Sunday, June 21, 2026

ਹਾਈਡ ਮਾਰਕੀਟ ਦਰਗਾਹ ਦਾ ਸਲਾਨਾ ਮੇਲਾ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਹਾਈਡ ਮਾਰਕੀਟ ਸਥਿਤ ਪੁਰਾਤਨ ਸਿੱਧ ਖੁਵਾਜ਼ਾ ਗਰੀਬ ਨਵਾਜ਼ ਦਰਗਾਹ ਵਿਖੇ ਸਲਾਨਾ ਮੇਲਾ ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਦੀ ਅਗਵਾਈ ‘ਚ ਬੜੀ ਸ਼ਰਧਾ ਨਾਲ ਮਨਾਇਆ ਗਿਆ।ਸਵੇਰ ਸਮੇਂ ਲੋੜਵੰਦਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਜਿਸ ਵਿਚ ਮਾਹਿਰ ਡਾਕਟਰਾਂ ਦੀ ਟੀਮ ਵਲੋਂ ਮਰੀਜ਼ਾਂ ਦਾ ਮੁਫਤ ਮੁਆਇਨਾ ਕੀਤਾ ਗਿਆ।ੱਵਿਸ਼ੇਸ਼ ਤੌਰ ‘ਤੇ ਅੰਮ੍ਰਿਤਸਰ ਦੇ ਉਘੇ ਨਿਉਰੋ ਸਰਜਨ ਡਾ. ਰਾਘਵ ਵਾਧਵਾ, ਪੀਰ ਮੀਆਂ ਮਹੁੰਮਦ ਮਕਬੂਲ ਨਗਸ਼ਦੀ ਗੱਦੀ ਨਸ਼ੀਨ ਦਰਬਾਰੇ ਅਲਿਅ ਯੁਨੀਸੀਆ ਅਤੇ ਮੀਆਂ ਇਨਾਮ ਸਾਬਰੀ (ਕਲੀਅਨ ਸ਼ਰੀਵ ਵਾਲੇ) ਪੀਰ ਤੋਂ ਇਲਾਵਾ ਵੱਡੀ ਗਿਣਤੀ `ਚ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਹਾਜ਼ਰੀ ਲਵਾਈ।ਪ੍ਰਸਿੱਧ ਕਵਾਲਾਂ ਸੈਨ ਬ੍ਰਦਰਜ਼, ਵਿਜੇ ਹੰਸ, ਸਾਹਿਬ ਅਲੀ ਖਾਨ, ਜ਼ਿੰਦ ਖਾਨ ਅਤੇ ਅੰਦਾਜ਼ ਖਾਨ ਆਦਿ ਗਾਇਕਾਂ ਵਲੋਂ ਅਪਣੇ ਗੀਤਾਂ ਅਤੇ ਕਵਾਲੀਆਂ ਰਾਹੀਂ ਪੀਰ ਬਾਬਾ ਦੀ ਸਿਫਤ ਕਰਕੇ ਸੰਗਤਾਂ ਨੂੰ ਮੰਤਰ ਮੁਗਧ ਕੀਤਾ।ਮੁੱਖ ਸੇਵਾਦਾਰ ਅਮਰਜੀਤ ਸਿੰਘ ਸੋਹਲ ਨੇ ਆਈਆਂ ਪ੍ਰਮੱਖ ਸਖਸ਼ੀਅਤਾਂ ਨੂੰ ਯਾਦਗਾਰੀ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ।
             ਇਸ ਮੌਕੇ ਚੰਨਪ੍ਰੀਤ ਸਿੰਘ ਸੋਹਲ, ਭੁਪਿੰਦਰ ਸਿੰਘ ਸੋਹਲ, ਬਲਦੇਵ ਸਿੰਘ, ਸੁਰਜੀਤ ਸਿੰਘ ਡੌਲ, ਸੋਨੂੰ, ਅਸ਼ਵਨੀ ਮਹਾਜਨ, ਮੈਡਮ ਨੀਨੂੰ, ਇੰਦਰਜੀਤ ਡੌਲ, ਗੀਤਾ, ਮਮਤਾ ਮਹਾਜਨ, ਜਤਿੰਦਰ ਮੇਹਰਾ, ਕਮਲ ਪਹਿਲਵਾਨ, ਅਮਨ ਚੌਹਾਨ, ਚੇਤਨ ਚੌਹਾਨ ਆਦਿ ਹਾਜ਼ਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …