ਸੰਗਰੂਰ, 21 ਅਪ੍ਰੈਲ (ਜਗਸੀਰ ਲੌਂਗੋਵਾਲ) – ਦੇਸ਼ ਭਗਤ ਯਾਦਗਾਰ ਕਮੇਟੀ ਲੌਂਗੋਵਾਲ ਵਲੋਂ ਉੱਘੇ ਇਨਕਲਾਬੀ ਕਵੀ ਬਲੀ ਸਿੰਘ ਚੀਮਾ ਦਾ ਰੂਬਰੂ ਪੋ੍ਗਰਾਮ 28 ਅਪ੍ਰੈਲ ਨੂੰ ਲੌਂਗੋਵਾਲ ਵਿਖੇ ਕਰਵਾਇਆ ਜਾ ਰਿਹਾ ਹੈ।ਸ਼ਹੀਦ ਭਗਤ ਸਿੰਘ ਲਾਇਬਰੇਰੀ ‘ਚ ਹੋਈ ਇਕੱਤਰਤਾ ਉਪਰੰਤ ਸੰਸਥਾ ਦੇ ਪ੍ਰਧਾਨ ਬਲਵੀਰ ਲੌਂਗੋਵਾਲ ਅਤੇ ਸਕੱਤਰ ਜੁਝਾਰ ਲੌਂਗੋਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਦੇਸ਼ ਭਗਤ ਯਾਦਗਾਰ ਜਿਥੇ ਵਿਦਿਆਰਥੀਆਂ ਅਤੇ ਅਵਾਮ ਨੂੰ ਸ਼ਾਨਾਮੱਤੇ ਇਨਕਲਾਬੀ ਇਤਿਹਾਸ ਦੇ ਰੂਬਰੂ ਕਰਦੀ ਹੈ, ਉਥੇ ਲੋਕ ਪੱਖੀ ਸਾਹਿਤ ਦੀ ਸਿਰਜਣਾ ਕਰਨ ਵਾਲੇ ਕਵੀਆਂ, ਸਾਹਿਤਕਾਰਾਂ ਅਤੇ ਗਾਇਕਾਂ ਨੂੰ ਵੀ ਲੋਕਾਂ ਨਾਲ ਜੋੜਣ ਦਾ ਕਾਰਜ਼ ਕਰਦੀ ਹੈ।ਉਸੇ ਤਹਿਤ ਬਲੀ ਸਿੰਘ ਚੀਮਾ ਦਾ ਰੂਬਰੂ ਕਰਵਾਉਣ ਦਾ ਫੈਸਲਾ ਕੀਤਾ ਹੈ।ਇਸ ਤੋਂ ਇਲਾਵਾ ਇਤਿਹਾਸਕ ਖੋਜ਼ ਕਾਰਜ਼ ਵੀ ਸੰਸਥਾ ਦੇ ਮਹੱਤਵਪੂਰਣ ਏਜੰਡੇ ਵਿੱਚ ਸ਼ਾਮਲ ਹੈ।
Check Also
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ
ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …
Punjab Post Daily Online Newspaper & Print Media