਸਾਨਮ ਸਭ ਨੂੰ ਲਾਜ਼ਮੀ ਨਿਯਮਾਂ ਦਾ ਪਾਲਣ ਕਰਦੇ ਰਹਿਣਾ ਚਾਹੀਦਾ ਹੈ, ਕਿਉਂਕਿ ਵੈਕਸੀਨੇਸ਼ਨ ਦੇ ਨਾਲ ਨਾਲ ਸਾਵਧਾਨੀਆਂ ਵੀ ਜਰੂਰੀ ਹਨ।
ਇਸ ਮੌਕੇ ਡਾ. ਨਵਜੋਤ ਕੌਰ, ਰਾਸ਼ਟਰੀ ਬਾਲ ਸਵਾਸਥ ਤੋਂ ਚਾਰ ਮਹਿਲਾ ਕਰਮਚਾਰੀਆਂ, ਦੋ ਐਮ.ਪੀ.ਐਚ, ਦੋ ਏ.ਐਨ.ਐਮ ਤੇ ਦੋ ਆਸ਼ਾ ਵਰਕਰ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media