ਡਿਪਟੀ ਕਮਿਸ਼ਨਰ ਨੇ ਅੱਜ ਲੱਗਣ ਵਾਲੇ ਮੇਲੇ ਦਾ ਆਨੰਦ ਮਾਣਨ ਲਈ ਦਿੱਤਾ ਖੁੱਲਾ ਸੱਦਾ
ਕਪੂਰਥਲਾ, 22 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਵਿਸ਼ਵ ਪ੍ਰਸਿੱਧ ਕਾਂਜਲੀ ਵੈਟਲੈਂਡ ਕਪੂਰਥਲਾ ਵਿਖੇ ਜਿਲ੍ਹਾ ਪ੍ਰਸ਼ਾਸ਼ਨ ਤੇ ਇੰਡੀਅਨ ਰੈਡ ਕਰਾਸ ਸੁਸਾਇਟੀ ਵਲੋਂ
23 ਅਪ੍ਰੈਲ ਨੂੰ ਕਰਵਾਇਆ ਜਾ ਰਿਹਾ ਵਿਸਾਖੀ ਮੇਲਾ ਕਾਂਜਲੀ ਵੈਟਲੈਂਡ ਨੂੰ ਸੈਰ ਸਪਾਟਾ ਕੇਂਦਰ ਵਜੋਂ ਉਭਾਰਨ ਦੇ ਨਾਲ-ਨਾਲ ਵਾਤਾਵਾਰਣ ਸੰਭਾਲ ਦਾ ਵੀ ਸੁਨੇਹਾ ਦੇਵੇਗਾ।ਜਿਸ ਤਹਿਤ ਡਿਪਟੀ ਕਮਿਸ਼ਨਰ ਕਪੂਰਥਲਾ ਵਿਸ਼ੇਸ ਸਾਰੰਗਲ ਨੇ ਲੋਕਾਂ ਨੂੰ ਮੇਲੇ ਦਾ ਆਨੰਦ ਲੈਣ ਦਾ ਖੁੱਲਾ ਸੱਦਾ ਦਿੱਤਾ ਹੈ।
ਅੱਜ ਇੱਥੇ ਕਾਂਜਲੀ ਵੈਟਲੈਂਡ ਵਿਖੇ ਮੇਲੇ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਸਮੇਂ ਡਿਪਟੀ ਕਮਿਸ਼ਨਰ ਸਾਰੰਗਲ ਨੇ ਦੱਸਿਆ ਕਿ ਲਗਭਗ ਦੋ ਦਹਾਕੇ ਪਹਿਲਾਂ ਕਾਂਜਲੀ ਵੈਟਲੈਂਡ ਸੈਰ ਸਪਾਟੇ ਦੇ ਕੇਂਦਰ ਵਜੋਂ ਜਾਣਿਆ ਜਾਂਦਾ ਸੀ ਅਤੇ ਇਥੇ ਦੇਸ਼-ਵਿਦੇਸ਼ ਤੋਂ ਫ਼ਿਲਮਸਾਜ਼ ਆ ਕੇ ਆਪਣੀ ਫ਼ਿਲਮ ਅਤੇ ਗਾਣਿਆਂ ਦੀ ਸ਼ੂਟਿੰਗ ਕਰਿਆ ਕਰਦੇ ਸਨ। ਇਸ ਤੋਂ ਇਲਾਵਾ ਇਸ ਨੂੰ ਬੋਟਿੰਗ ਲਈ ਵੀ ਜਾਣਿਆ ਜਾਂਦਾ ਸੀ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਇੰਡੀਅਨ ਰੈੱਡ ਕਰਾਸ ਸੁਸਾਇਟੀ ਦੀ ਮਦਦ ਨਾਲ ਫਿਰ ਤੋਂ ਕਪੂਰਥਲਾ ਦੀ ਕਾਂਜਲੀ ਵੈਟਲੈਂਡ ਨੂੰ ਮੁੜ ਤੌਰ ਸੈਰ ਸਪਾਟੇ ਦੇ ਕੇਂਦਰ ਵਜੋਂ ਵਿਕਸਿਤ ਕਰਨ ਲਈ ਇਹ ਉਪਰਾਲਾ ਕੀਤਾ ਜਾ ਰਿਹਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੇਲੇ ਵਿਚ ਕੋਈ ਦਾਖਲਾ ਫੀਸ ਨਹੀਂ ਹੋਵੇਗੀ ਅਤੇ ਲੱਕੀ ਡਰਾਅ ਕੂਪਨ ਰਾਹੀਂ ਸਕੂਟਰੀ, ਏ.ਸੀ, ਮੋਬਾਈਲ ਫੋਨ ਪ੍ਰੈਸ਼ਰ ਕੂਕਰ ਆਦਿ ਇਨਾਮ ਕੱਢੇ ਜਾਣਗੇ।ਵੱਖ-ਵੱਖ ਉਤਪਾਦਾਂ ਦੇ ਕਰੀਬ 50 ਤੋਂ ਵੱਧ ਸਟਾਲ ਲਗਾਏ ਜਾ ਰਹੇ ਜਿਨ੍ਹਾਂ ਵਿਚ ਸਵੈ ਸਹਾਇਤਾ ਗੁਰੱਪਾਂ ਵਲੋਂ ਹੱਥੀ ਤਿਆਰ ਕੀਤੇ ਸੂਟ, ਫੁਲਕਾਰੀ, ਚਾਦਰਾਂ ਅਤੇ ਕਈ ਤਰ੍ਹਾਂ ਦੀਆਂ ਖਾਣ-ਪੀਣ ਦੀਆਂ ਵਸਤਾਂ ਦੇ ਸਟਾਲ ਵੀ ਲਗਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਸਕੂਲਾਂ ਅਤੇ ਕਾਲਜਾਂ ਦੇ ਵਿਦਿਆਰਥੀਆਂ ਦੇ ਸਭਿਆਚਾਰਕ ਪ੍ਰੋਗਰਾਮ, ਗਿੱਧਾ, ਭੰਗੜਾ, ਨੁੱਕੜ ਨਾਟਕ, ਰਾਹੀਂ ਲੋਕਾਂ ਦਾ ਮਨੋਰੰਜਨ ਕੀਤਾ ਜਾਵੇਗਾ ਅਤੇ ਨਾਮੀ ਕਲਾਕਾਰ ਸੂਫੀ ਸਿਸਟਰਜ਼ ਅਤੇ ਦਲਵਿੰਦਰ ਦਿਆਲਪੁਰੀ ਵਲੋਂ ਆਪਣੇ ਗੀਤਾਂ ਦੀ ਪੇਸ਼ਕਾਰੀ ਕੀਤੀ ਜਾਵੇਗੀ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਆਦਿਤਿਆ ਉੱਪਲ, ਸ਼ਹਿਰੀ ਵਿਕਾਸ ਅਨੁਪਮ ਕਲੇਰ, ਐਸ.ਡੀ.ਐਮ. ਡਾ ਜੈਇੰਦਰ ਸਿੰਘ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media