ਸੰਗਰੂਰ, 25 ਜੂਨ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂਆਂ ਮਾਸਟਰ ਪਰਮਵੇਦ, ਸੁਰਿੰਦਰਪਾਲ, ਚਰਨ ਕਮਲ ਸਿੰਘ, ਨਿਰਮਲ ਸਿੰਘ,
ਕ੍ਰਿਸ਼ਨ ਸਿੰਘ ਤੇ ਗੁਰਦੀਪ ਲਹਿਰਾ ਨੇ ਕੇਂਦਰ ਸਰਕਾਰ ਦੀ ਅਗਨੀਪਥ ਸਕੀਮ ਸਬੰਧੀ ਮੀਟਿੰਗ ਕੀਤੀ।ਤਰਕਸ਼ੀਲ ਆਗੂ ਮਾਸਟਰ ਪਰਮਵੇਦ ਤੇ ਗੁਰਦੀਪ ਲਹਿਰਾ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਫੌਜ ਵਿੱਚ ਭਰਤੀ ਲਈ ਲਿਆਂਦੀ ਗਈ ਅਗਨੀਪੱਥ ਸਕੀਮ ਦੇਸ਼ ਅਤੇ ਲੋਕਾਂ ਲਈ ਬਹੁਤ ਹਾਨੀਕਾਰਕ ਹੈ।ਇਸ ਸਕੀਮ ਅਧੀਨ ਕੇਵਲ ਚਾਰ ਸਾਲ ਲਈ ਨੌਜਵਾਨਾਂ ਨੂੰ ਭਰਤੀ ਕੀਤਾ ਜਾਣਾ ਹੈ ਅਤੇ ਉਸ ਤੋਂ ਬਾਅਦ ਉਨ੍ਹਾਂ ਨੂੰ ਕੁੱਝ ਉਕੀ-ਪੁੱਕੀ ਰਕਮ ਦੇ ਕੇ ਮੁੜ ਬੇਰੁਜ਼ਗਾਰੀ ਦੀ ਸਥਿਤੀ ਵਿੱਚ ਸੁੱਟ ਦੇਣਾ ਹੈ।ਇਹ ਭਾਰਤੀ ਫੌਜ ਵਿੱਚ ਵੀ ਕਾਰਪੋਰੇਟ ਮਾਡਲ ਲਾਗੂ ਕਰਨ ਦੀ ਨੀਤੀ ਹੈ।ਇਹ ਸਕੀਮ ਦੇਸ਼ ਦੇ ਨੌਜਵਾਨਾਂ ਨੂੰ ਸਥਾਈ ਰੋਜ਼ਗਾਰ ਅਤੇ ਪੈਨਸ਼ਨ ਵਰਗੇ ਲਾਭਾਂ ਤੋਂ ਵਾਂਝਾ ਰੱਖੇਗੀ ਅਤੇ ਚਾਰ ਸਾਲ ਬਾਅਦ ਵਿਹਲੇ ਹੋਏ ਇਹ ਸਾਬਕਾ ਅਗਨੀਵੀਰ ਕਾਰਪੋਰੇਟ ਅਦਾਰਿਆਂ ਲਈ ਸਸਤੀ ਲੇਬਰ ਦਾ ਸੋਮਾ ਬਣਨਗੇ।ਉਨ੍ਹਾਂ ਕਿਹਾ ਕਿ ਦੇਸ਼ ਵਿੱਚ ਜਿਸ ਤਰ੍ਹਾਂ ਦਾ ਫਿਰਕੂ ਧਰੁਵੀਕਰਨ ਕੀਤਾ ਜਾ ਰਿਹਾ ਹੈ, ਉਸ ਵਿੱਚ ਮਾਰੂ ਹਥਿਆਰਾਂ ਦੀ ਸਿਖਲਾਈ ਪ੍ਰਾਪਤ ਕਰ ਚੁੱਕੇ, ਪਰ ਫੌਜ ਵਿਚੋਂ ਵਿਹਲੇ ਕਰ ਦਿੱਤੇ ਗਏ, ਇਨ੍ਹਾਂ ਨੌਜਵਾਨਾਂ ਵਲੋਂ ਬਹੁਤ ਮਾਰੂ ਰੋਲ ਨਿਭਾਉਣ ਦਾ ਹਕੀਕੀ ਖਤਰਾ ਹੈ।ਜੋ ਜਮਹੂਰੀ ਸਮਾਜ ਲਈ ਖਤਰਨਾਕ ਸਾਬਤ ਹੋ ਸਕਦਾ ਹੈ।ਤਰਕਸ਼ੀਲ ਆਗੂਆਂ ਨੇ ਸਰਕਾਰ ਤੋਂ ਅਗਨੀਪਥ ਸਕੀਮ ਵਾਪਸੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ।
Check Also
ਔਰਤਾਂ ਦੇ ਮੁਫ਼ਤ ਸਫਰ `ਤੇ ਪੰਜਾਬ ਸਰਕਾਰ ਨੇ ਖਰਚੇ 2042 ਕਰੋੜ – ਵਿਧਾਇਕਾ ਜੀਵਨ ਜੋਤ ਕੌਰ
ਅੰਮ੍ਰਿਤਸਰ, 23 ਮਾਰਚ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …
Punjab Post Daily Online Newspaper & Print Media