ਪਠਾਨਕੋਟ, 20 ਜੂਨ (ਪੰਜਾਬ ਪੋਸਟ ਬਿਊਰੋ) – ਜਲ ਸਕਤੀ ਅਭਿਆਨ ਅਧੀਨ ਅੱਜ ਇੱਕ ਨੈਸ਼ਨਲ ਟੀਮ ਵਲੋਂ ਜਿਲ੍ਹਾ ਪਠਾਨਕੋਟ ਅੰਦਰ ਪਹੁੰਚ ਕੇ ਜਿਲ੍ਹਾ
ਪ੍ਰਸਾਸਨ ਵਲੋਂ ਭੂ ਜਲ ਪੱਧਰ ਦੀ ਸੰਭਾਲ ਲਈ ਕੀਤੇ ਉਪਰਾਲਿਆਂ ਦੀ ਜਾਂਚ ਕੀਤੀ ਗਈ।ਜਿਕਰਯੋਗ ਹੈ ਕਿ ਜਲ ਸਕਤੀ ਅਭਿਆਨ ਲਈ ਜਿਲ੍ਹਾ ਪਠਾਨਕੋਟ ਲਈ ਲਾਏ ਨੋਡਲ ਅਫਸਰ ਸ੍ਰੀਮਤੀ ਜਾਗ੍ਰਤੀ ਰੋਹਿਤ ਸਿੰਗਲਾ (ਆਈ.ਏ.ਐਸ ਬੈਚ-2006) ਡਾਇਰੈਕਟਰ ਨੀਤੀ ਆਯੋਗ ਅਤੇ ਉਨ੍ਹਾਂ ਨਾਲ ਮਿ. ਅੰਜਲੀ ਸਾਇੰਟਿਸਟ-ਬੀ ਵੀ ਮੋਜ਼ੂਦ ਸਨ।ਸਭ ਤੋਂ ਪਹਿਲਾਂ ਟੀਮ ਮੈਂਬਰਾਂ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਅੰਦਰ ਸਥਿਤ ਮੀਟਿੰਗ ਹਾਲ ਵਿੱਚ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਇੱਕ ਵਿਸ਼ੇਸ਼ ਮੀਟਿੰਗ ਕੀਤੀ।ਜਿਸ ਵਿੱਚ ਹਰਬੀਰ ਸਿੰਘ ਡਿਪਟੀ ਕਮਿਸ਼ਨਰ ਪਠਾਨਕੋਟ, ਮੇਜਰ ਡਾ. ਸੁਮਿਤ ਮੂਧ ਸਹਾਇਕ ਕਮਿਸਨਰ ਜਰਨਲ, ਬਲਰਾਜ ਸਿੰਘ ਵਧੀਕ ਡਿਪਟੀ ਕਮਿਸਨਰ (ਵਿਕਾਸ), ਡਾ. ਗੁਰਪ੍ਰੀਤ ਸਿੰਘ ਜਿਲ੍ਹਾ ਸੋਇਲ ਕੰਜ਼ਰਵੇਸਨ ਆਫਸਰ ਪਠਾਨਕੋਟ, ਡਾ. ਅਮਰੀਕ ਸਿੰਘ ਖੇਤੀਬਾੜੀ ਅਫਸਰ ਅਤੇ ਹੋਰ ਵੱਖ-ਵੱਖ ਸੰਬੰਧਤ ਵਿਭਾਗੀ ਅਧਿਕਾਰੀ ਵੀ ਹਾਜ਼ਰ ਸਨ।
ਜਿਕਰਯੋਗ ਹੈ ਕਿ ਆਈ ਟੀਮ ਨੇ ਪਹਿਲਾ ਮੀਟਿੰਗ ਦੋਰਾਨ ਜਿਲ੍ਹਾ ਪਠਾਨਕੋਟ ਦੇ ਕੁੱਝ ਮਹੱਤਵਪੂਰਨ ਸਥਾਨਾਂ ‘ਤੇ ਚਰਚਾ ਕੀਤੀ ਅਤੇ ਜਿਲ੍ਹਾ ਪਠਾਨਕੋਟ ਦੀ ਸਾਰੀ ਸਥਿਤੀ ਦਾ ਜਾਇਜ਼ਾ ਲਿਆ।ਇਸ ਤੋਂ ਉਨ੍ਹਾਂ ਵਲੋਂ ਸਾਹਪੁਰਕੰਡੀ ਤੋਂ ਜਾਂਚ ਦਾ ਸਿਲਸਿਲਾ ਜਾਰੀ ਕੀਤਾ।ਸਭ ਤੋਂ ਪਹਿਲਾ ਜਿਲ੍ਹਾ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਧਾਰ ਬਲਾਕ ਅੰਦਰ ਪਿੰਡਾਂ ਅੰਦਰ ਬਣਾਏ ਚੈਕ ਡੈਮਾਂ ਦੀ ਜਾਂਚ ਕੀਤੀ ਗਈ।ਟੀਮ ਵਲੋਂ ਪ੍ਰਾਚੀਣ ਕਾਲ ਅੰਦਰ ਪਿੰਡਾਂ ਅੰਦਰ ਬਣਾਈਆਂ ਬਾਊਲੀਆਂ ਦਾ ਵੀ ਜਾਇਜ਼ਾ ਲਿਆ।ਜਾਂਚ ਟੀਮ ਮੈਂਬਰਾਂ ਵਲੋਂ ਦੱਸਿਆ ਗਿਆ ਕਿ ਇਸ ਦੋਰੇ ਦਾ ਮੁੱਖ ਉਦੇਸ਼ ਹੈ ਕਿ ਜਿਲ੍ਹਾ ਪਠਾਨਕੋਟ ਅੰਦਰ ਪਾਣੀ ਦੇ ਜਲ ਪੱਧਰ ਦੀ ਮੋਕੇ ‘ਤੇ ਜਾਂਚ ਕਰਨਾ ਕਿ ਕਿਨ੍ਹਾਂ ਉਪਰਾਲਿਆਂ ਸਦਕਾ ਜੋ ਭੂ ਜਲ ਪੱਧਰ ਹੇਠਾਂ ਜਾ ਰਿਹਾ ਹੈ, ਉਸ ਨੂੰ ਕਿਸ ਤਰ੍ਹਾਂ ਨਾਲ ਉਪਰ ਚੁੱਕਿਆ ਜਾਵੇ ਤਾਂ ਜੋ ਭੂ ਜਲ ਪੱਧਰ ਨੂੰ ਡਾਊਨ ਹੋਣ ਤੋਂ ਬਚਾਇਆ ਜਾ ਸਕੇ।
Check Also
ਵਧ ਰਹੀ ਗਰਮੀ ਦੇ ਮੱਦੇਨਜ਼ਰ ਥਾਣਾ ਸੁਲਤਾਨਵਿੰਡ ਵਲੋਂ ਠੰਡੇ ਮਿੱਠੇ ਜਲ ਦੀ ਛਬੀਲ ਲਗਾਈ ਗਈ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਲੋਂ ਵਧ ਰਹੀ ਗਰਮੀ ਨੂੰ ਧਿਆਨ …
Punjab Post Daily Online Newspaper & Print Media