ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ) – ਸਥਾਨਕ ਸ਼ਹਿਰ ਦੇ ਵਾਰਡ ਨੰ 22 ਦੀ ਸੁੰਦਰ ਬਸਤੀ ਵਿਖੇ ਇੱਛਾ ਪੂਰਤੀ ਸ਼੍ਰੀ ਹਨੂੰਮਾਨ ਮੰਦਰ ਪ੍ਰਬੰਧਕ ਕਮੇਟੀ ਵਲੋਂ
ਹਨੂੰਮਾਨ ਜੈਯੰਤੀ ਮੌਕੇ ਹਰ ਸਾਲ ਦੀ ਤਰਾਂ ਇਸ ਵਾਰ ਵੀ ਸ਼੍ਰੀ ਹਨੂੰਮਾਨ ਜੀ ਦਾ ਜਾਗਰਣ ਕਰਵਾਇਆ ਗਿਆ ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਸ਼੍ਰੀਮਤੀ ਪੂਨਮ ਕਾਂਗੜਾ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਨੇ ਜੋਤੀ ਪ੍ਰਚੰਡ ਕਰਨ ਦੀ ਰਸਮ ਅਦਾ ਕੀਤੀ।ਜਾਗਰਣ ਵਿੱਚ ਪਹੁੰਚੇ ਪ੍ਰਸਿੱਧ ਧਾਰਮਿਕ ਕਲਾਕਾਰ ਅਮ੍ਰਿਤਪਾਲ ਸਿੰਘ ਉਰਫ ਰਾਮ ਕਾਂਗੜਾ, ਰਵੀ ਕੁਮਾਰ ਚੋਹਾਨ, ਸਾਗਰ ਚੌਹਾਨ, ਰਾਣਾ ਬਾਲੂ ਅਤੇ ਰਾਣੀ ਦੇਵੀ ਵਲੋਂ ਸ਼੍ਰੀ ਹਨੂੰਮਾਨ ਜੀ ਦਾ ਗੁਣਗਾਨ ਕੀਤਾ ਗਿਆ।ਵੱਖ ਵੱਖ ਕਲਾਕਾਰਾਂ ਵਲੋਂ ਸ਼੍ਰੀ ਹਨੂੰਮਾਨ, ਸ਼ਿਵ ਸ਼ੰਕਰ, ਸ਼੍ਰੀ ਕ੍ਰਿਸ਼ਨ ਅਤੇ ਸੁਦਾਮਾ ਜੀ ਦੀਆਂ ਸੁੰਦਰ ਸੁੰਦਰ ਝਾਕੀਆਂ ਦਾ ਅਯੋਜਨ ਵੀ ਕੀਤਾ ਗਿਆ।ਸ਼੍ਰੀਮਤੀ ਪੂਨਮ ਕਾਂਗੜਾ ਨੇ ਕਿਹਾ ਕਿ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਦੀ ਸਮੁੱਚੀ ਟੀਮ ਵਧਾਈ ਦੀ ਪਾਤਰ ਹੈ ਜਿਸ ਵਲੋਂ ਵੱਖ ਵੱਖ ਧਰਮਾਂ ਨਾਲ ਸਬੰਧਤ ਧਾਰਮਿਕ ਸਮਾਗਮ ਕਰਵਾ ਕੇ ਆਪਸੀ ਭਾਈਚਾਰਕ ਸਾਂਝ ਦਾ ਸੁਨੇਹਾ ਦਿੱਤਾ ਜਾਂਦਾ ਹੈ।
ਇਸ ਮੌਕੇ ਕਮੇਟੀ ਦੇ ਜਗਸੀਰ ਸਿੰਘ ਜੱਗਾ, ਧਰਮਵੀਰ ਸਿੰਘ, ਹੈਪੀ ਹੀਰਾ, ਗੁਰਪ੍ਰੀਤ ਸਿੰਘ ਗੁਰੂ, ਵਿੱਕੀ ਬਾਂਸਲ, ਗੁਰਜੀਤ ਸਿੰਘ ਕਾਲਾ, ਸਾਜਨ ਕਾਂਗੜਾ, ਅਨੀਕੇਤ, ਰਾਜਿੰਦਰ ਕੁਮਾਰ, ਗੁਰਨਾਮ ਕੌਰ, ਮੋਨੀਕਾ ਰਾਣੀ, ਸਰਬਜੀਤ ਕੌਰ, ਸੁਖਬੀਰ ਕੌਰ, ਅਰਾਧਨਾ, ਨੇਹਾ, ਸੁਰਜੀਤ ਕੌਰ ਤੇ ਸੰਨੀ ਕੁਮਾਰ ਆਦਿ ਨੇ ਵੀ ਸੇਵਾ ਨਿਭਾਈ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media