ਅੰਮ੍ਰਿਤਸਰ, 7 ਮਈ (ਜਗਦੀਪ ਸਿੰਘ) – ਕਾਨਪੁਰ ਯੂ.ਪੀ ਪਰਉਪਕਾਰੀ ਸੇਵਾ ਸਮਿਤੀ ਦੇ ਵਿਦਿਆਰਥੀਆਂ ਨੇ ਅਧਿਐਨ ਫਾਊਂਡੇਸ਼ਨ ਟੀਮ ਦੀ ਅਗਵਾਈ ਵਿੱਚ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥਾ ਟੇਕਿਆ।ਮੁੱਖ ਸੇਵਾਦਾਰ ਭੁਪਿੰਦਰ ਕੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਠਾਕੁਰ ਦਲੀਪ ਸਿੰਘ ਅਨੁਸਾਰ ਗੁਰੂ ਨਾਨਕ ਦੇਵ ਜੀ ਸ਼ਰਧਾ ਰੱਖਣ ਵਾਲਾ ਹਰ ਪ੍ਰਾਣੀ ਗੁਰੂ ਦਾ ਸਿੱਖ ਹੈ।ਠਾਕੁਰ ਦਲੀਪ ਸਿੰਘ ਨੇ ਕਿਹਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਹਮੇਸ਼ਾਂ ਸਾਨੂੰ ਹੱਥਾਂ ਨਾਲ ਕਿਰਤ ਕਰਨ ਅਤੇ ਵੰਡ ਕੇ ਛਕਣ ਦਾ ਉਪਦੇਸ਼ ਦਿੱਤਾ ਹੈ।ਉਨਾਂ ਕਿਹਾ ਕਿ ਨਾਮਧਾਰੀ ਮੁੱਖੀ ਠਾਕੁਰ ਦਲੀਪ ਸਿੰਘ ਵਲੋਂ ਦੇਸ਼ ਭਰ ਵਿੱਚ ਵਿੱਦਿਆ ਦੇ ਲੰਗਰਾਂ ਦੇ ਨਾਲ-ਨਾਲ ਕਿੱਤਾ ਮੁੱਖੀ ਕੋਰਸ ਕਰਵਾ ਕੇ ਸਵੈ ਨਿਰਭਰ ਬਣਾਇਆ ਜਾਂਦਾ ਹੈ।ਨਾਮਧਾਰੀ ਸੰਗਤ ਵਲੋਂ ਇਹ ਸੇਵਾ ਸਮਾਜ ਪ੍ਰਤੀ ਆਪਣਾ ਫਰਜ਼ ਸਮਝ ਕੇ ਨਿਭਾਈ ਜਾ ਰਹੀ ਹੈ।ਦੂਸਰਾ ਉਪਰਾਲਾ ਦੇਸ਼ ਭਰ ਵਿੱਚ ਚੱਲ ਰਹੇ ਸੈਂਟਰਾਂ ਵਿੱਚ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਵਾਲਾ ਗੁਰੂ ਨਾਨਕ ਪਾਤਸ਼ਾਹ ਜੀ ਦਾ ਸੰਦੇਸ਼ ਲੋਕਾਂ ਨੂੰ ਸਮਝਾ ਕੇ ਜੀਵਨ ਜਿਊਣ ਦੀ ਸਿਖਲਾਈ ਦਿੱਤੀ ਜਾਂਦੀ ਹੈ।ਮੁੱਖ ਸੇਵਾਦਾਰ ਭੁਪਿੰਦਰ ਕੌਰ ਨੇ ਕਿਹਾ ਧਰਮ ਦੇ ਪ੍ਰਚਾਰ ਲਈ ਠਾਕੁਰ ਦਲੀਪ ਸਿੰਘ ਦੇ ਅਸ਼ੀਰਵਾਦ ਸਦਕਾ ਕਈ ਹੋਰ ਧਾਰਮਿਕ ਸਮਾਗਮਾਂ ਦਾ ਆਯੋਜਨ ਵੀ ਕੀਤਾ ਜਾ ਰਿਹਾ ਹੈ।
ਇਸ ਮੌਕੇ ਮਨਮੋਹਨ ਸਿੰਘ, ਰਾਜਵਿੰਦਰ ਕੌਰ, ਸਰੈਣ ਸਿੰਘ, ਪਰਮਜੀਤ ਕੌਰ, ਰਤਨ ਸਿੰਘ, ਬਲਜਿੰਦਰ ਕੌਰ, ਬਲਜੀਤ ਕੌਰ, ਦਲਜੀਤ ਕੌਰ, ਕੁਲਜੀਤ ਕੌਰ ਤੇ ਸਰਬਜੀਤ ਕੌਰ ਤੇ ਹੋਰ ਸੰਗਤ ਹਾਜ਼ਰ ਸੀ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media