Tuesday, March 31, 2026

ਦਿਵਿਆਂਗ ਬੱਚਿਆਂ ਨੂੰ 100% ਮੁਫਤ ਆਨਲਾਇਨ ਵਿੱਦਿਆ ਦੇਣ ਲਈ ਪਿੰਗਲਵਾੜਾ ਤੇ ਜਗਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚਾਲੇ ਸਮਝੌਤਾ

ਅੰਮ੍ਰਿਤਸਰ, 14 ਅਕਤੂਬਰ (ਸੁਖਬੀਰ ਸਿੰਘ) – ਪਿੰਗਲਵਾੜਾ ਮਾਨਾਂਵਾਲਾ ਬਰਾਂਚ ਵਿਖੇ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਅਤੇ ਆਲ ਇੰਡੀਆ ਪਿੰਗਲਵਾੜਾ ਚੈਰੀਟੈਬਲ ਸੋਸਾਇਟੀ (ਰਜਿ.) ਵਿਚਾਲੇ ਦਿਵਿਆਂਗ ਬੱਚਿਆਂ ਨੂੰ 100% ਮੁਫਤ ਆਨਲਾਇਨ ਵਿੱਦਿਆ ਦੇਣ ਲਈ ਸਮਝੌਤਾ ਪੱਤਰ ਉਪਰ ਦਸਖ਼ਤ ਕੀਤੇ ਗਏ।ਓਪਨ ਯੂਨੀਵਰਸਿਟੀ ਪਟਿਆਲਾ ਵਲੋਂ ਰਜਿਸਟਰਾਰ ਯੂਨੀਵਰਸਿਟੀ ਅਤੇ ਪਿੰਗਲਵਾੜਾ ਵਲੋਂ ਮੁੱਖ ਸੇਵਾਦਾਰ ਡਾ. ਇੰਦਰਜੀਤ ਕੌਰ ਵਲੋਂ ਸਮਝੌਤਾ ਪੱਤਰ ਉਪਰ ‘ਤੇ ਸਹੀ ਪਾਈ ਗਈ।ਇਸ ਸਮਾਗਮ ਵਿਚ ਪਿੰਗਲਵਾੜੇ ਵਲੋ ਸਮੂਹ ਸਕੂਲਾਂ ਦੇ ਪ੍ਰਿੰਸੀਪਲ ਅਤੇ ਚੋਣਵੇਂ ਸਟਾਫ ਮੈਂਬਰ ਹਾਜ਼ਰ ਸਨ।
ਸੋਸਾਇਟੀ ਮੁਖੀ ਡਾ. ਇੰਦਰਜੀਤ ਕੌਰ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦਾ ਦਿਨ ਪਿੰਗਲਵਾੜੇ ਵਾਸਤੇ ਇਕ ਇਤਿਹਾਸਕ ਦਿਹਾੜਾ ਹੈ, ਜਦੋ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਨੇ ਪਿੰਗਲਵਾੜੇ ਵੱਲੋ ਦਿਵਿਆਂਗਾਂ ਵਾਸਤੇ ਕੀਤੇ ਜਾ ਰਹੇ ਕਾਰਜ਼ਾਂ ਨੂੰ ਮੁੱਖ ਰੱਖਦੇ ਹੋਏ ਦਿਵਿਆਂਗ ਬੱਚਿਆਂ ਨੂੰ ਪਿੰਗਲਵਾੜਾ ਰਾਹੀਂ ਮੁਫਤ ਆਨਲਾਇਨ ਵਿਦਿਆ ਦੇਣ ਲਈ ਵਚਨਬੱਧ ਹੋਵੇਗੀ।ਇਹ ਵੀ ਫੈਸਲਾ ਹੋਇਆ ਕਿ ਪਿੰਗਲਵਾੜੇ ਵਲੋਂ ਇਹ ਕੋਰਸ ਚਲਾਉਣ ਵਾਸਤੇ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਡਾ. ਅਮੀਤੋਜ ਸਿੰਘ ਐਸੋਸੀਏਟ ਡੀਨ ਅਕੈਡਮਿਕ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਇਹ ਯੂਨੀਵਰਸਿਟੀ ਪਟਿਆਲਾ ਵਾਸਤੇ ਇਕ ਬਹੁਤ ਮਾਣ ਦੀ ਗੱਲ ਹੈ ਕਿ ਦਿਵਿਅੰਗ ਬੱਚਿਆਂ ਨੂੰ ਮੁਫਤ ਵਿਦਿਆ ਦੇਣ ਵਿਚ ਪਿੰਗਲਵਾੜਾ ਸੰਸਥਾ ਵਲੋਂ ਉਹਨਾਂ ਨੂੰ ਪੂਰਾ ਸਹਿਯੋਗ ਦਿੱਤਾ ਜਾਵੇਗਾ।
ਸਮਾਰੋਹ ਵਿਚ ਡਾ. ਜਗਦੀਪਕ ਸਿੰਘ ਮੀਤ ਪ੍ਰਧਾਨ, ਰਾਜਬੀਰ ਸਿੰਘ ਮੈਂਬਰ ਪਿੰਗਲਵਾੜਾ, ਗੂੰਗੇ-ਬੋਲੇ ਬੱਚਿਆਂ ਦੇ ਸਕੂਲ ਡਾਇਰੈਕਟਰ ਆਰ.ਪੀ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ ਮੁੱਖ ਪ੍ਰਸ਼ਾਸ਼ਕ, ਭਗਤ ਪੂਰਨ ਸਿੰਘ ਸਮੂਹ ਸਕੂਲਾਂ ਦੇ ਪ੍ਰਿੰਸੀਪਲ, ਜੈ. ਸਿੰਘ ਪ੍ਰਸ਼ਾਸ਼ਕ ਮਾਨਾਂਵਾਲਾ, ਯੋਗੇਸ਼ ਸੂਰੀ, ਪਰਮਿੰਦਰਜੀਤ ਸਿੰਘ ਭੱਟੀ, ਸੁਰਿੰਦਰ ਕੌਰ ਭੱਟੀ, ਹਰਤੇਜਪਾਲ ਕੌਰ ਅਤੇ ਨਰਿੰਦਰਪਾਲ ਸਿੰਘ ਸੋਹਲ ਆਦਿ ਹਾਜ਼ਰ ਸਨ।

 

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …