ਸਮਰਾਲਾ, 14 ਜੁਲਾਈ, (ਇੰਦਰਜੀਤ ਸਿੰਘ ਕੰਗ) – ਐਨ.ਸੀ.ਸੀ ਅਕੈਡਮੀ ਮਲੋਟ (ਪੰਜਾਬ) ਵਿਖੇ 6 ਪੰਜਾਬ (ਗਰਲਜ਼) ਬਟਾਲੀਅਨ ਐਨ.ਸੀ.ਸੀ ਮਲੋਟ ਦੇ
ਕਮਾਂਡਿੰਗ ਅਫ਼ਸਰ-ਕਮ-ਕੈਂਪ ਕਮਾਂਡੈਂਟ ਕਰਨਲ ਯੁਗੇਸ਼ ਕੁਮਾਰ ਗਾਂਧੀ ਅਤੇ ਪ੍ਰਬੰਧ ਅਫ਼ਸਰ ਮੇਜਰ ਯੀਸ਼ੂ ਮੁਦਗਿੱਲ ਦੀ ਰਹਿਨੁਮਾਈ ਹੇਠ 4 ਤੋਂ 13 ਜੁਲਾਈ ਤੱਕ ਸੀ.ਏ.ਟੀ.ਸੀ-82 ਅਤੇ ਪ੍ਰੀ ਥਲ ਸੈਨਾ ਕੈਂਪ-1 ਲਗਾਇਆ ਗਿਆ।ਲੁਧਿਆਣਾ ਗਰੁੱਪ ਵਲੋਂ ਪ੍ਰੀ ਥਲ ਸੈਨਾ ਕੈਂਪ ਵਿੱਚ ਕੈਡਿਟਾਂ ਦੀ ਯੋਗ ਅਗਵਾਈ ਲਈ ਸਰਕਾਰੀ ਸੀਨੀ: ਸੈਕੰ: ਸਮਾਰਟ ਸਕੂਲ (ਲ) ਸਮਰਾਲਾ ਦੇ ਲੈਕਚਰਾਰ ਹਿਸਾਬ ਅਤੇ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਵਿਖੇ ਏ.ਐਨ.ਓ ਵਜੋਂ ਕੰਮ ਕਰ ਰਹੇ ਲੈਫ਼ਟੀਨੈਂਟ ਜਤਿੰਦਰ ਕੁਮਾਰ ਦੀ ਡਿਊਟੀ ਲਗਾਈ ਗਈ।ਸਕੂਲ ਪ੍ਰਿੰਸੀਪਲ ਸ੍ਰੀਮਤੀ ਸੁਮਨ ਲਤਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਲੈਫ਼: ਜਤਿੰਦਰ ਕੁਮਾਰ ਵਲੋਂ ਨਿਰਪੱਖ ਰਹਿੰਦੇ ਹੋਏ ਬਾਖੂਬੀ ਨਿਭਾਈਆਂ ਗਈਆਂ ਸ਼ਾਨਦਾਰ ਸੇਵਾਵਾਂ ਲਈ ਕੈਂਪ ਦੇ ਆਖ਼ਰੀ ਦਿਨ ਐਨ.ਸੀ.ਸੀ ਅਕੈਡਮੀ ਮਲੋਟ ਵਿਖੇ ਕੈਂਪ ਕਮਾਂਡੈਂਟ ਕਰਨਲ ਯੁਗੇਸ਼ ਕੁਮਾਰ ਗਾਂਧੀ ਅਤੇ ਡਿਪਟੀ ਕੈਂਪ ਕਮਾਂਡੈਂਟ ਮੇਜਰ ਯੀਸ਼ੂ ਮੁਦਗਿੱਲ ਵਲੋਂ ਲੈਫ਼: ਜਤਿੰਦਰ ਕੁਮਾਰ ਨੂੰ ਉਚੇਚੇ ਤੌਰ ’ਤੇ ਪ੍ਰਸੰਸਾ ਸਰਟੀਫ਼ਿਕੇਟ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਲੈਫ਼: ਜਤਿੰਦਰ ਕੁਮਾਰ ਨੂੰ 19 ਪੰਜਾਬ ਬਟਾਲੀਅਨ ਐਨ.ਸੀ.ਸੀ ਲੁਧਿਆਣਾ ਦੇ ਕਮਾਂਡਿੰਗ ਅਫ਼ਸਰ ਕਰਨਲ ਡੀ.ਕੇ ਸਿੰਘ, ਪ੍ਰਬੰਧਕੀ ਅਫ਼ਸਰ ਕਰਨਲ ਕੇ.