ਅੰਮ੍ਰਿਤਸਰ, 7 ਮਈ (ਸੁਖਬੀਰ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਦਾ 299ਵਾਂ ਜਨਮ ਦਿਹਾੜਾ ਮਹਾਰਾਜਾ ਜੱਸਾ ਸਿੰਘ
ਰਾਮਗੜ੍ਹੀਆ ਪਾਰਕ ਅਤੇ ਗੁਰਦਵਾਰਾ ਰਾਮਗੜ੍ਹੀਆ ਬਰਸਾਤੀ ਨਾਲਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ।ਰਾਮਗੜ੍ਹੀਆ ਜਥੇਬੰਦੀਆਂ ਵਲੋਂ ਗੁਰਦਵਾਰਾ ਰਾਮਗੜ੍ਹੀਆ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਰਾਗੀ ਸਿੰਘਾਂ ਨੇ ਸ਼ਬਦ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।ਰਾਮਗੜ੍ਹੀਆ ਜਥੇਬੰਦੀਆਂ ਦੇ ਆਗੂਆਂ ਨੇ ਮਹਾਰਾਜਾ ਜੱਸਾ ਸਿੰਘ ਜੀ ਦੇ ਜੀਵਨ ਬਾਰੇ ਚਾਨਣਾ ਪਾਇਆ।
ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਹਲਕਾ ਪੂਰਬੀ ਤੋਂ ਆਪ ਵਿਧਾਇਕਾ ਜੀਵਨ ਜੋਤ ਕੌਰ ਦੇ ਪੀ.ਏ, ਭਗਵੰਤ ਕਵਲ, ਲੋਕ ਸਭਾ ਇੰਚਾਰਜ਼ ਇਕਬਾਲ ਸਿੰਘ ਭੁੱਲਰ, ਮੈਡਮ ਸੁਖਬੀਰ ਕੌਰ ਪ੍ਰਧਾਨ ਲੇਡੀ ਵਿੰਗ ਆਮ ਆਦਮੀ ਪਾਰਟੀ, ਹਲਕਾ ਦੱਖਣੀ ਤੋਂ ਆਪ ਵਿਧਾਇਕ ਇੰਦਰਬੀਰ ਸਿੰਘ ਨਿੱਜ਼ਰ, ਜਸਪਾਲ ਸਿੰਘ ਭੁੱਲਰ, ਮਾਸਟਰ ਖਜਾਨ ਸਿੰਘ ਢੰਡ, ਹਰਭੇਜ਼ ਭੁੱਲਰ, ਮਨੋਹਰ ਸਿੰਘ, ਦਿਨੇਸ਼ ਬੱਸੀ ਅਤੇ ਹੋਰ ਪਤਵੰਤੇ ਹਾਜ਼ਰ ਸਨ।ਆਏ ਮਹਿਮਾਨਾਂ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਮਹਾਰਾਜਾ ਜੱਸਾ ਸਿੰਘ ਦੀਆਂ ਯਾਦਗਾਰਾਂ ਦੀ ਸੰਭਾਲ ਅਤੇ ਰਾਮਗੜੀਆ ਭਾਈਚਾਰੇੇ ਨੂੰ ਦਰਪੇਸ਼ ਮੁਸ਼ਕਲਾਂ ਸਬੰਧੀ ਮੈਂਬਰ ਪਾਰਲੀਮੈਂਟ ਅਤੇ ਵਿਧਾਇਕਾਂ ਨੂੰ ਮੰਗ ਪੱਤਰ ਸੌਂਪੇ ਗਏ।
ਇਸ ਮੌਕੇ ਹਰਜਿੰਦਰ ਸਿੰਘ ਬਮਰਾਹ, ਜਤਿੰਦਰ ਸਿੰਘ ਵਿਰਦੀ, ਅਰਵਿੰਦਰ ਸਿੰਘਮ ਹਰਜਿੰਦਰ ਸਿੰਘ ਅਤੇ ਹੋਰ ਸ਼ਖਸ਼ੀਅਤਾਂ ਹਾਜ਼ਰ ਸਨ।
Check Also
ਦਲਿਤ ਵਰਗ ਦੀਆਂ ਇਸਤਰੀਆਂ ਨੂੰ ਹਰ ਮਹੀਨੇ 1500 ਤੇ ਜਰਨਲ ਵਰਗ ਨੂੰ ਮਿਲੇਗੀ 1000 ਰੁਪਏ ਸਨਮਾਨ ਰਾਸ਼ੀ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 11 ਮਾਰਚ (ਸੁਖਬੀਰ ਸਿੰਘ) – ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਪੰਜਾਬ ਸਰਕਾਰ ਵੱਲੋਂ …
Punjab Post Daily Online Newspaper & Print Media