ਅੰਮ੍ਰਿਤਸਰ, 18 ਮਈ (ਜਗਦੀਪ ਸਿੰਘ) – ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਰੁਣ ਪਾਲ ਸਿੰਘ ਆਈ.ਪੀ.ਐਸ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ
ਏ.ਡੀ.ਸੀ.ਪੀਟਰੈਫਿਕ ਹਰਵਿੰਦਰ ਸਿੰਘ ਪੀ.ਪੀ.ਐਸ ਅਤੇ ਏ.ਸੀ.ਪੀ ਟਰੈਫਿਕ ਇਕਬਾਲ ਸਿੰਘ ਪੀ.ਪੀ.ਐਸ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਟਰੈਫਿਕ ਵਿੰਗ ਵਲੋਂ ਚੀਫ਼ ਖਾਲਸਾ ਦੀਵਾਨ ਦੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀ. ਸੈ. ਪਬਲਿਕ ਸਕੂਲ ਜੀ.ਟੀ ਰੋਡ ਵਿਖੇ ਸੜਕ ਸੁਰੱਖਿਆ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਬਾਰੇ ਜਾਗਰੂਕ ਕੀਤਾ ਗਿਆ।ਇੰਸਪੈਕਟਰ ਅਨੂਪ ਕੁਮਾਰ ਇੰਚਾਰਜ਼ ਟਰੈਫਿਕ ਅਤੇ ਏ.ਐਸ.ਆਈ ਅਰਵਿੰਦਰਪਾਲ ਸਿੰਘ ਟਰੈਫਿਕ ਐਜੂਕੇਸ਼ਨ ਸੈਲ ਨੇ ਸਕੂਲੀ ਵੈਨ ਡਰਾਈਵਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਕੂਲੀ ਬੱਚਿਆਂ ਨੂੰ ਪਿਕ/ਡਰਾਪ ਕਰਨ ਲੱਗਿਆਂ ਸਕੂਲੀ ਵਾਹਨਾਂ ਨੂੰ ਸੜਕਾਂ ਕਿਨਾਰੇ ਨਾ ਪਾਰਕ ਕੀਤਾ ਜਾਵੇ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀਆ ਸਾਰੀਆਂ ਸ਼ਰਤਾਂ ਜਿਵੇਂ ਡਰਾਈਵਰ ਦੀ ਪਰਾਪਰ ਯੂਨੀਫਾਰਮ ਸਮੇਤ ਨੇਮ ਪਲੇਟ ਲੱਗੀ ਹੋਵੇ ਅਤੇ ਬੱਸ ਵਿੱਚ ਲੜਕੀਆਂ ਹੋਣ ਤਾਂ ਲੇਡੀ ਅਟੈਡੈਂਟ ਹੋਣੀ ਚਾਹੀਦੀ ਹੈ।ਇਸ ਤੋਂ ਇਲਾਵਾ ਸਕੂਲੀ ਡਰਾਈਵਰਾਂ ਨੂੰ ਲੇਨ ਡਰਾਇਵਿੰਗ ਲਈ ਪ੍ਰੇਰਿਤ ਕੀਤਾ ਗਿਆ।ਟਰੈਫਿਕ ਮਾਰਸ਼ਲ ਸੁਰਿੰਦਰਪਾਲ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਬਿਹਤਰ ਡਰਾਈਵਿੰਗ ਲਈ ਕਈ ਟਿੱਪਸ ਦਿੱਤੇ।ਸਕੂਲ ਪ੍ਰਿੰਸੀਪਲ ਡਾ: ਧਰਮਵੀਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਟਰੈਫਿਕ ਐਜੂਕੇਸ਼ਨ ਸੈਲ ਦੇ ਮੁੱਖ ਸਿਪਾਹੀ ਸਲਵੰਤ ਸਿੰਘ, ਏ.ਐਸ.ਆਈ ਕੁਲਦੀਪ ਸਿੰਘ, ਸੀ.ਟੀ ਅਰਸ਼ਦੀਪ ਸਿੰਘ, ਪੀ.ਐਚ.ਜੀ ਜਸਵੰਤ ਸਿੰਘ ਸਮੇਤ 50 ਦੇ ਕਰੀਬ ਸਕੂਲੀ ਡਰਾਈਵਰ ਹਾਜ਼ਰ ਸਨ।
Check Also
ਭੱਟਾਂ ਦੇ ਗੁਰੂ ਸਾਹਿਬ ਨਾਲ ਮਿਲਾਪ ਸਬੰਧੀ ਗੁਰਦੁਆਰਾ ਸ੍ਰੀ ਮੰਜ਼ੀ ਸਾਹਿਬ ਵਿਖੇ ਗੁਰਮਤਿ ਸਮਾਗਮ
ਅੰਮ੍ਰਿਤਸਰ, 17 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੱਟ ਸਾਹਿਬਾਨ ਦੇ ਗੁਰੂ …
Punjab Post Daily Online Newspaper & Print Media