ਐਸ ਕੌਂਡਲ, ਸੂਬੇਦਾਰ ਮੇਜਰ ਜਸਵੀਰ ਸਿੰਘ, ਸੂਬੇਦਾਰ ਬਲਜੀਤ ਸਿੰਘ ਤੇ ਹਰਿੰਦਰ ਕੁਮਾਰ, ਹੌਲਦਾਰ ਹਰਪਾਲ ਸਿੰਘ, ਕੁਲਦੀਪ ਸਿੰਘ ਤੇ ਹਰਜੀਤ ਸਿੰਘ, ਕੈਪਟਨ ਜੀਤ ਸਿੰਘ ਸੰਧੂ ਫਿਰੋਜ਼ਪੁਰ, ਕੈਪਟਨ ਸੁਰਜੀਤ ਕੌਰ ਬਾਦਲ, ਕੈਪਟਨ ਤਨਵੀਰ ਸਿੰਘ ਸਮਰਾਲਾ, ਏ.ਐਨ.ਓ ਐਸੋਸੀਏਸ਼ਨ ਪੰਜਾਬ, ਲੈਫ਼ਟੀਨੈਂਟ ਚੰਚਲ ਰਾਣੀ ਫਿਰੋਜ਼ਪੁਰ, ਬਲਜਿੰਦਰ ਸਿੰਘ ਤੇ ਪਰਮਵੀਰ ਸਿੰਘ ਲੁਧਿਆਣਾ, ਸੁਰਿੰਦਰ ਕੌਰ, ਰੁਚਿਕਾ ਪਟਿਆਲਾ, ਸੰਦੀਪ ਸਿੰਘ, ਵਿਜੈ ਸ਼ਰਮਾ, ਜਸਵੀਰ ਸਿੰਘ, ਬੂਟਾ ਸਿੰਘ, ਸੁਨੀਲ ਕੁਮਾਰ ਫਤਿਹਗੜ੍ਹ ਸਾਹਿਬ, ਸੰਦੀਪ ਕੌਰ ਲੁਧਿਆਣਾ, ਲਾਲ ਚੰਦ ਅਬੋਹਰ, ਮਨਜੀਤ ਸਿੰਘ ਲੁਧਿਆਣਾ, ਵਿਨੋਦ ਰਾਵਲ ਤੇ ਵਿਕਰਮਜੀਤ ਸਿੰਘ ਸਮਰਾਲਾ, ਗੁਰਵਿੰਦਰ ਸਿੰਘ ਲੁਧਿਆਣਾ, ਮੈਡਮ ਕਿਰਨ ਲੁਧਿਆਣਾ, ਭੀਮ ਸੈਨ ਫਾਜ਼ਿਲਕਾ, ਮਦਨ ਲਾਲ ਸ਼ਰਮਾ ਲੁਧਿਆਣਾ, ਮੈਡਮ ਸਮਤਾ ਮਲੋਟ, ਹਰਜੀਤ ਸਿੰਘ ਲੁਧਿਆਣਾ, ਮੈਡਮ ਪੂਨਮ ਜਾਖੜ ਅਬੋਹਰ, ਸੋਨੀਆ ਮੁਕਤਸਰ, ਬਲਵੀਰ ਸਿੰਘ ਉਕਸੀ, ਸਰੋਜ ਮਲੋਟ, ਪ੍ਰੇਮ ਲਤਾ ਮਲੋਟ, ਪ੍ਰਿੰਸੀਪਲ ਗੁਰਵੀਰ ਸਿੰਘ ਸ਼ਾਹੀ, ਪ੍ਰਿੰ: ਸਤੀਸ਼ ਕੁਮਾਰ ਦੂਆ, ਪ੍ਰਿੰ: ਬਲਜਿੰਦਰ ਕੌਰ, ਪ੍ਰਿੰ: ਗੁਰਦੀਪ ਸਿੰਘ ਰਾਏ, ਪ੍ਰਿੰ: ਦਲਜੀਤ ਸਿੰਘ, ਪ੍ਰਿੰ: ਰਾਜਿੰਦਰ ਸਿੰਘ ਅਤੇ ਸਮਰਾਲਾ ਸਕੂਲ ਦੇ ਸਟਾਫ਼ ਮੈਬਰਾਂ ਵਲੋਂ ਵਧਾਈਆਂ ਵੀ ਦਿੱਤੀਆਂ ਗਈਆਂ।
Check Also
ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ
ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …
Punjab Post Daily Online Newspaper & Print Media