Saturday, May 30, 2026

ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ‘ਚ ਸ.ਸ.ਸ (ਮੁੰਡੇ) ਨੇ ਮਾਰੀ ਬਾਜ਼ੀ

ਭੀਖੀ, 14 ਸਤੰਬਰ (ਕਮਲ ਜ਼ਿੰਦਲ) – ਜ਼ੋਨ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਭੀਖੀ ਜ਼ੋਨ ਪੱਧਰੀ ਟੂਰਨਾਮੈਂਟ ਬੜੇ ਹੀ ਸੁਚੱਜੇ ਢੰਗ ਨਾਲ ਨੇਪੜੇ ਚੜੇ।ਕੋਚ ਤਰਲੋਚਨ ਸਿੰਘ (ਪੀ.ਟੀ.ਆਈ) ਨੇ ਦੱਸਿਆ ਕਿ ਸ.ਸ.ਸ (ਮੁੰਡੇ) ਭੀਖੀ ਦਾ ਪ੍ਰਦਸ਼ਨ ਬੜਾ ਹੀ ਸ਼ਾਨਦਾਰ ਰਿਹਾ।ਉਹਨਾ ਦੱਸਿਆ ਕਿ ਇਸ ਸਕੂਲ ਨੇ ਅੰਡਰ-14 ਕਬੱਡੀ, ਅੰਡਰ-14 ਬਾਸਕਿਟਬਾਲ, ਅੰਡਰ-14 ਕਰਾਟੇ, ਅੰਡਰ-17 ਸਰਕਲ ਕਬੱਡੀ, ਅੰਡਰ-17 ਜੂਡੋ, ਅੰਡਰ-14 ਤਾਇਕਵਾਂਡੋ, ਅੰਡਰ-17 ਥਰੋਬਾਲ, ਅੰਡਰ-19 ਥਰੋਬਾਲ, ਅੰਡਰ-19 ਖੋ-ਖੋ ਆਦਿ ਖੇਡਾਂ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਇਸੇ ਤਰਾਂ ਸ.ਸ.ਸ (ਮੁੰਡੇ) ਭੀਖੀ ਦੇ ਵਿਦਿਆਰਥੀਆ ਨੇ ਅੰਡਰ-14 ਕ੍ਰਿਕਟ, ਅੰਡਰ-17 ਕ੍ਰਿਕਟ, ਅੰਡਰ-19 ਕ੍ਰਿਕਟ, ਅੰਡਰ-19 ਬਾਸਕਿਟਬਾਲ ਅਦਿ ਖੇਡਾਂ ਵਿੱਚ ਦੂਜਾ ਸਥਾਨ ਅਤੇ ਅੰਡਰ-19 ਬੈੱਡਮਿੰਟਨ ਵਿੱਚ ਤੀਸਰਾ ਸਥਾਨ ਪ੍ਰਾਪਤ ਕੀਤਾ।ਜੇਤੂ ਖਿਡਾਰੀਆਂ ਨੂੰ ਪ੍ਰਿੰਸੀਪਲ ਗੁਰਦੀਪ ਸਿੰਘ ਅਤੇ ਤਰਲੋਚਨ ਸਿੰਘ (ਪੀ.ਟੀ.ਆਈ) ਵਲੋਂ ਸਨਮਾਨਿਤ ਕੀਤਾ ਗਿਆ।ਅਖੀਰ ‘ਚ ਪ੍ਰਿੰਸੀਪਲ ਨੇ ਕੋਚ ਤਰਲੋਚਨ ਸਿੰਘ, ਵਰਿੰਦਰ ਕੁਮਾਰ (ਵੋਕੇਸ਼ਨਲ ਟੀਚਰ) ਅਤੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ ਅਤੇ ਸਮੂਹ ਵਿਦਿਆਰਥੀਆਂ ਨੂੰ ਵੀ ਖੇਡਾਂ ਵਿੱਚ ਭਾਗ ਲੈਣ ਲਈ ਪੇ੍ਰਿਆ। ਇਸ ਮੋਕੇ ਸਮੂਹ ਸਟਾਫ਼ ਹਾਜ਼ਰ ਸੀ।

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …