ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ ਸੱਗੂ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੁਮੈਨ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ` ਮਨਾਇਆ ਗਿਆ, ਜਿਸ ਵਿੱਚ
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਦੀ ਰਹਿਨੁਮਾਈ ਹੇਠ `ਸਰੀਰਕ ਸਿੱਖਿਆ ਵਿਭਾਗ, ਐਨ.ਸੀ.ਸੀ ਅਤੇ ਐਨ.ਐਸ.ਐਸ ਯੁਨਿਟ ਨੇ ਵੀ ਭਾਗ ਲਿਆ।ਉਨਾਂ ਨੇ ਰੋਜ਼ਾਨਾ ਜੀਵਨ ਵਿੱਚ ਯੋਗ ਦੀ ਮਹੱਤਤਾ ਦੱਸਦਿਆਂ ਕਿਹਾ ਕਿ ਯੋਗ ਦੇ ਸਰੀਰ ਅਤੇ ਦਿਮਾਗ ਉਪਰ ਪੈਣ ਵਾਲੇ ਸਿਹਤਮੰਦ ਪ੍ਰਭਾਵਾਂ ਬਾਰੇ ਚਰਚਾ ਕੀਤੀ।ਉਨ੍ਹਾਂ ਇਹ ਵੀ ਦੱਸਿਆ ਕਿ ਯੋਗ ਇਕ ਕਲਾ ਹੈ ਅਤੇ ਇਸ ਨੂੰ ਅਪਣਾ ਕੇ ਵਰਤਮਾਨ ਸਮੇਂ ਵਿੱਚ ਇਕ ਸਿਹਤਮੰਦ ਜੀਵਨ ਜੀਵਿਆ ਜਾ ਸਕਦਾ ਹੈ ।
ਪ੍ਰੋਗਰਾਮ ਦਾ ਆਰੰਭ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ `ਮਾਨਵਤਾ ਕੇ ਲਿਏ ਯੋਗ` ਸੰਬੋਧਨ ਨਾਲ ਹੋਇਆ।ਉਨ੍ਹਾਂ ਨੇ ਕਿਹਾ ਕਿ ਯੋਗ ਸੰਪੂਰਨ ਮਾਨਵਤਾ ਅਤੇ ਵਿਸ਼ਵ ਸ਼ਾਂਤੀ ਦਾ ਪ੍ਰਤੀਕ ਹੈ।ਇਸ ਦੇ ਉਪਰੰਤ ਭਾਰਤੀ ਯੋਗ ਸੰਸਥਾਨ ਤੋਂ ਸ੍ਰੀਮਤੀ ਸੁਨੀਤਾ ਮਹਾਜਨ ਅਤੇ ਰਾਜੇਸ਼ ਭਾਟੀਆ ਦੀ ਦੇਖ-ਰੇਖ ਵਿੱਚ ਯੋਗ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿਚ ਪ੍ਰਿੰਸੀਪਲ, ਫੈਕਲਟੀ ਮੈਂਬਰਾਂ ਅਤੇ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਭਾਗ ਲਿਆ।ਸ਼੍ਰੀਮਤੀ ਸੁਨੀਤਾ ਮਹਾਜਨ ਨੇ ਕਿਹਾ ਕਿ ਸਰੀਰ ਅਤੇ ਮਨ ਵਿੱਚ ਸੰਤੁਲਨ ਸਥਾਪਿਤ ਕਰਨ ਲਈ ਯੋਗ ਇਕ ਸ਼ਕਤੀਸ਼ਾਲੀ ਮਾਧਿਅਮ ਹੈ।
ਡਾ. ਅਨੀਤਾ ਨਰੇਂਦਰ ਡੀਨ ਕਮਿਊਨਟੀ ਡਿਵੈਲਪਮੈਂਟ ਇਨਿਸ਼ਿਯੇਟਿਵ ਪ੍ਰੋ. ਸੁਰਭੀ ਸੇਠੀ ਐਨ.ਐਸ.ਐਸ ਪ੍ਰੋਗਰਾਮ ਅਫ਼ਸਰ, ਪ੍ਰੋ. ਸਵੀਟੀ ਬਾਲਾ ਮੁੱਖੀ ਸਰੀਰਕ ਸਿੱਖਿਆ ਵਿਭਾਗ, ਡਾ. ਪਲਵਿੰਦਰ ਸਿੰਘ, ਡਾ. ਸਾਹਿਲ ਗੁਪਤਾ ਐਨ.ਐਸ.ਐਸ ਵਿਭਾਗ, ਪ੍ਰੋ. ਸੁਮੈਰਾ ਛਾਬੜਾ, ਪ੍ਰੋ. ਪ੍ਰਿਆ ਸ਼ਰਮਾ, ਪ੍ਰੋ. ਸੰਜੀਵ ਸ਼ਰਮਾ ਵੀ ਹਾਜ਼ਰ ਰਹੇ।
ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ ਪੌਦੇ ਦੇ ਕੇ ਸਨਮਾਨਿਤ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media