ਸੰਗਰੂਰ, 1 ਮਈ (ਜਗਸੀਰ ਲੌਂਗੋਵਾਲ) – ਏ.ਡੀ.ਜੀ.ਪੀ ਕਮਿਊਨਿਟੀ ਪੁਲਸਿੰਗ ਪੰਜਾਬ ਦੀ ਹਦਾਇਤ ਅਨੁਸਾਰ ਐਸ.ਐਸ.ਪੀ ਸੰਗਰੂਰ ਦੇ ਦਿਸ਼ਾ-ਨਿਰਦੇਸ਼ਾਂ
ਮੁਤਾਬਿਕ ਸ੍ਰੀਮਤੀ ਦੀਪਇੰਦਰ ਕੌਰ ਪੀ.ਪੀ.ਐਸ ਡੀ.ਸੀ.ਪੀ.ਓ ਸੰਗਰੂਰ ਦੀ ਰਹਿਨੁਮਾਈ ਹੇਠ ਸਮੇਤ ਸਟਾਫ ਸਾਈਬਰ ਕਰਾਈਮ ਅਤੇ ਆਨਲਾਈਨ ਫਰੌਡ, ਔਰਤਾਂ ਅਤੇ ਬੱਚਿਆਂ ਸਬੰਧੀ ਜ਼ੁਰਮਾਂ ਦੇ ਕਾਨੂੰਨ, ਟਰੈਫਿਕ ਕਾਨੂੰਨ, ਸਾਂਝ ਕੇਂਦਰ ਦੀਆਂ ਸੇਵਾਵਾਂ, ਸ਼ਕਤੀ ਐਪ ਅਤੇ ਐਸ.ਪੀ.ਸੀ ਪ੍ਰੋਗਰਾਮ ਸਬੰਧੀ ਸ਼ਹੀਦ ਊਧਮ ਸਿੰਘ ਗਰੁੱਪ ਆਫ ਇੰਸਟੀਟਿਊਸ਼ਨਜ਼ ਮਹਿਲਾ ਵਿਖੇ ਸੈਮੀਨਾਰ ਲਾਇਆ ਗਿਆ।ਜਿਸ ਵਿੱਚ ਕਾਲਜ ਦੀ ਮੇਲ ਅਤੇ ਫੀਮੇਲ ਫੈਕਲਟੀ, ਵਿਦਿਆਰਥੀ ਅਤੇ ਵਿਦਿਆਰਥਣਾਂ ਨੂੰ ਸੰਬੋਧਨ ਕੀਤਾ।ਸੈਮੀਨਾਰ ਵਿੱਚ ਹਾਜ਼ਰੀਨ ਨੂੰ ਵੱਖ-ਵੱਖ ਪਰੈਜ਼ੈਨਟੇਸ਼ਨਾਂ ਦਿਖਾਈਆਂ ਗਈਆਂ।ਕਾਲਜ ਪ੍ਰਿੰਸੀਪਲ ਡਾ: ਕੁਲਵੰਤ ਕੌਰ, ਸੰਦੀਪ ਸਿੰਘ ਅਤੇ ਫੀਮੇਲ ਫੈਕਲਟੀ ਵਲੋਂ ਇਸ ਜਾਗਰੂਕਤਾ ਸੈਮੀਨਾਰ ਦੀ ਸ਼ਲਾਘਾ ਕੀਤੀ ਗਈ।
Check Also
ਖ਼ਾਲਸਾ ਕਾਲਜ ਵੈਟਰਨਰੀ ਵੱਲੋਂ ‘ਕੈਚ ਦੈਮ ਯੰਗ’ ਇੰਟਰਐਕਟਿਵ ਪ੍ਰੋਗਰਾਮ ਕਰਵਾਇਆ
ਅੰਮ੍ਰਿਤਸਰ, 4 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵੱਲੋਂ …
Punjab Post Daily Online Newspaper & Print Media