ਕਪੂਰਥਲਾ, 21 ਮਈ (ਪੰਜਾਬ ਪੋਸਟ ਬਿਊਰੋ) – ਸੁਪਰਡੈਂਟ ਪੋਸਟ ਆਫਿਸ ਕਪੂਰਥਲਾ ਰਵੀ ਪੁਰੀ ਨੇ ਦੱਸਿਆ ਹੈ ਕਿ ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ
ਦੇ ਮੌਕੇ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਭਾਰਤੀ ਡਾਕ ਵਿਭਾਗ ਵਿੱਚ ਏਜੰਟ ਬਣਨ ਦੇ ਚਾਹਵਾਨ ਉਮੀਦਵਾਰ 31 ਮਈ ਤੱਕ ਪੋਸਟ ਆਫਿਸ ਕਪੂਰਥਲਾ ਵਿਖੇ ਆਪਣੀ ਅਰਜ਼ੀ ਦੇ ਸਕਦੇ ਹਨ।
ਉਨ੍ਹਾਂ ਦੱਸਿਆ ਕਿ 18 ਸਾਲ ਤੋਂ 50 ਸਾਲ ਦੀ ਉਮਰ ਵਰਗ ਦੇ ਉਮੀਦਵਾਰ ਭਾਰਤੀ ਡਾਕ ਘਰ ਵਿਖੇ ਏਜੰਟ ਬਣਨ ਦੇ ਲਈ ਆਪਣੇ ਬਿਨੈਪੱਤਰ ਜ਼ਮ੍ਹਾ ਕਰਵਾ ਸਕਦੇ ਹਨ।ਪੀ.ਐਲ.ਆਈ ਏਜੰਟ ਬਣਨ ਦੇ ਲਈ ਉਮੀਦਵਾਰ 10ਵੀਂ ਪਾਸ ਹੋਣਾ ਜਰੂਰੀ ਹੈ ਅਤੇ ਇਸ ਵਿੱਚ ਸਾਬਕਾ ਸੈਨਿਕ, ਆਂਗਣਵਾੜੀ ਵਰਕਰ, ਮਹਿਲਾ ਮੰਡਲ ਵਰਕਰ ਆਦਿ ਸ਼ਾਮਲ ਹਨ।ਉਨ੍ਹਾਂ ਦੱਸਿਆ ਕਿ ਡਾਕਘਰ ਵਿੱਚ ਪੀ.ਐਲ.ਆਈ ਏਜੰਟ ਬਣਨ ਦੇ ਚਾਹਵਾਨ ਉਮੀਦਵਾਰ 31 ਮਈ ਤੱਕ ਕਿਸੇ ਵੀ ਕੰਮ-ਕਾਜ਼ ਵਾਲੇ ਦਿਨ ਡਾਕ ਘਰ ਵਿਖੇ ਆ ਕੇ ਇਕ ਸਾਧਾਰਨ ਬਿਨੈਪਤਰ ਜਮ੍ਹਾ ਕਰਵਾ ਕੇ ਆਪਣੀ ਅਰਜ਼ੀ ਦੇ ਸਕਦੇ ਹਨ।ਵਧੇਰੇ ਜਾਣਕਾਰੀ ਲਈ 01822-233758, 232244,9465755400 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ
ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …
Punjab Post Daily Online Newspaper & Print Media