Thursday, April 23, 2026

ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਸਿਹਤ ਸੰਭਾਲ ਬਾਰੇ ਕੀਤਾ ਜਾਗਰੂਕ

‘75ਵਾਂ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ’

ਅੰਮ੍ਰਿਤਸਰ, 30 ਜੂਨ (ਸੁਖਬੀਰ ਸਿੰਘ) – ਸਥਾਨਕ ਸਿਵਲ ਸਰਜਨ ਡਾ. ਚਰਨਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੂਸਾਰ ‘75ਵੇਂ ਆਜ਼ਾਦੀ ਦਾ ਅੰਮ੍ਰਿਤ ਮਹਾ ਉਤਸਵ’ ਨੂੰ ਸਮਰਪਿਤ ਨੈਸ਼ਨਲ ਲੈਪਰੋਸੀ ਇਰੈਡੀਕੇਸ਼ਨ ਪੋ੍ਰਗਰਾਮ ਅਧੀਨ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ ਗਿਆ।ਗੁਰੂ ਰਾਮ ਦਾਸ ਕੂਸ਼ਟ ਆਸ਼ਰਮ ਅੰਮ੍ਰਿਤਸਰ ਵਿਖੇ ਜਿਲਾ੍ਹ ਨੋਡਲ ਅਫਸਰ (ਲੈਪਰੋਸੀ) ਡਾ. ਵਿਜੈ ਗੋਤਵਾਲ, ਡਿਪਟੀ ਐਮ.ਈ.ਆਈ.ਓ ਅਮਰਦੀਪ ਸਿੰਘ, ਗੁਰਵਿੰਦਰ ਸਿੰਘ, ਪਰਮਿੰਦਰ ਸਿੰਘ ਅਤੇ ਟੀਮ ਵਲੋਂ ਕੁਸ਼ਟ ਰੋਗੀਆਂ ਨੂੰ ਐਮ.ਸੀ.ਆਰ ਫੁਟਵੇਅਰ /ਕੁਸ਼ਟ ਰੋਗੀਆਂ ਲਈ ਸਪੈਸ਼ਲ ਬੂਟ, ਅਲਸਰ ਕਿਟਸ ਅਤੇ ਸਪੋਰਟਿਵ ਦਵਾਈਆਂ ਵੰਡੀਆਂ ਗਈਆਂ।ਉਹਨਾਂ ਕਿਹਾ ਕਿ ਕੁਸ਼ਟ ਰੋਗ ਇਲਾਜ਼ ਯੋਗ ਹੈ।ਇਸ ਬਿਮਾਰੀ ਦਾ ਜਿੰਨੀ ਜਲਦੀ ਸੰਭਵ ਹੋ ਸਕੇ ਇਲਾਜ਼ ਕਰਨਾ ਮਰੀਜ਼ ਲਈ ਫਾਇਦੇਮੰਦ ਹੈ।ਸਮੇਂ ਸਿਰ ਸਹੀ ਇਲਾਜ਼ ਕਰਵਾਉਣ ਨਾਲ ਮਰੀਜ਼ ਸਾਰੀ ਉਮਰ ਦੀ ਅਪੰਗਤਾ ਤੋਂ ਬਚ ਸਕਦਾ ਹੈ।ਉਨਾਂ ਕਿਹਾ ਕਿ ਇਸ ਬਿਮਾਰੀ ਦੀਆਂ ਮੁਫਤ ਦਵਾਈਆਂ ਸਾਰੇ ਹੀ ਸਰਕਾਰੀ ਹਸਪਤਾਲਾਂ ਤੋਂ ਮਿਲਦੀਆਂ ਹਨ।ਜੇਕਰ ਕੁਸ਼ਟ ਰੋਗ ਦੇ ਲੱਛਣਾਂ ਵਾਲਾ ਕੋਈ ਵੀ ਵਿਅਕਤੀ ਆਲੇ ਦੁਆਲੇ ਨਜ਼ਰ ਆਉਂਦਾ ਹੈ ਤਾਂ ਸਾਡਾ ਫਰਜ਼ ਹੈ ਕਿ ਉਸ ਨੂੰ ਨਜ਼ਦੀਕੀ ਸਿਹਤ ਕੇਂਦਰ ਵਿਚ ਜਾਣ ਲਈ ਪ੍ਰੇਰਿਤ ਕੀਤਾ ਜਾਵੇੇ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …