ਅੰਮ੍ਰਿਤਸਰ, 13 ਸਤੰਬਰ (ਸੁਖਬੀਰ ਸਿੰਘ) – ਸਕਾਲਰਸ਼ਿਪ ਡਵੀਜਨ ਇੰਪਾਵਰਮੈਂਟ ਆਫ ਪਰਸਨਜ ਵਿੱਦ ਡਿਸਏਬਲਿਟੀ ਵਿਭਾਗ ਨਵੀਂ ਦਿੱਲੀ ਭਾਰਤ ਸਰਕਾਰ
ਵਲੋਂ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਰਾਹੀਂ National Scholarship Portal (NSP) for Fy 2022-23 ਮਿਤੀ 20-07-2022 ਤੋਂ ਚਾਲੂ ਕਰ ਦਿੱਤਾ ਗਿਆ ਹੈ।ਇਸ ਪੋਰਟਲ www.scholarship.gov.in ਉਪਰ ਦਿਵਿਆਂਗਜਨ ਵਿਦਿਆਰਥੀ ਲਈ ਯੋਗਤਾ ਅਤੇ ਸ਼ਰਤਾ ਨੂੰ ਮੁੱਖ ਰੱਖ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਅਸੀਸ ਇੰਦਰ ਸਿੰਘ ਜਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਨੇ ਦਿੰਦਿਆਂ ਦੱਸਿਆ ਕਿ ਦਿਵਿਆਂਗ ਵਿਦਿਆਰਥੀਆਂ ਵਲੋਂ ਪ੍ਰੀ-ਮੈਟ੍ਰਿਕ ਅਤੇ ਪੋਸਟ ਮੈਟ੍ਰਿਕ/ਟਾਪ ਕਲਾਸ ਅਧੀਨ ਸਕਾਲਰਸ਼ਿਪ 2000/- ਰੁਪਏ ਤੋਂ 4000/- ਰੁਪਏ ਸਲਾਨਾ ਦਿੱਤਾ ਜਾਂਦਾ ਹੈ।ਉਨ੍ਹਾਂ ਕਿਹਾ ਕਿ ਹੋਸਟਲ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ 800/-ਰੁਪਏ ਅਤੇ 500/- ਰੁਪਏ ਪ੍ਰਤੀ ਮਹੀਨਾ ਆਵਾਜਾਈ ਭੱਤਾ ਵੀ ਮਿਲਣਯੋਗ ਹੈ ਅਤੇ 1000/-ਰੁਪਏ ਕਿਤਾਬਾਂ ਦੀ ਖਰੀਦ ਲਈ ਪ੍ਰਾਪਤ ਹੋਣਗੇ।ਉਨ੍ਹਾਂ ਕਿਹਾ ਕਿ ਇਸ ਸਹੂਲਤ ਦਾ ਲਾਭ ਲੈਣ ਵਾਲੇ ਦਿਵਿਆਂਗਜਨ ਵਿਦਿਆਰਥੀਆਂ ਦੇ ਮਾਪਿਆਂ /ਸਰਪ੍ਰਸਤਾਂ ਦੀ ਸਲਾਨਾ ਆਮਦਨ 2,50,000/- ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ।
Check Also
ਖਾਲਸਾ ਕਾਲਜ ਨਰਸਿੰਗ ਵਿਖੇ ਸਹੁੰ ਚੁੱਕ ਸਮਾਰੋਹ ਕਰਵਾਇਆ
ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਨਰਸਿੰਗ ਵਿਖੇ ਵਿਦਿਆਰਥੀਆਂ ਦੇ ਨਵੇਂ …
Punjab Post Daily Online Newspaper & Print Media