Tuesday, March 10, 2026

ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਦਾ ਸਿੱਖ ਭਾਈਚਾਰੇ ਦੀ ਨਵੇਕਲੀ ਹੋਂਦ ‘ਚ ਵੱਡਾ ਯੋਗਦਾਨ – ਪ੍ਰੋ. ਕੁਲਵੰਤ ਸਿੰਘ

ਚੰਡੀਗੜ੍ਹ, 23 ਮਈ (ਪੰਜਾਬ ਪੋਸਟ ਬਿਊਰੋ) – ਸਿੰਘ ਸਭਾ ਵਲੋਂ ਉਠਾਈ ਇਸ ਪੁਨਰ ਸੁਰਜੀਤੀ ਦੀ ਲਹਿਰ ਵਿਚ ਭਾਈ ਕਾਨ੍ਹ ਸਿੰਘ ਨਾਭਾ ਦੀਆਂ ਬੌਧਿਕ ਲਿਖਤਾਂ ਨੇ ਵੱਡਾ ਯੋਗਦਾਨ ਪਾਇਆ ਅਤੇ ਸਿੱਖ ਸਿਧਾਂਤ ਅਤੇ ਫਲਸਫੇ ਦੀ ਅੱਡਰੀ ਮੁਕੰਮਲ ਹਸਤੀ ਨਿਖਾਰ ਕੇ ਪੇਸ਼ ਕੀਤੀ।ਵਿਚਾਰ ਪ੍ਰੋ. ਕੁਲਵੰਤ ਸਿੰਘ ਨੇ ਇਹ ਭਾਈ ਕਾਨ੍ਹ ਸਿੰਘ ਨਾਭਾ ਦੇ “ਸਿੱਖ ਧਰਮ, ਸਾਹਿਤ ਨੂੰ ਦੇਣ” ਵਿਸ਼ੇ ‘ਤੇ ਆਪਣਾ ਪੇਪਰ ਪੇਸ਼ ਕਰਦਿਆਂ ਕਹੇ।19ਵੀਂ ਸਦੀ ਅੱਧ (1861) ਵਿੱਚ ਜਨਮੇ ਭਾਈ ਸਾਹਿਬ ਉਚ ਦਰਜ਼ੇ ਦੇ ਰੋਸ਼ਨ ਦਿਮਾਗ ਵਿਦਵਾਨ ਸਨ, ਜਿੰਨ੍ਹਾਂ ਨੇ ਸਿੱਖ ਧਰਮ ਨੂੰ ਵੱਡੇ ਹਿੰਦੂ ਧਰਮ ਦਾ ਸੁਧਰਿਆ ਰੂਪ ਪੇਸ਼ ਕਰਨ ਵਾਲੇ ਭਾਰਤੀ ਵਿਦਵਾਨਾਂ ਨੂੰ ਬਾਦਲੀਲ ਰੱਦ ਕੀਤਾ।ਇਸ ਸਬੰਧ ਵਿੱਚ “ਹਮ ਹਿੰਦੂ ਨਹੀਂ” ਕਿਤਾਬ ਲਿਖ ਕੇ, ਭਾਈ ਸਾਹਿਬ ਨੇ ਸਿੱਧ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਵੇਦਾਂ, ਪੁਰਾਣਾਂ ਦੀ ਨਕਲ ਨਹੀਂ ਬਲਕਿ ਸਿੱਖ ਧਰਮ ਜ਼ਿੰਦਗੀ ਦੀ ਮੌਲਿਕ ਸਮਝ ਅਤੇ ਜੀਵਨ-ਜਾਂਚ ਦੁਨੀਆਂ ਨੂੰ ਪੇਸ਼ ਕਰਦੀ ਹੈ।ਸਿੱਖ ਗੁਰੂਆਂ ਨੇ ਸਾਰੇ ਹਿੰਦੂ ਰਸਮੋਂ ਰਿਵਾਜ਼ ਅਤੇ ਦੁਨਿਆਵੀ ਨਜ਼ਰੀਏ ਨੂੰ ਨਕਾਰ ਕੇ ਕਰਮ-ਕਾਂਡ ਰਹਿਤ ਸੱਚੀ ਕਿਰਤ ਭਰਪੂਰ ਜ਼ਿੰਦਗੀ ਨੂੰ ਪਹਿਲ ਦਿੱਤੀ।