ਅੰਮ੍ਰਿਤਸਰ, 3 ਮਈ (ਸੁਖਬੀਰ ਸਿੰਘ) – ਅੰਮ੍ਰਿਤਸਰ ਕਮਿਸ਼ਨਰ ਪੁਲਿਸ ਦੀਆਂ ਹਦਾਇਤਾਂ ‘ਤੇ ਕਮਿਸ਼ਨਰੇਟ ਪੁਲਿਸ ਵਲੋਂ ਅੱਜ ਥਾਣਾ ਗੇਟ ਹਕੀਮਾਂ ਮੁੱਖੀ
ਇੰਸਪੈਕਟਰ ਗੁਰਮੀਤ ਸਿੰਘ ਵਲੋਂ ਪੁਲਿਸ ਕਰਮਚਾਰੀਆਂ ਸਮੇਤ ਭਗਤਾਂ ਵਾਲਾ ਰੇਲਵੇ ਸਟੇਸ਼ਨ ‘ਤੇ ਅਚਨਚੇਤੀ ਜਾਂਚ ਕੀਤੀ ਗਈ।ਇਸ ਸਰਚ ਦੌਰਾਨ ਰੇਲਵੇ ਸਟੇਸ਼ਨ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਚੈਕ ਕੀਤਾ ਗਿਆ ਅਤੇ ਸ਼ੱਕੀ ਵਿਅਕਤੀਆਂ ਦੀ ਪੰਜਾਬ ਆਰਟੀਫੀਸ਼ੀਅਲ ਇੰਟੈਲੀਜੈਂਸ ਸਿਸਟਮ ਐਪ ਰਾਹੀਂ ਫੋਟੋ ਖਿੱਚ ਕੇ ਕ੍ਰਿਮੀਨਲ ਰਿਕਾਰਡ ਬਾਰੇ ਸ਼ਨਾਖ਼ਤ ਕੀਤੀ ਗਈ।ਇਸ ਤੋਂ ਇਲਾਵਾ ਰੇਲਵੇ ਸਟੇਸ਼ਨ ਵਿੱਚ ਲੱਗੇ ਵਾਹਣਾਂ ਦੀ ਵੇਹੀਕਲ ਐਪ ਰਾਹੀਂ ਮਾਲਕੀ ਬਾਰੇ ਜਾਂਚ ਕੀਤੀ ਗਈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media