ਭੀਖੀ, 29 ਅਗਸਤ (ਕਮਲ ਜ਼ਿੰਦਲ) – ਭਾਈ ਘਨੱਈਆ ਵੈਲਫ਼ੇਅਰ ਕਲੱਬ ਮੋਹਰ ਸਿੰਘ ਵਾਲਾ ਵਲੋਂ ਸਾਲਾਨਾ ਜੋੜ ਮੇਲਾ ਬਾਬਾ ਭੂਰੀ ਦਾਸ ਜੀ ਦੇ ਮੇਲੇ ਉਪਰ
ਆਈਆਂ ਸੰਗਤਾਂ ਲਈ ਠੰਢੇ ਮਿੱਠੇ ਪਾਣੀ ਛਬੀਲ ਲਗਾਈ ਗਈ।ਕਲੱਬ ਦੇ ਪ੍ਰਧਾਨ ਰਾਮ ਸਿੰਘ ਪਾਲੀ ਨੇ ਕਿਹਾ ਕਿ ਹਰ ਸਾਲ ਦੀ ਤਰ੍ਹਾਂ ਇਸ ਵੀ ਬਾਬਾ ਜੀ ਮੇਲੇ ਵਿੱਚ ਸੰਗਤਾਂ ਦੂਰ ਦੂਰ ਤੋਂ ਦਰਸ਼ਨ ਕਰਨ ਲਈ ਪੁੱਜੀਆਂ ਹਨ।ਮੇਲੇ ਦੋਰਾਨ ਸੰਗਤਾਂ ਲਈ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਠੰਢੇ ਮਿੱਠੇ ਪਾਣੀ ਦੀ ਛਬੀਲ ਲਗਾਈ ਗਈ ਹੈ।ਉਨਾਂ ਕਿਹਾ ਕਿ ਕਲੱਬ ਵਲੋਂ ਲੋਕ ਭਲਾਈ ਦੇ ਕਾਰਜ਼ ਵੀ ਕੀਤੇ ਜਾਂਦੇ ਹਨ।ਬਾਬਾ ਜੀ ਦਾ ਅਸ਼ੀਰਵਾਦ ਲੈਣ ਲਈ ਅਕਾਲੀ ਦਲ ਦੇ ਸੀਨੀਅਰ ਨੇਤਾ ਪ੍ਰੇਮ ਕੁਮਾਰ ਅਰੋੜਾ ਵੀ ਪਹੁੰਚੇ।
ਇਸ ਮੌਕੇ ਜਗਦੀਪ ਰਿਸ਼ੀ, ਗੁਰਇਕਬਾਲ ਸਿੰਘ ਬਾਲੀ, ਗੁਰੀ ਸਿੰਘ, ਵਿੱਕੀ ਮਿੱਤਲ, ਦੀਪੂ ਕੁਮਾਰ, ਸੇਵਕ ਹਲਵਾਈ, ਜੱਸਾ ਸਿੰਘ, ਸੱਤੀ ਪੇਂਟਰ ਆਦਿ ਮੌਜ਼ੂਦ ਸਨ।
Check Also
ਸਿਹਤ ਵਿਭਾਗ ਵੱਲੋਂ ਕੋਟਪਾ ਐਕਟ ਤਹਿਤ 15 ਦੁਕਾਨਦਾਰਾਂ ਦੇ ਕੱਟੇ ਚਲਾਨ
ਅੰਮ੍ਰਿਤਸਰ, 28 ਜੁਲਾਈ ( ਸੁਖਬੀਰ ਸਿੰਘ) – ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਸਿਹਤ ਵਿਭਾਗ ਵੱਲੋਂ …
Punjab Post Daily Online Newspaper & Print Media