ਭਾਈ ਸਾਹਿਬ ਨਾਭਾ ਦੀਆਂ ਲਿਖਤਾਂ ਨੇ ਜ਼ੋਰ ਨਾਲ ਉਭਾਰਿਆ ਹੈ।ਗੁਰੂਆਂ ਵਲੋਂ ਦਰਸਾਏ ਸਿੱਖ ਸਿਧਾਂਤ ਨੇ ਬ੍ਰਹਮਣਵਾਦੀ ਜਾਤ-ਪਾਤ ਨੂੰ ਮੁੱਢੋਂ ਰੱਦ ਕਰਦਿਆਂ ਬਰਾਬਰੀ ਵਾਲੇ ਅਤੇ ਲੁੱਟ-ਖਸੁਟ ਤੋਂ ਰਹਿਤ ਸਮਾਜ ਅਤੇ ਰਾਜ ਵਿਵਸਥਾ ਦੀ ਵਕਾਲਤ ਕੀਤੀ ਹੈ।
                         ਇੰਸਟੀਚਿਊਟ ਆਫ ਸਿੱਖ ਸੱਟਡੀਜ਼, ਚੰਡੀਗੜ੍ਹ ਦੇ ਬਾਨੀ ਮੈਂਬਰ ਡਾ. ਖੜਕ ਸਿੰਘ ਦੀ ਯਾਦ ਵਿੱਚ ਇਥੇ ਕਰਵਾਏ ਗਏ ਭਾਸ਼ਨ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ “ਭਾਈ ਕਾਨ੍ਹ ਸਿੰਘ ਵਲੋਂ ਉਠਾਏ ਗਏ ਮੁੱਦੇ ਅੱਜ ਵੀ ਉਨ੍ਹੇ ਸਾਰਥਕ ਹਨ, ਜਿੰਨ੍ਹੇ ਅੱਜ ਤੋਂ ਸੌ ਸਾਲ ਪਹਿਲਾਂ ਸਨ।ਅੱਜ ਦੇ ਸਮੇਂ ਵਿੱਚ ਰਾਜ ਸੱਤਾ ‘ਤੇ ਕਾਬਜ਼ ਤਾਕਤਾਂ ਬਹੁ-ਗਿਣਤੀਵਾਦ ਅਧਾਰਿਤ ਰਾਜ ਪ੍ਰਬੰਧ ਕਾਇਮ ਕਰਕੇ ਹਿੰਦੂ-ਰਾਸ਼ਟਰ ਖੜ੍ਹਾ ਕਰਨ ਦੀ ਹੋੜ੍ਹ ਵਿੱਚ ਹੈ।ਜਿਸ ਕਰਕੇ, ਘੱਟਗਿਣਤੀਆਂ ਦੇ ਸੰਵਿਧਾਨਕ ਅਤੇ ਬਰਾਬਰ ਨਾਗਰਿਕਤਾਂ ਵਾਲੇ ਹੱਕ ਕੁਚਲੇ ਜਾ ਰਹੇ ਹਨ।”
                       ਉਹਨਾਂ ਨੇ ਕਿਹਾ ਕਿ “ਸਿੱਖ ਧਰਮ, ਹੁਣ ਦੁਨੀਆਂ ਵਿੱਚ ਆਪਣੀ ਵਿਲੱਖਣ ਧਾਰਮਿਕ ਪਹਿਚਾਣ ਕਾਇਮ ਕਰਨ ਵਿੱਚ ਸਫਲ ਹੋ ਗਿਆ ਹੈ।ਸਿੱਖ ਧਰਮ ਦਾ ਦੁਨੀਆਂ ਦੇ ਮੁੱਖ ਧਰਮਾਂ ਵਿੱਚ ਪੰਜਵੇ ਦਰਜ਼ੇ ‘ਤੇ ਪਹੁੰਚ ਜਾਣਾ ਭਾਈ ਕਾਨ੍ਹ ਸਿੰਘ ਨਾਭਾ ਦੀ ਭਵਿੱਖ ਬਾਣੀ ਕਿ “ਹਮ ਹਿੰਦੂ ਨਹੀਂ” ਦੀ ਪ੍ਰੋੜਤਾ ਕਰਦਾ ਹੈ।”
