Tuesday, October 6, 2026

ਅਜ਼ੋਕੇ ਦੌਰ ‘ਚ ਕੰਪਿਊਟਰ ਸਿੱਖਿਆ ਸਮੇਂ ਦੀ ਲੋੜ – ਡੀ.ਐਮ ਮਹਿੰਦਰਪਾਲ

ਸੰਗਰੂਰ, 7 ਜੁਲਾਈ (ਜਗਸੀਰ ਲੌਂਗੋਵਾਲ)- ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਡਬਰ ਵਿਖੇ ਕੰਪਿਊਟਰ ਫੈਕਲਟੀ ਸੁਮਨਦੀਪ ਕੌਰ ਅਤੇ ਦੀਪਿਕਾ ਦੀ ਰਹਿਨੁਮਾਈ ਹੇਠ ਅਤੇ ਪ੍ਰਿੰਸੀਪਲ ਸ੍ਰੀਮਤੀ ਰੇਨੂ ਬਾਲਾ ਦੀ ਅਗਵਾਈ ਹੇਠ ਸਾਈਬਰ ਦਿਵਸ ਚਾਰਟ ਮੁਕਾਬਲੇ ਦਾ ਆਯੋਜਨ ਕੀਤਾ ਗਿਆ।ਮੁਖ ਮਹਿਮਾਨ ਵਜੋਂ ਪਹੁੰਚੇ ਜਿਲ੍ਹਾ ਕੰਪਿਊਟਰ ਕੁਆਰਡੀਨੇਟਰ ਮਹਿੰਦਰਪਾਲ ਨੇ ਵਿਦਿਆਰਥੀਆਂ ਵਲੋਂ ਕੰਪਿਊਟਰ ਸੰਬੰਧੀ ਤਿਆਰ ਕੀਤੇ ਸੁੰਦਰ ਚਾਰਟਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਰਨਾਲਾ ਦੇ ਸਮੂਹ ਸਕੂਲਾਂ ਵਿਚ ਕੰਪਿਊਟਰ ਸਿੱਖਿਆ ਤਕਨੀਕੀ ਸਾਧਨਾਂ ਰਾਹੀਂ ਦਿੱਤੀ ਜਾ ਰਹੀ ਹੈ ਅਤੇ ਹਾਰਡਵੇਅਰ ਦੀ ਜਾਣਕਾਰੀ ਵੀ ਮੁਹੱਈਆ ਕਰਵਾਈ ਜਾ ਰਹੀ ਹੈ।ਮੈਡਮ ਸੁਮਨਦੀਪ ਨੇ ਕਿਹਾ ਕਿ ਪ੍ਰੈਕਟੀਕਲ ਸਿੱਖਿਆ ‘ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ।ਮੈਡਮ ਦੀਪਿਕਾ ਨੇ ਕੰਪਿਊਟਰ ਲੈਬ ਸਬੰਧੀ ਜਾਣਕਾਰੀ ਦਿੱਤੀ।
                   ਇਸ ਮੌਕੇ ਐਸ.ਐਸ ਮਾਸਟਰ ਅਵਨੀਸ਼ ਲੌਂਗੋਵਾਲ ,ਪੰਜਾਬੀ ਮਾਸਟਰ ਰਿਸ਼ੀ ਸ਼ਰਮਾ, ਜੂਨੀਅਰ ਸਹਾਇਕ ਅਵਤਾਰ ਸਿੰਘ ਅਤੇ ਸਟਾਫ਼ ਹਾਜ਼ਰ ਰਿਹਾ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …