ਸੰਗਰੂਰ, 11 ਮਈ (ਜਗਸੀਰ ਲੌਂਗੋਵਾਲ) – ਨੇੜਲੇ ਪਿੰਡ ਬੀਰ ਕਲਾ ਵਿਖੇ ਕ੍ਰਾਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ (ਪੰਜਾਬ) ਦੀ ਅਗਵਾਈ ਹੇਠ ਦਲਿਤ ਮਜ਼ਦੂਰ
ਪੰਚਾਇਤੀ ਜਮੀਨ ਵਿੱਚੋਂ ਆਪਣਾ ਹਿੱਸਾ ਲੈਣ ਲਈ ਲਾਮਬੰਦ ਹੋਏ।ਇਸ ਸਮੇਂ ਪਿੰਡ ਵਿਖੇ ਵੱਖ-ਵੱਖ ਮੁਹੱਲਿਆਂ ‘ਚ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਪੇਂਡੂ ਮਜ਼ਦੂਰ ਯੂਨੀਅਨ ਦੇ ਸੂਬਾ ਸਕੱਤਰ ਲਖਵੀਰ ਸਿੰਘ ਲੌਂਗੋਵਾਲ ਨੇ ਕਿਹਾ ਕਿ 1964 ਤੋਂ ਕਾਨੂੰਨ ਬਣੇ ਹੋਣ ਦੇ ਬਾਵਜ਼ੂਦ ਅੱਜ ਤੱਕ ਕਿਸੇ ਵੀ ਸਰਕਾਰ ਨੇ ਪੇਡੂ ਦਲਿਤ ਮਜ਼ਦੂਰਾਂ ਨੂੰ ਇਹ ਜਮੀਨ ਦੇਣ ਲਈ ਕੋਈ ਵੀ ਠੋਸ ਕਦਮ ਨਹੀ ਉਠਾਏ।ਜਿਸ ਕਾਰਨ ਅੱਜ ਵੀ ਮਜ਼ਦੂਰਾਂ ਨੂੰ ਆਪਣੇ ਹਿੱਸੇ ਦੀ ਜ਼ਮੀਨ ਪ੍ਰਾਪਤ ਕਰਨ ਲਈ ਤਿੱਖੇ ਸੰਘਰਸ਼ ਕਰਨੇ ਪੈਦੇ ਹਨ।
ਉਨ੍ਹਾਂ ਕਿਹਾ ਕਿ ਪੰਚਾਇਤੀ ਜ਼ਮੀਨ ਲਈ ਕਾਨੂੰਨ ਹੋਣ ਦੇ ਬਾਵਜ਼ੂਦ ਅੱਜ ਵੀ ਸਾਡੀਆਂ ਮਾਵਾਂ ਭੈਣਾ ਨੂੰ ਬੇਗਾਨੀਆ ਵੱਟਾਂ ਤੋਂ ਹਰਾ ਚਾਰਾ ਲੈਣ ਲਈ ਬਹੁਤ ਦੂਰ ਤੱਕ ਜਾਣਾ ਪੈਂਦਾ ਹੈ।ਮਜ਼ਦੂਰ ਆਗੂ ਨੇ ਕਿਹਾ ਕਿ ਅੱਜ ਪੰਜਾਬ ਸਰਕਾਰ ਵੀ ਮੰਨ ਰਹੀ ਹੈ ਵੀ ਇਸ ਵਾਰ ਕੁਦਰਤੀ ਮਾਰ ਕਾਰਨ ਕਣਕ ਅਤੇ ਤੂੜੀ ਦਾ ਝਾੜ ਘੱਟ ਨਿਕਲਿਆ ਹੈ, ਜਿਸ ਕਾਰਨ ਸਰਕਾਰ ਨੇ ਐਲਾਨ ਵੀ ਕੀਤਾ ਹੈ ਕਿ ਕਿਸਾਨਾਂ ਨੂੰ ਕਣਕ ਦੀ ਫਸਲ ਤੇ 500 ਰੁਪਏ ਪ੍ਰਤੀ ਕੁਆਟਿਲ ਬੋਨਸ ਦਿੱਤਾ ਜਾਵੇਗਾ।ਇਸ ਦਾ ਸਾਫ ਮਤਲਬ ਹੈ ਕਿ ਇਹ ਮਾਰ ਮਜ਼ਦੂਰਾਂ ‘ਤੇ ਵੀ ਪਈ ਹੈ।ਕਿਉਂਕਿ ਇਸ ਵਾਰ ਪਿੰਡਾਂ ਵਿੱਚ ਮਜ਼ਦੂਰਾਂ ਨੂੰ ਕਣਕ ਤੇ ਤੂੜੀ ਵੀ ਨਹੀ ਮਿਲੀ ਹੈ, ਜਿਸ ਕਾਰਨ ਮਜ਼ਦੂਰਾਂ ਨੂੰ ਆਪਣੇ ਪਸ਼ੂ ਪਾਲਣੇ ਔਖੇ ਹੋ ਰਹੇ ਹਨ ਤੇ ਉਹ ਪਸ਼ੂ ਵੇਚਣ ਲਈ ਮਜ਼ਬੂਰ ਹੋ ਰਹੇ ਹਨ।ਮਜ਼ਦੂਰ ਆਗੂ ਲਖਵੀਰ ਸਿੰਘ ਲੌਂਗੋਵਾਲ ਨੇ ਮੰਗ ਕੀਤੀ ਕਿ ਪੰਚਾਇਤੀ ਜਮੀਨ ਵਿਚੋਂ ਸਾਡਾ ਹਿੱਸਾ ਘੱਟ ਰੇਟ ‘ਤੇ ਦਿੱਤਾ ਜਾਵੇ ਅਤੇ ਬਾਕੀ ਦੋ ਹਿੱਸੇ ਜ਼ਮੀਨ ਵੀ ਇਸ ਵਾਰ ਗਰੀਬ ਅਤੇ ਬੇਜ਼ਮੀਨਿਆ ਨੂੰ ਦਿੱਤੀ ਜਾਵੇ।
Check Also
ਸ਼ਹੀਦ ਭਾਈ ਤਾਰੂ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਦਾ …
Punjab Post Daily Online Newspaper & Print Media