ਲਗਾਤਾਰ ਪੰਦਰਾਂ ਸਾਲਾਂ ਦੀ ਮਿਹਨਤ ਪਿੱਛੋਂ ਬਰਟੈਨਿਕਾ ਇੰਸੈਕਲੋਪੀਡੀਆ (ਭਰਟਿੳਨਨਚਿੳ ਓਨਚੇਚਲੋਪੲਦੳਿ) ਦੀ ਤਰਜ਼ ‘ਤੇ “ਮਹਾਨ ਕੋਸ਼” ਦੀ ਸਿਰਜਨਾ ਕਰਨਾ ਭਾਈ ਕਾਨ੍ਹ ਸਿੰਘ ਨਾਭਾ ਦੀ ਪੰਜਾਬੀਆਂ ਨੂੰ ਅਦੱਤੀ ਦੇਣ ਹੈ। ਮਹਾਨ ਕੋਸ਼ ਵਿੱਚ 65,000 ਵੱਖ-ਵੱਖ ਸ਼ਬਦਾਂ/ਲੋਕ ਬੋਲਾਂ, ਪੰਛੀਆਂ ਅਤੇ ਬਨਸਪਤੀ ਦੀਆਂ ਭਰਪੂਰ ਵਿਆਖਿਆ ਕੀਤੀ ਗਈ ਹੈ।ਸਿੱਖਾਂ ਦੀ ਨਿਵੇਕਲੀ ਧਾਰਮਿਕ ਹਸਤੀ ਖੜ੍ਹੀ ਕਰਨ ਦੇ ਪ੍ਰਸੰਗ ਵਿੱਚ ਹੀ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ 1909 ਦੇ ਆਨੰਦ ਕਾਰਜ ਐਕਟ ਦੀ ਖਰੜਾ ਵੀ ਤਿਆਰ ਕੀਤਾ ਸੀ ਅਤੇ ਦਰਬਾਰ ਸਾਹਿਬ, ਅੰਮ੍ਰਿਤਸਰ ਦੀ ਪਰਕਰਮਾ ਵਿਚ ਹਿੰਦੂ-ਦੇਵੀ-ਦੇਵਤਿਆਂ ਦੀ ਮੂਰਤੀ ਚਕਾਉਣ ਲਈ ਪੰਜਾਬ ਗਵਰਨਰ ਨਾਲ ਚਿੱਠੀ ਪੱਤਰ ਕੀਤਾ ਸੀ।ਜਿਸ ਕਰਕੇ ਉਹਨਾਂ ਨੂੰ ਨਾਭਾ ਰਿਆਸਤ ਵਿੱਚ ਆਪਣੀ ਨੌਕਰੀ ਤੋਂ ਹੱਥ ਧੋਣੇ ਪਏ ਸਨ।
                     ਡੂੰਘੇ ਅਧਿਆਨ ਤੋਂ ਬਾਅਦ ਲਿਖੇ ਇਸ ਪੇਪਰ ਵਿੱਚ ਪ੍ਰੋ. ਕੁਲਵੰਤ ਸਿੰਘ ਨੇ ਕਿਹਾ ਭਾਈ ਸਾਹਿਬ ਨਾਭਾ ਨੇ ਕੋਈ ਵੀ ਸਕੂਲੀ ਵਿਦਿਆ ਪ੍ਰਾਪਤ ਨਹੀਂ ਕੀਤੀ ਸੀ।ਉਹ ਖੁਦ ਮਿਹਨਤ ਨਾਲ ਸੰਸਕ੍ਰਿਤ, ਅਰਬੀ, ਫਾਰਸੀ, ਹਿੰਦੀ, ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾਵਾ ਦੀ ਵਿਦਵਾਨ ਬਣ ਗਏ ਸਨ।ਉਹ ਪੂਰਨ ਸਿੱਖ, ਸਮਾਜ ਸੁਧਾਰਕ ਅਤੇ ਨਿਪੁੰਨ ਕੂਟੀਨਿਤਕ ਸਲਾਹਕਾਰ ਸਨ।ਸਿੱਖਾਂ ਦੀ ਵੱਖਰੀ ਹੋਂਦ ਅਤੇ ਸਿਧਾਂਤ ਬਾਰੇ ਆਰਥਰ ਮੈਕਾਲਿਫ ਵਲੋਂ ਲਿਖੀ ਹਿਸਟਰੀ ਪਿੱਛੇ ਵੀ ਭਾਈ ਸਾਹਿਬ ਨਾਭਾ ਦੀ ਵੱਡੀ ਦੇਣ ਸੀ।