Sunday, March 22, 2026

ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੋਜ਼ਾਨਾ ਰੇਲ ਚਲਾਈ ਜਾਵੇ – ਪ੍ਰੋ: ਚੰਦੂਮਾਜਰਾ

PPN2711201404
ਨਵੀਂ ਦਿੱਲੀ, 4 ਦਸੰਬਰ (ਅੰਮ੍ਰਿਤ ਲਾਲ ਮੰਨਣ) – ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਤੇ ਅਨੰਦਪੁਰ ਸਾਹਿਬ ਤੋਂ ਸਾਂਸਦ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਨੰਦਪੁਰ ਸਾਹਿਬ ਦੇ ਮਨਾਏ ਜਾ ਰਹੇ 350 ਵੇਂ ਸਾਲ ਮੌਕੇ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਰੋਜ਼ਾਨਾ ਰੇਲ ਗੱਡੀ ਚਲਾਈ ਜਾਵੇ।  ਅੱਜ ਇਥੇ ਪਾਰਲੀਮੈਂਟ ਵਿਚ ਇਸ ਸਬੰਧੀ ਮੰਗ ਕਰਦਿਆਂ ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਦ ਵੀ  ਦੇਸ਼ ਵਿਦੇਸ਼ ਤੋਂ ਹਰ ਸ਼ਰਧਾਵਾਨ ਯਾਤਰੀ ਅਨੰਦਪੁਰ ਸਾਹਿਬ ਜਾਂਦਾ ਹੈ ਤਾਂ ਉਸ ਦੀ ਗੋਲਡਨ ਟੈਂਪਲ ਅੰਮ੍ਰਿਤਸਰ ਜਾਣ ਦੀ ਵੀ ਆਸਥਾ ਬਣੀ ਹੋਈ ਹੈ।ਇਸ ਲਈ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਅਨੰਦਪੁਰ ਸਾਹਿਬ ਤੋਂ ਅੰਮ੍ਰਿਤਸਰ ਤੱਕ ਇਹ ਰੇਲ ਗੱਡੀ ਚਲਾਉਣੀ ਬਹੁਤ ਜ਼ਰੂਰੀ ਹੈ। ਇਸ ਨਾਲ ਦੋਨਾਂ ਪਵਿੱਤਰ ਸ਼ਹਿਰਾਂ ਦਰਮਿਆਨ ਰਿਲੀਜ਼ਸ ਟੂਰਿਜ਼ਮ ਤਾਂ ਉਤਸ਼ਾਹਿਤ ਹੋਵੇਗਾ ਹੀ ਸਗੋਂ ਸੜਕ ਰਸਤੇ ਲੱਗਣ ਵਾਲੇ ਟ੍ਰੈਫ਼ਿਕ ਜਾਮ ਤੋਂ ਵੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਨਾਲ ਸਬੰਧਿਤ ਇਸੇ ਧਰਤੀ ਤੋਂ ਨੌਵੇਂ ਸਿੱਖ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਨੇ ਚਲ ਕੇ ਦਿੱਲੀ ਵਿਚ ਜਾ ਕੇ ਸ਼ਹਾਦਤ ਦਿੱਤੀ। ਇਸ ਲਈ ਗੁਰੂ ਸਾਹਿਬ ਦੇ ਮਹਾਨ ਬਲੀਦਾਨ ਦਿਵਸ ‘ਤੇ ਦੇਸ਼ ਭਰ ਵਿਚ ਛੁੱਟੀ ਕਰ ਕੇ ਸਮਾਗਮ ਹੋਣੇ ਚਾਹੀਦੇ ਹਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply