Tuesday, March 10, 2026

ਸਕੂਲਾਂ ‘ਚ ਸੁਖਾਵਾਂ ਬਣਾਵਾਂਗੇ ਸਿੱਖਿਆ ਦਾ ਮਾਹੌਲ – ਹਰਭਜਨ ਸਿੰਘ

ਸਰਕਾਰੀ ਐਲੀਮੈਟਰੀ ਸਮਾਰਟ ਸਕੂਲ ਰਾਣਾਕਲਾਂ ਵਿਖੇ ਸਮਾਰਟ ਕਲਾਸ ਰੂਮ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 23 ਮਈ (ਸੁਖਬੀਰ ਸਿੰਘ) – ਸਕੂਲਾਂ ਵਿੱਚ ਸਿੱਖਿਆ ਦੇ ਮਾਹੌਲ ਨੂੰ ਸੁਖਾਵਾਂ ਬਣਾਇਆ ਜਾਵੇਗਾ ਤਾਂ ਜੋ ਬੱਚਿਆਂ ਨੂੰ ਸਮੇ ਦਾ ਹਾਣੀ ਬਣਾਇਆ ਜਾ ਸਕੇ।ਸਾਡੀ ਸਰਕਾਰ ਦੀ ਮੁੱਢਲੀ ਤਰਜ਼ੀਹ ਸਿੱਖਿਆ ਅਤੇ ਸਿਹਤ ਦੇ ਖੇਤਰ ਵਿੱਚ ਸੁਧਾਰ ਲਿਆਉਣਾ ਹੈ।ਇਸ ਲਈ ਜਲਦ ਹੀ ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਵੀ ਕੀਤੀ ਜਾਵੇਗੀ।
                    ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਬਿਜਲੀ ਮੰਤਰੀ ਪੰਜਾਬ ਨੇ ਅੱਜ ਜੰਡਿਆਲਾ ਹਲਕੇ ਦੇ ਸਰਕਾਰੀ ਐਲੀਮੈਂਟਰੀ ਸਕੂਲ ਰਾਣਾਕਲਾਂ ਵਿਖੇ ਸਮਾਰਟ ਪ੍ਰੀ ਪ੍ਰਾਇਮਰੀ ਕਲਾਸ ਰੂਮ ਅਤੇ ਸਕੂਲ ਦੇ ਗੇਟ ਦਾ ਉਦਘਾਟਨ ਕਰਨ ਪਿਛੋਂ ਕੀਤਾ।ਹਰਭਜਨ ਸਿੰਘ ਨੇ ਕਿਹਾ ਕਿ ਪ੍ਰੀ-ਪ੍ਰਾਇਮਰੀ ਕਲਾਸਾਂ ਤੋਂ ਹੀ ਬੱਚਿਆਂ ਦਾ ਅਧਾਰ ਬਣਦਾ ਹੈ ਤਾਂ ਹੀ ਬੱਚੇ ਅੱਗੇ ਜਾ ਕੇ ਸਿੱਖਿਆ ਦੇ ਖੇਤਰ ਵਿੱਚ ਮੱਲਾਂ ਮਾਰ ਸਕਦੇ ਹਨ।ਉਨ੍ਹਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਵੀ ਆਪਣੀ ਪੜਾਈ ਸਰਕਾਰੀ ਸਕੂਲ ਵਿੱਚ ਹੀ ਕੀਤੀ ਹੈ ਅਤੇ ਉਹ ਖੁਦ ਉਸ ਸਕੂਲ ਵਿੱਚ ਅਧਿਆਪਕ ਰਹੇ ਹਨ ਜਿਥੇ ਉਨ੍ਹਾਂ ਨੇ ਆਪਣੀ ਪੜਾਈ ਕੀਤੀ ਸੀ।ਉਨ੍ਹਾਂ ਕਿਹਾ ਕਿ ਸਾਡੇ ਸਰਕਾਰੀ ਸਕੂਲ ਨਿੱਜੀ ਸਕੂਲਾਂ ਦੀ ਪੜ੍ਹਾਈ ਤੋਂ ਕਾਫੀ ਬਿਹਤਰ ਹਨ ਅਤੇ ਹੁਣ ਬੱਚਿਆਂ ਨੂੰ ਸਕੂਲੀ ਸਿੱਖਿਆ ਦੇ ਨਾਲ ਨਾਲ ਖੇਡਾਂ ਨਾਲ ਵੀ ਜੋੜਿਆ ਜਾਵੇਗਾ।
                ਕੈਬਿਨਟ ਮੰਤਰੀ ਨੇ ਸਕੂਲ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਇਸ ਸਕੂਲ ਨੇ ਬਲਾਕ ਵਿਚੋਂ ਆਪਣੇ ਸਕੂਲ ਦੀ ਦਾਖਲਾ ਪ੍ਰਤੀਸ਼ਤਤਾ ਵਿਚ ਕਾਫੀ ਵਾਧਾ ਕੀਤਾ ਹੈ।ਸਕੂਲ ਦੀ ਇਨਰੋਲਮੈਟ ਵਿੱਚ ਵਾਧਾ ਕਰਨ ਵਾਲੇ ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ ਅਤੇ ਐਲਾਨ ਕੀਤਾ ਕਿ ਜ਼ਲਦ ਹੀ ਇਸ ਸਕੂਲ ਵਿੱਚ ਤਿੰਨ ਨਵੇ ਕਮਰੇ, ਬਰਾਂਡਾ ਅਤੇ ਸਕੂੂਲ ਦੀ ਚਾਰਦੀਵਾਰੀ ਕਰਵਾਈ ਜਾਵੇਗੀ।ਪਿੰਡ ਵਾਸੀ ਰਣਜੀਤ ਸਿੰਘ ਕਲੇਰ ਦੀ ਸਹਾਇਤਾ ਨਾਲ ਕੈਬਿਨਟ ਮੰਤਰੀ ਹਰਭਜਨ ਸਿੰਘ ਵਲੋਂ ਸਕੂਲੀ ਬੱਚਿਆਂ ਨੂੰ 100 ਸਕੂਲ ਬੈਗ ਵੀ ਵੰਡੇ ਗਏ।
              ਇਸ ਮੌਕੇ ਜਿਲਾ ਸਿੱਖਿਆ ਅਫਸਰ ਐਲੀਮੈਟਰੀ ਰਾਜੇਸ਼ ਸ਼ਰਮਾ, ਬਲਾਕ ਸਿੱਖਿਆ ਅਫਸਰ ਯਸ਼ਪਾਲ, ਮੁੱਖ ਅਧਿਆਪਕ ਰਜਿੰਦਰ ਸਿੰਘ, ਅਧਿਆਪਕ ਜਸਕਰਨ ਸਿੰਘ, ਸ਼੍ਰੀਮਤੀ ਬਲਵਿੰਦਰ ਕੌਰ, ਮਿਸ ਸਿਮਰਜੀਤ ਕੌਰ, ਕੋਆਡੀਨੇਟਰ ਮਨੀਸ਼ ਕੁਮਾਰ, ਸੰਦੀਪ ਸਿਆਲ, ਰਵੀ ਭਾਰਦਵਾਜ਼, ਮਲਕੀਤ ਸਿੰਘ ਭੁੱਲਰ, ਵਿਜੇ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ‘ਚ ਇਲਾਕਾ ਨਿਵਾਸੀ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …