Wednesday, February 25, 2026

ਅੱਜ ਤੇ ਕੱਲ ਰਹੇਗੀ ਬਿਜਲੀ ਬੰਦ

ਸਮਰਾਲਾ, 28 ਅਪ੍ਰੈਲ (ਇੰਦਰਜੀਤ ਸਿੰਘ ਕੰਗ) – ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ: ਦੇ ਇੰਜ: ਪ੍ਰੀਤ ਸਿੰਘ ਉਪ ਮੰਡਲ ਅਫਸਰ (ਸ਼ਹਿਰੀ) ਸਮਰਾਲਾ ਤੋਂ ਮਿਲੀ ਜਾਣਕਾਰੀ ਮੁਤਾਬਿਕ ਅੱਜ 28 ਅਪ੍ਰੈਲ ਨੂੰ 220 ਕੇ.ਵੀ. ਸਬ ਸਟੇਸ਼ਨ ਘੁਲਾਲ ਤੋਂ ਚੱਲਣ ਵਾਲੀ ਟੀ-1, ਜਿਸ ‘ਤੇ 11 ਕੇ.ਵੀ ਬਹਿਲੋਲਪੁਰ ਰੋਡ ਸਮਰਾਲਾ, 11 ਕੇ.ਵੀ ਭੈਣੀ ਸਾਹਿਬ, 11 ਕੇ.ਵੀ ਘੁਲਾਲ, ਚਹਿਲਾਂ, ਪੇਂਡੂ ਸਮਰਾਲਾ, ਢੀਂਡਸਾ, ਦਿਆਲਪੁਰਾ, ਕੋਟਾਲਾ, ਪੂੰਨੀਆਂ ਜਰੂਰੀ ਮੁਰੰਮਤ ਕਾਰਨ ਸਵੇਰੇ 10.00 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।ਇਸੇ ਤਰ੍ਹਾਂ ਮਿਤੀ 29 ਅਪ੍ਰੈਲ ਨੂੰ ਟੀ-2 ‘ਤੇ ਚੱਲਣ ਵਾਲੇ 11 ਕੇ.ਵੀ ਯੂਨਾਈਟਿਡ ਐਗਰੋ, 11 ਕੇ.ਵੀ ਸਲੂਜਾ ਪ੍ਰੋਡਕਟਸ ਪਾਲ ਮਾਜ਼ਰਾ, ਪੀ.ਐਸ.ਟੀ.ਸੀ-2, ਕਟਾਣੀ, ਭਮਾਂ ਸਵੇਰੇ 10.00 ਵਜੇ ਤੋਂ ਸ਼ਾਮ 4 ਵਜੇ ਤੱਕ ਬੰਦ ਰਹਿਣਗੇ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …