Wednesday, February 25, 2026

7 ਗ੍ਰਾਮ ਹੈਰੋਇਨ, 1 ਮੋਟਰਸਾਈਕਲ ਅਤੇ 5 ਮੋਬਾਈਲਾਂ 7

ਅੰਮ੍ਰਿਤਸਰ, 10 ਜੂਨ (ਸੁਖਬੀਰ ਸਿੰਘ) – ਸਥਾਨਕ ਥਾਣਾ ਏ-ਡਵੀਜ਼ਨ ਇੰਸਪੈਕਟਰ ਗਗਨਦੀਪ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਰਾਜ ਕੁਮਾਰ ਇੰਚਾਰਜ਼ ਪੁਲਿਸ ਚੌਕੀ ਬੱਸ ਸਟੈਂਡ ਵਲੋਂ ਸਮੇਤ ਪੁਲਿਸ ਪਾਰਟੀ ਗਸ਼ਤ ਦੌਰਾਨ ਬੱਸ ਸਟੈਡ ਵਿਖੇ ਚੈਕਿੰਗ ਕਰਦੇ ਸਮੇਂ ਬਿਕਰਮਜੀਤ ਸਿੰਘ ਵਾਸੀ ਪਿੰਡ ਰਾਏਪੁਰ ਜਿਲ੍ਹਾ ਅੰਮ੍ਰਿਤਸਰ ਅਤੇ ੲੈਮਪ੍ਰੀਤ ਸਿੰਘ ਵਾਸੀ ਪਿੰਡ ਤਲਵੰਡੀ ਦਸੌਂਦਾ ਸਿੰਘ ਜਿਲ੍ਹਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋ 07 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
              ਇਸੇ ਤਰਾਂ ਥਾਣਾ ਰਣਜੀਤ ਐਵੀਨਿਊ ਮੁੱਖ ਅਫਸਰ ਇੰਸਪੈਕਟਰ ਜਸਪਾਲ ਸਿੰਘ ਦੀ ਨਿਗਰਾਨੀ ਹੇਠ ਏ.ਐਸ.ਆਈ ਨਰਿੰਦਰ ਸਿੰਘ ਸਮੇਤ ਪੁਲਿਸ ਪਾਰਟੀ ਏ.ਐਸ.ਆਈ ਅਵਤਾਰ ਸਿੰਘ, ਏ.ਐਸ.ਆਈ ਜਗਬੀਰ ਸਿੰਘ ਅਤੇ ਸਿਪਾਹੀ ਕਮਲਦੀਪ ਸਿੰਘ ਵਲੋ ਗਸ਼ਤ ਦੌਰਾਨ ਸੀ-ਬਲਾਕ ਮਾਰਕਿਟ ਰਣਜੀਤ ਐਵੀਨਿਊ ਵਿਖੇ ਚੈਕਿੰਗ ਦੌਰਾਨ ਜੋਸ਼ ਉਰਫ ਜੋਸ਼ੀ ਵਾਸੀ ਨਵੀ ਅਬਾਦੀ ਅੰਮ੍ਰਿਤਸਰ, ਕਰਨ ਮਸੀਹ ਵਾਸੀ ਸੰਜੇ ਗਾਂਧੀ ਕਲੋਨੀ ਨਵੀ ਅਬਾਦੀ ਅੰਮ੍ਰਿਤਸਰ ਅਤੇ ਰਾਜਬੀਰ ਸਿੰਘ ਵਾਸੀ ਨੰਗਲੀ ਭੱਠਾ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ ਵਾਰਦਾਤ ਸਮੇਂ ਵਰਤਿਆ 1 ਮੋਟਰਸਾਈਕਲ ਅਤੇ ਖੋਹਸ਼ੁਦਾ ਮੋਬਾਈਲ ਫੋਨ ਬਰਾਮਦ ਕੀਤਾ ਗਿਆ ਹੈ।
                     ਐਂਟੀ-ਨਾਰਕੋਟਿਕ ਸੈਲ ਅੰਮ੍ਰਿਤਸਰ ਇੰਚਾਰਜ਼ ਇੰਸਪੈਕਟਰ ਵਿਕਰਾਂਤ ਸ਼ਰਮਾ ਦੀ ਨਿਗਰਾਨੀ ਹੇਠ ਏ.ਐਸ.ਆਈ ਅਮਰਬੀਰ ਸਿੰਘ ਨੇ ਏ.ਐਸ.ਆਈ ਸਤਨਾਮ ਸਿੰਘ, ਏ.ਐਸ.ਆਈ ਜਗਜੀਤ ਸਿੰਘ, ਸਿਪਾਹੀ ਅਮ੍ਰਿਤਪਾਲ ਸਿੰਘ ਅਤੇ ਸਿਪਾਹੀ ਮਲਕੀਤ ਸਿੰਘ ਸਮੇਤ ਨਾਕਾਬੰਦੀ ਦੌਰਾਨ ਘੰਟਾ ਘਰ ਚੌਂਕ ਵਿਖੇ ਚੈਕਿੰਗ ਕਰਦੇ ਸਮੇਂ ਦੋਸ਼ੀ ਅਨੀਕੇਤ ਸਿੰਘ ਵਾਸੀ ਕੋਟ ਖਾਲਸਾ ਅੰਮ੍ਰਿਤਸਰ ਅਤੇ ਰਾਮ ਲਾਲ ਵਾਸੀ ਗਲੀ ਭਠੂਰਿਆਂ ਵਾਲੀ ਲੋਹਗੜ੍ਹ ਚੌਂਕ ਅੰਮ੍ਰਿਤਸਰ ਨੂੰ ਕਾਬੂ ਕਰਕੇ ਇਹਨਾਂ ਪਾਸੋਂ 4 ਮੋਬਾਈਲ ਫੋਨ (ਖੋਹਸ਼ੁਦਾ) ਬਰਾਮਦ ਕੀਤੇ ਹਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …