ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਨਾਲ ਐਮ.ਪੀ ਔਜਲਾ ਵਲੋਂ ਅਹਿਮ ਮੀਟਿੰਗ
ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ) – ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਵਲੋਂ ਸ਼ਹਿਰ ਨੂੰ ਪ੍ਰਦੂਸ਼ਨ ਮੁਕਤ ਕਰਨ ਅਤੇ ‘ਤੁੰਗ ਢਾਬ ਡਰੇਨ’ ਨੂੰ ਸਾਫ
ਸੁਥਰਾ ਬਣਾਉਣ ਲਈ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ ਤੇ ਇਹ ਮੁੱਦੇ ਔਜਲਾ ਵਲੋਂ ਲਗਾਤਾਰ ਕੇਂਦਰ ਸਰਕਾਰ ਦੇ ਧਿਆਨ ਹਿੱਤ ਵੀ ਲਿਆਂਦੇ ਜਾ ਰਹੇ ਹਨ।‘ਤੁੰਗ ਢਾਬ ਡਰੇਨ’ ਨੂੰ ਪ੍ਰਦੂਸ਼ਨ ਮੁਕਤ ਤੇ ਸਾਫ ਸੁਥਰਾ ਬਣਾਉਣ ਦੇ ਪੱਕੇ ਹੱਲ ਲਈ ਅੱਜ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵਲੋਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ ਪਾਲ ਵਿਜ ਅਤੇ ਹੋਰਨਾਂ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ।ਇਸ ਮੀਟਿੰਗ ’ਚ ‘ਤੁੰਗ ਢਾਬ ਡਰੇਨ’ ’ਚ ਵਧ ਰਹੇ ਪ੍ਰਦੂਸ਼ਨ ਨੂੰ ਰੋਕਣ ਲਈ ਅਹਿਮ ਪਹਿਲੂਆਂ ‘ਤੇ ਵਿਚਾਰ ਚਰਚਾ ਕੀਤੀ ਗਈ।ਜਿਸ ਵਿੱਚ ਗੁਰਜੀਤ ਸਿੰਘ ਔਜਲਾ ਨੇ ਉਦਯੋਗਾਂ, ਸੀਵਰੇਜ਼, ਡੇਅਰੀ ਤੋਂ ਆ ਰਿਹਾ ਗੰਦਲੇ ਪਾਣੀ ਨੂੰ ਡਰੇਨ ’ਚ ਮਿਕਸ ਹੋਣ ਤੇ ਕਿਵੇਂ ਰੋਕਿਆ ਜਾਵੇ ਤੇ ਇਸ ਡਰੇਨ ਦੀ ਸਾਫ ਸਫਾਈ ਬਾਰੇ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਤੇ ਅਧਿਕਾਰੀਆਂ ਕੋਲੋਂ ਸੁਝਾਅ ਮੰਗੇ।
ਔਜਲਾ ਨੇ ਕਿਹਾ ਕਿ ‘ਤੁੰਗ ਢਾਬ ਡਰੇਨ’ ਦੇ ਨਾਲ ਨਾਲ ਸ਼ਹਿਰ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਨ ਮੁਕਤ ਬਣਾਉਣ ਲਈ ਲੰਬੇ ਸਮੇਂ ਤੋਂ ਵੱਖ-ਵੱਖ ਪ੍ਰਾਜੈਕਟਾਂ ਤੇ ਕੰਮ ਕੀਤਾ ਜਾ ਰਿਹਾ ਹੈ।ਪਰ ਇਸ ਦੇ ਨਾਲ ਸ਼ਹਿਰਵਾਸੀਆਂ ਦਾ ਸਹਿਯੋਗ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਸ਼ਹਿਰ ਵਾਸੀਆਂ ਦੇ ਸਹਿਯੋਗ ਤੋਂ ਬਿਨਾਂ ਕੋਈ ਕਾਰਜ਼ ਨੇਪਰੇ ਨਹੀਂ ਚੜ੍ਹ ਸਕਦਾ।ਔਜਲਾ ਨੇ ਕਿਹਾ ਉਦਯੋਗਾਂ ਤੇ ਡੇਅਰੀਆਂ ਵਾਲੇ ਇਸ ਗੰਦਲੇ ਪਾਣੀ ਨੂੰ ਡਰੇਨ ਵਿੱਚ ਮਿਕਸ ਕਰਨ ਤੋਂ ਗੁਰੇਜ਼ ਕਰਨ ਕਿਉਂਕਿ ਇਹੋ ਜ਼ਹਿਰੀਲਾ ਪਾਣੀ ਤੋਂ ਬਣ ਰਹੀਆਂ ਗੈਸਾਂ ਸਾਹ ਰਾਹੀਂ ਸਾਡੇ ਸਰੀਰ ਵਿੱਚ ਜਾਂਦੀਆਂ ਹਨ।ਇਸ ਦੇ ਨਾਲ ਹੀ ਇਸ ਡਰੇਨ ਦਾ ਜ਼ਹਿਰੀਲਾ ਪਾਣੀ ਜਿਥੋਂ ਜਿਥੋਂ ਵੀ ਨਿਕਲਦਾ ਹੈ, ਉਥੇ ਪ੍ਰਦੂਸ਼ਨ ਦੀ ਮਾਤਰਾ ਜ਼ਿਆਦਾ ਵਧ ਜਾਂਦੀ ਹੈ, ਜਿਸ ਨਾਲ ਸਾਡਾ ਆਲਾ ਦੁਆਲਾ ਗੰਦਲਾ ਹੋ ਰਿਹਾ ਹੈ।
ਔਜਲਾ ਨੇ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਦੇ ਚੇਅਰਮੈਨ ਡਾ. ਆਦਰਸ਼ਪਾਲ ਵਿਜ ਨੂੰ ਇਸ ਡਰੇਨ ਨੂੰ ਸਾਫ ਸੁਥਰਾ ਤੇ ਪ੍ਰਦੂਸ਼ਨ ਮੁਕਤ ਕਰਨ ਲਈ ਪੱਕਾ ਹੱਲ ਕਰਨ ’ਤੇ ਜ਼ੋਰ ਦਿੱਤਾ।ਇਸ ਦੇ ਨਾਲ ਹੀ ਚੇਅਰਮੈਨ ਆਦਰਸ਼ ਪਾਲ ਵਿਜ ਵਲੋਂ ਔਜਲਾ ਨੂੰ ਜੂਟ ਬੈਗ ਦੇ ਕੇ ਰਸਮੀ ਤੌਰ ‘ਤੇ ਬੈਗ ਵੰਡਣ ਦੀ ਸ਼ੁਰੂਆਤ ਕੀਤੀ ਤਾਂ ਜੋ ਲੋਕ ਪਲਾਸਟਿਕ ਦੇ ਲਿਫਾਫੇ ਵਰਤਣ ਤੋਂ ਲੋਕ ਗੁਰੇਜ਼ ਕਰਨ।
ਇਸ ਮੌਕੇ ਐਕਸੀਅਨ ਹਰਪਾਲ ਸਿੰਘ ਤੇ ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰ ਆਦਿ ਮੌਜ਼ੂਦ ਸਨ।
Punjab Post Daily Online Newspaper & Print Media