ਸੰਗਰੂਰ, 8 ਜੂਨ (ਜਗਸੀਰ ਲੌਂਗੋਵਾਲ) – ਭਾਰਤੀ ਜਨਤਾ ਪਾਰਟੀ ਜਿਲਾ ਸੰਗਰੂਰ-2 ਵਲੋਂ ਜਿਲਾ ਪ੍ਰਧਾਨ ਰਿਸ਼ੀਪਾਲ ਖੇਰਾ ਦੀ ਅਗਵਾਈ ਵਿੱਚ ਜਿਲਾ ਜਨਰਲ
ਸਕੱਤਰ ਸ਼ੈਲੀ ਬਾਂਸਲ, ਅਸ਼ਵਨੀ ਸਿੰਗਲਾ ਅਤੇ ਨੈਸ਼ਨਲ ਕੌਂਸਲ ਮੈਂਬਰ ਪ੍ਰੇਮ ਗੁਗਲਾਨੀ ਨੇ ਲੋਕ ਸਭਾ ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਉਤਰੇ ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨਾਲ ਮੁਲਾਕਾਤ ਕਰਕੇ ਜਿਲ੍ਹੇ ਵਿੱਚ ਚੱਲ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਕ ਚਰਚਾ ਕੀਤੀ।
ਜਿਲ੍ਹਾ ਇੰਚਾਰਜ਼ ਗੁਰਮੀਤ ਸਿੰਘ ਹੰਡਿਆਇਆ ਅਤੇ ਸੀਨੀਅਰ ਨੇਤਾ ਧੀਰਜ ਦੱਦਾਹੂਰ ਵੀ ਮੌਜ਼ੂਦ ਸਨ।ਭਾਜਪਾ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਸਭ ਦਾ ਸਵਾਗਤ ਕਰਦੇ ਹੋਏ ਉਨ੍ਹਾ ਵਲੋਂ ਮਿਲ ਰਹੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਖੁਸ਼ਕਿਸਮਤ ਹਨ ਕਿ ਉਨਾਂ ਨੂੰ ਦੇਸ਼ ਭਗਤ ਪਾਰਟੀ ਭਾਜਪਾ ਵਿੱਚ ਸ਼ਾਮਲ ਹੋਣ ਦਾ ਮੌਕਾ ਮਿਲਿਆ ਅਤੇ ਪਾਰਟੀ ਨੇ ਉਹਨਾ ਨੂੰ ਉਮੀਦਵਾਰ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ।ਉਨ੍ਹਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਿਚ ਨਵੇਂ ਨਵੇਂ ਵਿਕਾਸ ਦੇ ਕੰਮ ਕਰਕੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਉਨ੍ਹਾਂ ਦੀ ਲੋਕਪ੍ਰਿਯਤਾ ਦੇ ਚੱਲਦੇ ਹਰ ਕੋਈ ਉਨ੍ਹਾਂ ਨੂੰ ਅਪਣਾ ਸਮਰਥਨ ਦੇ ਰਿਹਾ ਹੈ।ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਨੂੰ ਮਾਣ ਹੈ ਕਿ ਭਾਜਪਾ ਜ਼ਿਮਮੀ ਚੋਣ ਵਿੱਚ ਇਤਹਾਸਿਕ ਜਿੱਤ ਪ੍ਰਾਪਤ ਕਰੇਗੀ।
ਭਾਜਪਾ ਜਿਲਾ ਪ੍ਰਧਾਨ ਰਿਸ਼ੀ ਪਾਲ ਖੇਰਾ, ਜਿਲਾ ਜਨਰਲ ਸਕੱਤਰ ਸ਼ੈਲੀ ਬਾਂਸਲ ਅਤੇ ਅਸ਼ਵਨੀ ਸਿੰਗਲਾ ਨੇ ਕਿਹਾ ਕਿ ਕੇਵਲ ਸਿੰਘ ਢਿੱਲੋਂ ਇਕ ਵਧੀਆ ਇਨਸਾਨ ਹਨ ਅਤੇ ਹਮੇਸ਼ਾਂ ਹੀ ਉਨਾਂ ਨੇ ਆਪਣੇ ਖੇਤਰ ਵਿੱਚ ਵਧੀਆ ਕੰਮ ਕੀਤੇ ਹਨ ਅਤੇ ਆਪਣੀ ਵੱਖਰੀ ਪਛਾਣ ਬਣਾਈ ਹੈ।ਉਨ੍ਹਾ ਕਿਹਾ ਕਿ ਭਾਜਪਾ ਜਿਲ੍ਹਾ ਸੰਗਰੁਰ-2 ਦੀ ਪੂਰੀ ਟੀਮ ਕੇਵਲ ਸਿੰਘ ਢਿੱਲੋਂ ਦੀ ਜਿੱਤ ਲਈ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕੰਮ ਕਰੇਗੀ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media