ਪ੍ਰੋ. ਕੁਲਵੰਤ ਸਿੰਘ ਨੇ ਭਾਈ ਸਾਹਿਬ ਨਾਭਾ ਦੀ ਲਿਖਤਾਂ ਨੂੰ ਚਾਰ ਮੁੱਖ ਸ਼੍ਰੇਣੀਆਂ ‘ਚ ਵੰਡਿਆ ਜਾ ਸਕਦਾ ਹੈ।ਜਿਵੇਂ ਸਿੱਖ ਧਰਮ ਤੇ ਸਿੱਖ ਪਹਿਚਾਣ ਬਾਰੇ, ਪੁਰਾਤਨ ਪ੍ਰੌਰਾਨਿਕ ਰਚਨਾਵਾਂ ਸਬੰਧੀ, ਗੁਰਮੁੱਖੀ ਤੇ ਕਾਵਮਈ ਸਹਿਤ ਅਤੇ ਸਮਾਜਿਕ/ਰਾਜਨੀਤਿਕ ਵਿਸ਼ਿਆ ਬਾਰੇ।ਗੁਰਮਤ ਪ੍ਰਭਾਕਰ, ਗੁਰਮਤ ਸੁਧਾਕਰ, ਗੁਰਗੀਰਾ ਕਸੌਟੀ ਅਤੇ ਗੁਰਮਤ ਮਾਰਤੰਡ ਆਦਿ ਭਾਈ ਸਾਹਿਬ ਦੀਆਂ ਮੁੱਖ ਕ੍ਰਿਤਾਂ ਹਨ।
                    ਭਾਈ ਸਾਹਿਬ ਨਾਭਾ ਦੇ ਪੜਪੋਤਰੇ ਮੇਜਰ ਆਦਰਸ਼ਪਾਲ ਸਿੰਘ ਅਤੇ ਸਾਬਕਾ ਭਾਰਤੀ ਰਾਜਦੂਤ ਪਰੀਪੂਰਨ ਸਿੰਘ ਵੀ ਹਾਜ਼ਰ ਸਨ।ਮੇਜਰ ਏ.ਪੀ ਸਿੰਘ ਨੇ ਦੱਸਿਆ ਕਿ ਭਾਈ ਸਾਹਿਬ ਨੇ ਨਾਭਾ ਘਰੋਂ ਚੋਰੀ ਦੌੜ ਕੇ ਦਿੱਲੀ ਤੇ ਲਖਨਊ ਦੇ ਆਲਮ-ਫਾਜ਼ਲ ਵਿਆਕਤੀਆਂ ਕੋਲ ਚਾਰ ਸਾਲ ਰਹਿ ਕੇ ਫਾਰਸੀ ਸਿੱਖੀ ਸੀ।ਭਾਈ ਕਾਨ੍ਹ ਸਿੰਘ ਨਾਭਾ ਬਾਰੇ ਪੀ.ਐਚ.ਡੀ ਕਰਨ ਵਾਲੇ ਵਿਦਵਾਨ ਡਾ. ਜਗਮੇਲ ਸਿੰਘ ਭਾਠੂਆਂ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ।ਜਿਸ ਵਿੱਚ ਇੰਸਟੀਚਿਊਟ ਦੇ ਪ੍ਰਧਾਨ ਜਨਰਲ ਆਰ.ਐਸ ਸੁਜਲਾਨਾ, ਸੈਕਟਰੀ ਡਾ. ਪਰਮਜੀਤ ਸਿੰਘ, ਪ੍ਰਿੰਸੀਪਲ ਪ੍ਰਭਜੋਤ ਕੌਰ, ਭਾਈ ਅਸ਼ੋਕ ਸਿੰਘ ਬਾਗੜੀਆਂ, ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਤੇ ਇਲਾਵਾ ਸਿੱਖ ਬੁੱਧੀਜੀਵੀ/ ਚਿੰਤਕ ਵੱਡੀ ਗਿਣਤੀ ‘ਚ ਸ਼ਾਮਿਲ ਹੋਏ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …